ਕਈ ਸਾਂਸਦ,ਵਿਧਾਇਕ, ਰਾਜਨੀਤਕ,ਧਾਰਮਿਕ, ਸਮਾਜਿਕ ਸਖਸ਼ੀਅਤਾਂ ਨੇ ਭਰੀ ਹਾਜ਼ਰੀ
_________
ਅੰਮ੍ਰਿਤਸਰ,2 ਜੁਲਾਈ (ਅਰਵਿੰਦਰ ਵੜੈਚ)- ਬਚਪਨ ਤੋਂ ਲੈ ਕੇ ਬੁਢਾਪੇ ਤੱਕ ਕਾਂਗਰਸ ਪਾਰਟੀ ਨੂੰ ਸਮਰਪਿਤ ਵੱਖ ਵੱਖ ਅਹੁਦਿਆਂ ਤੇ ਬਿਰਾਜਮਾਨ ਰਹੇ ਕਾਂਗਰਸ ਦਿਹਾਤੀ ਦੇ ਪਿਤਾਹਮਾ ਸਰਪੰਚ ਕ੍ਰਿਸ਼ਨ ਬਲਦੇਵ ਸ਼ਰਮਾ ਨੂੰ ਵੱਖ-ਵੱਖ ਰਾਜਨੀਤਕ,ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਾਬਕਾ ਕਾਂਗਰਸੀ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਵਿਧਾਇਕ ਸੁਨੀਲ ਦੱਤੀ,ਜੁਗਲ ਕਿਸ਼ੋਰ ਸ਼ਰਮਾ, ਬਲਵਿੰਦਰ ਲਾਡੀ,ਸਾਬਕਾ ਵਿਧਾਇਕ ਤੇ ਭਾਜਪਾ ਨੇਤਾ ਡਾ.ਰਾਜਕੁਮਾਰ ਵੇਰਕਾ,ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੇ ਕੁੰਅਰ ਪ੍ਰਤਾਪ ਸਿੰਘ, ਮੇਅਰ ਕਰਮਜੀਤ ਸਿੰਘ ਰਿੰਟੂ, ਸੀਨੀਅਰ ਕਾਂਗਰਸੀ ਨੇਤਾ ਹਰੀਦੇਵ ਸ਼ਰਮਾ ਸਹਿਤ ਹੋਰਨਾਂ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਸਮਾਜ ਨੂੰ ਸਹੀ ਦਿਸ਼ਾ ਦੇਣ ਅਤੇ ਜਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਸਵਰਗਵਾਸੀ ਕ੍ਰਿਸ਼ਨ ਬਲਦੇਵ ਸ਼ਰਮਾ ਦਾ ਅਹਿਮ ਯੋਗਦਾਨ ਰਿਹਾ। ਉਹ ਪੰਜ ਵਾਰੀ ਸਰਪੰਚ, ਬਲਾਕ ਸੰਮਤੀ ਮੈਂਬਰ ਵੇਰਕਾ,ਪਲਾਨਿੰਗ ਬੋਰਡ ਅਤੇ ਗਵਰਨੈਂਸ ਮੈਂਬਰ,ਨੌਸ਼ਹਿਰਾ ਪਿੰਡ ਦੇ ਨੰਬਰਦਾਰ,ਜ਼ਿਲ੍ਹਾ ਕਾਂਗਰਸ ਕਮੇਟੀ ਦੇ ਉਪਪ੍ਰਧਾਨ,ਕੋਆਪਰੇਟਿਵ ਸੁਸਾਇਟੀ ਦੇ ਸੈਕਟਰੀ, ਸਰਕਾਰੀ ਹਾਈ ਸਕੂਲ ਨੌਸ਼ਹਿਰਾ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ,ਦੁਰਗਿਆਨਾ ਮੰਦਰ ਕਮੇਟੀ ਦੇ ਮੈਂਬਰ, ਪੰਜਾਬ ਬ੍ਰਹਮਣ ਕਲਿਆਣ ਮੰਚ ਦੇ ਉਪ ਚੇਅਰਮੈਨ ਦੇ ਅਹੁਦਿਆਂ ਤੇ ਰਹਿ ਕੇ ਕਾਂਗਰਸ ਪਾਰਟੀ ਅਤੇ ਸਮਾਜ ਨੂੰ ਵਧੀਆ ਸੇਵਾਵਾਂ ਭੇਟ ਕੀਤੀਆਂ। ਪੰਚਾਇਤ ਨੋਸ਼ਹਿਰਾ ਦੇ ਵਾਸੀਆਂ ਦੀਆਂ ਸਹੂਲਤਾਂ ਦੇ ਕੰਮ ਕਰਵਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਇਹਨਾਂ ਵੱਲੋਂ ਛੱਡੇ ਪੂਰਨਿਆਂ ਤੇ ਚੱਲਦੇ ਹੋਏ ਉਨ੍ਹਾਂ ਦੇ ਪੁੱਤਰ ਵਿਕਾਸ ਸ਼ਰਮਾ ਅਤੇ ਅਮਨ ਸ਼ਰਮਾ ਪਾਰਟੀ ਅਤੇ ਲੋਕਾਂ ਦੀ ਸੇਵਾ ਲਈ ਤਤਪਰ ਹਨ।
ਸ਼ਰਧਾਂਜਲੀ ਸਮਾਰੋਹ ਦੇ ਦੌਰਾਨ ਸਾਂਸਦ ਗੁਰਜੀਤ ਸਿੰਘ ਔਜਲਾ,ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ,ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਪੱਪੂ,ਇੰਦਰਜੀਤ ਸਿੰਘ ਬਾਸਰਕੇ,ਸੁਖਦੇਵ,
ਰਾਜ ਸ਼ਰਮਾ,ਰਾਹੁਲ ਸ਼ਰਮਾ, ਇੰਦਰ ਦੇਵ,ਦਲਜੀਤ ਸ਼ਰਮਾ,ਸਰਬਜੀਤ ਸ਼ਰਮਾ, ਕ੍ਰਿਸ਼ਨ ਕੁਮਾਰ ਕੁਕੂ,ਨਰਿੰਦਰ ਤੁੰਗ,ਪਰਮਿੰਦਰ ਤੁੰਗ,ਰਾਕੇਸ਼ ਸ਼ਰਮਾ,ਬ੍ਰਾਹਮਣ ਕਲਿਆਣ ਮੰਚ ਦੇ ਪ੍ਰਧਾਨ ਨਰੇਸ਼ ਧਾਮੀ, ਰਜਿੰਦਰ ਸਿੰਘ ਪਲਾਹ, ਦਿਨੇਸ਼ ਬੱਸੀ,ਸੋਨੂ ਦੱਤਾ,ਰਾਜ ਕੰਵਲ ਪ੍ਰੀਤਪਾਲ ਸਿੰਘ ਲੱਕੀ, ਭਗਵੰਤਪਾਲ ਸਿੰਘ ਸੱਚਰ, ਮਲੂਕ ਸਿੰਘ,ਅਨੂਪ ਸਿੰਘ, ਸਰਪੰਚ ਡਾ.ਸੁਖਦੇਵ ਰਾਜ, ਡਾ.ਸਿੰਦੀ, ਸਰਪੰਚ ਪਵਨ ਹੈਪੀ,ਸਰਪੰਚ ਰਾਜਵਿੰਦਰ ਲਾਡਾ,ਤਜਿੰਦਰਪਾਲ ਸਿੰਘ ਸੰਧੂ,ਰਿੰਕੂ,ਜੇ.ਪੀ ਸਿੱਧੂ, ਰਵਿੰਦਰ ਮੱਤੇਵਾਲ,ਰਜਿੰਦਰ ਸ਼ਰਮਾ ਫਿਰੋਜਪੁਰ,ਕੁਲਜੀਤ ਕੌਰ ਖੈਹਿਰਾ,ਦੀਪਕ ਸ਼ਰਮਾ, ਕਾਮਰੇਡ ਜਗਤਾਰ ਸਿੰਘ,ਬਿੱਟੂ ਵਸੀਕਾ,ਸੰਜੀਵ ਲਾਡੀ,ਸੰਜੀਵ ਅਰੋੜਾ,ਡਾ.ਜੋਗਿੰਦਰ ਪਾਲ, ਕੌਂਸਲਰ ਪ੍ਰਦੀਪ ਸ਼ਰਮਾ, ਲਖਵਿੰਦਰ ਸਿੰਘ,ਜੋਗਿੰਦਰ ਸਿੰਘ,ਬੱਬੀ ਪਹਿਲਵਾਨ, ਜਸਪਾਲ ਸਿੰਘ ਰਾਹੁਲ,ਮਨੀ ਸ਼ਰਮਾ,ਜਗੀਰ ਸਿੰਘ ਸੈਹਮੀ, ਮਾਨਵ ਲਖਨਪਾਲ ਸਮੇਤ ਸੈਂਕੜੇ ਲੋਕ ਮੌਜ਼ੂਦ ਸਨ।