ਮੇਅਰ ਕਰਮਜੀਤ ਸਿੰਘ ਵੱਲੋਂ ਪ੍ਰਧਾਨਮੰਤਰੀ ਆਵਾਸ ਯੋਜਨਾ ਤਹਿਤ 106 ਲਾਭਪਾਰਤੀਆਂ ਨੂੰ ਵੰਡੇ ਗਏ 40.21 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਪੱਤਰ

0
16

ਅੰਮ੍ਰਿਤਸਰ 8 ਜੂਨ (ਪਵਿੱਤਰ ਜੋਤ) : ਮੇਅਰ ਕਰਮਜੀਤ ਸਿੰਘ ਵੱਲੋਂ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਅਧੀਨ 106 ਯੋਗ ਲਾਭਪਾਤਰੀਆਂ ਨੂੰ ਆਪਣੇ ਨਵੇਂ ਮਕਾਨ ਬਣਾਉਣ ਜਾਂ ਮਕਾਨਾਂ ਦੀ ਉਸਾਰੀ ਦੇ ਵਿਚ ਵਾਧੇ ਲਈ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦੀ ਕਿਸ਼ਤ ਨੂੰ ਬੈਂਕ ਖਾਤਿਆਂ ਵਿਚ ਟਰਾਂਸਫਰ ਕਰਨ ਸਬੰਧੀ ਪੱਤਰ ਦਿੱਤੇ ਗਏ। ਇਹ ਵਿੱਤੀ ਸਹਾਇਤਾ ਉਹਨਾਂ ਗਰੀਬ ਪਰਿਵਾਰਾਂ ਲਈ ਹੈ ਜਿਨ੍ਹਾਂ ਕੋਲ ਆਪਣਾ ਘਰ ਬਨਾਉਣ ਵਾਸਤੇ ਕੋਈ ਵਸੀਲਾ ਨਹੀਂ ਹੈ ਜਾਂ ਜਿਨ੍ਹਾਂ ਦੀਆਂ ਪੁਰਾਣੇ ਬਾਲਿਆਂ ਦੀਆਂ ਛੱਤਾਂ ਹਨ ਤਾਂ ਜੋ ਇਹ ਪਰਿਵਾਰ ਇਸ ਵਿੱਤੀ ਸਹਾਇਤਾਂ ਦਾ ਸਹੀ ਇਸਤੇਮਾਲ ਕਰਕੇ ਆਪਣੇ ਘਰਾਂ ਨੂੰ ਪੱਕਿਆਂ/ ਉਸਾਰ ਸਕਣ। ਮੇਅਰ ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਸਰਕਾਰ ਦੀ ਇਸ ਯੋਜਨਾ ਤਹਿਤ ਅੱਜ ਦੇ ਫੰਕਸ਼ਨ ਵਿਚ ਲਗਭਗ 40.21 ਲੱਖ ਰੁਪਏ ਦੀ ਰਾਸ਼ੀ ਦੀ ਗ੍ਰਾਂਟ ਲਾਭਪਾਤਰੀਆਂ ਦੇ ਖਾਤਿਆਂ ਵਿਚ ਭੇਜਣ ਦੇ ਪੱਤਰ ਦਿੱਤੇ ਗਏ। ਇਸ ਤਰ੍ਹਾਂ ਹੁਣ ਤੱਕ 1746 ਲਾਭਪਾਤਰੀਆਂ ਨੂੰ ਪਹਿਲੀ ਕਿਸ਼ਤ ਅਤੇ 348 ਲਾਭਪਾਤਰੀਆਂ ਨੂੰ ਦੂਸਰੀ ਕਿਸ਼ਤ, 122 ਲਾਭਪਾਤਰੀਆਂ ਨੂੰ ਤੀਜ਼ੀ ਕਿਸ਼ਤ ਅਤੇ 13 ਲਾਭਪਾਤਰੀਆਂ ਨੂੰ ਚੌਥੀ ਕਿਸ਼ਤ ਵੱਜੋਂ ਕੁੱਲ ਮਿਲਾਕੇ ਲੱਗਭਗ 7.11 ਕਰੋੜ ਰੁਪਏ ਦੀ ਰਾਸ਼ੀ ਹੁਣ ਤੱਕ ਲਾਭਪਾਤਰੀਆਂ ਨੂੰ ਵੰਡੀ ਜਾ ਚੁਕੀ ਹੈ।
ਇਸ ਮੌਕੇ ਤੇ ਮੇਅਰ ਕਰਮਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਹਰ ਹਾਲ ਵਿਚ ਪੂਰਾ ਕੀਤਾ ਜਾਵੇਗਾ। ਮਾਨਯੋਗ ਮੁੱਖਮੰਤਰੀ ਪੰਜਾਬ ਜੀ ਦੇ ਹੁਕਮਾਂ ਮੁਤਾਬਿਕ ਹਰ ਇਕ ਲੋਕ ਹਿੱਤਕਾਰੀ ਯੋਜਨਾਵਾਂ ਅਧੀਨ ਆਉਦੇਂ ਸਾਰੇ ਲਾਭ ਲੋਕਾਂ ਤੱਕ ਪਹੁੰਚਾਏ ਜਾ ਰਹੇ ਹਨ। ਇਸੇ ਲੜੀ ਵਿਚ ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ 106 ਕੇਸ ਜ਼ਿਨ੍ਹਾਂ ਵਿਚੋਂ ਨਵੀਂ ਉਸਾਰੀ 21 ਕੇਸਾਂ ਨੂੰ ਰੁ.2,62,500/- ਅਤੇ ਦੂਜੀ ਕਿਸ਼ਤ ਦੇ 56 ਕੇਸਾਂ ਨੂੰ ਰੁ.28 ਲੱਖ ਤੇ ਮਕਾਨ ਦੇ ਵਾਧੇ ਦੇ ਪਹਿਲੀ ਅਤੇ ਦੂਜੀ ਕਿਸ਼ਤ ਦੇ 29 ਕੇਸਾਂ ਨੂੰ ਰੁ.9,58,992/- ਕੁੱਲ 40.21 ਲੱਖ ਰੁਪਏ ਦੀ ਵਿੱਤੀ ਸਹਾਇਤਾਂ ਦੇ ਪੱਤਰ ਦਿੱਤੇ ਗਏ ਹਨ ਜਿਸ ਦੀ ਰਾਸ਼ੀ ਉਹਨਾਂ ਦੇ ਬੈਂਕ ਖਾਤਿਆਂ ਵਿਚ ਸਿੱਧੇ ਤੌਰ ਤੇ ਪਹੁੰਚ ਜਾਵੇਗੀ। ਮੇਅਰ ਨੇ ਆਪਣੇ ਸੁਨੇਹੇ ਵਿਚ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਤਹਿਤ ਮਿਲਣ ਵਾਲੀ ਵਿੱਤੀ ਸਹਾਇਤਾ ਕਿਸ਼ਤਾਂ ਵਿਚ ਦਿੱਤੀ ਜਾਣੀ ਹੈ, ਦੂਜੀ ਕਿਸ਼ਤ ਤਾਂ ਹੀ ਮਿਲਣੀ ਹੈ ਜੇਕਰ ਜਿਸ ਮੰਤਵ ਲਈ ਇਹ ਸਹਾਇਤਾ ਦਿੱਤੀ ਗਈ ਹੈ, ਉਸੇ ਮੰਤਵ ਲਈ ਕੰਮ ਵਿਚ ਲਿਆਂਦੀ ਜਾਵੇ। ਉਹਨਾ ਕਿਹਾ ਕਿ ਮਾਨਯੋਗ ਮੁੱਖਮੰਤਰੀ ਪੰਜਾਬ ਸਰਕਾਰ ਵੱਲੋ ਲੋਕਹਿੱਤ ਲਈ ਕਈ ਯੋਜਨਾਵਾਂ ਅਮਲ ਵਿਚ ਲਿਆਦੀਆਂ ਜਾ ਰਹੀਆਂ ਹਨ ਜਿਨ੍ਹਾ ਦਾ ਲੋਕਾ ਨੂੰ ਸਿੱਧਾ ਲਾਭ ਮਿਲੇਗਾ। ਉਹਨਾਂ ਕਿਹਾ ਕਿ ਜਿਨ੍ਹਾਂ ਪ੍ਰਾਰਥੀਆਂ ਦੇ ਕੇਸ ਬਾਕੀ ਰਹਿ ਗਏ ਹਨ ਉਹਨਾਂ ਨੂੰ ਵੀ ਜਲਦ ਤੋਂ ਜਲਦ ਪਾਸ ਕਰਨ ਲਈ ਕਹਿ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਵੀ ਜਲਦ ਹੀ ਗ੍ਰਾਂਟਾਂ ਦੇ ਪੱਤਰ ਜਾਰੀ ਕਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਇਕ ਪਰਿਵਾਰ ਲਈ ਮਕਾਨ ਉਸਾਰੀ ਵਾਸਤੇ ਅਜਿਹੇ ਪ੍ਰੋਗਰਾਮ ਉਲੀਕਦੀ ਰਹੇਗੀ ਅਤੇ ਕਿਸੇ ਵੀ ਪਰਿਵਾਰ ਨੂੰ ਛੱਤ ਤੋਂ ਵਾਂਝਿਆਂ ਨਹੀਂ ਰਹਿਣ ਦਿੱਤਾ ਜਾਵੇਗ। ਮੇਅਰ ਵੱਲੋਂ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਕੰਮ ਕਰ ਰਹੇ ਅਧਿਕਾਰੀ ਅਤੇ ਕਰਮਚਾਰੀਆਂ ਦੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਮੌਕੇ ਤੇ ਲਖਵਿੰਦਰ ਸਿੰਘ, ਸਕੱਤਰ ਵਿਸ਼ਾਲ ਵਧਾਵਨ, ਸੁਪਰਡੰਟ ਲਵਲੀਨ ਸ਼ਰਮਾ, ਵਰਿੰਦਾ ਮਹਾਜਨ ਅਤੇ ਭਾਰੀ ਗਿਣਤੀ ਵਿਚ ਲਾਭਪਾਤਰੀ ਮੌਜੂਦ ਸਨ।

NO COMMENTS

LEAVE A REPLY