ਡਾ: ਰਾਜੂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪੰਜ ਥਾਵਾਂ ’ਤੇ ਛਬੀਲਾਂ ਲਗਾ ਕੇ ਸੇਵਾ ਕੀਤੀ ਗਈ

0
22

ਅੰਮ੍ਰਿਤਸਰ 3 ਜੂਨ (ਰਾਜਿੰਦਰ ਧਾਨਿਕ  ):  ਸ਼ਹੀਦਾਂ ਦੇ ਸਿਰਤਾਜ, ਰਹਿਮਤਾਂ ਦੇ ਦਾਤੇ, ਸ਼ਾਂਤੀ ਦੇ ਸੋਮੇ ਪੰਜਵੇਂ ਪਾਤਸ਼ਾਹ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਭਾਰਤੀ ਜਨਤਾ ਪਾਰਟ. ਦੇ ਆਗੂ ਅਤੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਰਹੇ ਡਾ: ਜਗਮੋਹਨ ਸਿੰਘ ਰਾਜੂ ਸਾਬਕਾ ਆਈ ਏ ਐਸ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅਲੱਗ ਅਲੱਗ ਥਾਵਾਂ ’ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਅਤੇ ਹਰ ਛਬੀਲ ’ਤੇ ਜਾ ਆਪ ਹੱਥੀਂ ਸੇਵਾ ਕੀਤੀ ਗਈ। ਇਸ ਦੌਰਾਨ ਸਮੂਹ ਸੰਗਤ ਨੇ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ । ਇਸ ਤੋਂ ਪਹਿਲਾਂ  ਡਾ ਜਗਮੋਹਨ ਸਿੰਘ ਰਾਜੂ ਨੇ ਛਬੀਲਾਂ ਲਗਾਉਣ ਸਬੰਧੀ ਆਮ ਲੋਕਾਂ ਵਿੱਚ ਜਾ ਕੇ ਉਗਰਾਹੀ ਕੀਤੀ । ਸੰਗਤ ਵੱਲੋਂ ਉਗਰਾਹੀ ਦੀ ਇਸ ਪ੍ਰਥਾ ਨੂੰ ਮੁੜ ਸੁਰਜੀਤ ਹੁੰਦੇ ਵੇਖ ਬੜਾ ਹੀ ਉਤਸ਼ਾਹ ਪਾਇਆ ਗਿਆ । ਇਲਾਕਾ ਨਿਵਾਸੀਆਂ ਨੇ ਕਿਹਾ ਕੀ ਡਾ ਰਾਜੂ ਨੇ ਇੱਕ ਵਾਰ ਫੇਰ ਪੁਰਾਣੇ ਸਮੇਂ ਦੀ ਯਾਦ ਲਿਆ ਦਿੱਤੀ ਜਦੋਂ ਛਬੀਲਾਂ ਤੋਂ ਇੱਕ ਇੱਕ ਮਹੀਨਾ ਪਹਿਲਾਂ ਹੀ ਲੋਕੀਂ ਸੰਗਤਾਂ ਅਤੇ ਆਮ ਜਨਤਾ ਵਿੱਚ ਜਾ ਕੇ ਸ਼ਰਧਾ ਅਨੁਸਾਰ ਉਗਰਾਹੀ ਕਰਦੇ ਜਾਂ ਫਿਰ ਰਸਦ ਲੈਂਦੇ ਸਨ । ਡਾ: ਰਾਜੂ ਨੇ ਕਿਹਾ ਕਿ ਸਿੱਖ ਧਰਮ ਵਿੱਚ ਸ਼ਹੀਦੀ ਪਰੰਪਰਾ ਦਾ ਆਰੰਭ ਕਰਨ ਤੇ ਕੁਲ ਸੰਸਾਰ ਦੇ ਲਾਸਾਨੀ ਸ਼ਹੀਦ ਅਖਵਾਉਣ ਦਾ ਮਾਣ ਪੰਜਵੇਂ ਪਾਤਸ਼ਾਹ ‘ਸ੍ਰੀ ਗੁਰੂ ਅਰਜਨ ਦੇਵ ਜੀ’ ਦੇ ਹਿੱਸੇ ਆਇਆ ਹੈ। ਇਸ ਮੌਕੇ ਉਨ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਉੱਪਰ ਝਾਤ ਪਾਉਂਦੇ ਹੋਏ ਉਨ੍ਹਾਂ ਦੀ ਕੁਰਬਾਨੀ ਦੇ ਪਿੱਛੇ ਛਿਪੇ ਇਤਿਹਾਸ ਅਤੇ ਉਸ ਦੀ ਮਹੱਤਤਾ ਤੋਂ ਸਭ ਨੂੰ ਰੂਬਰੂ ਕਰਵਾਇਆ । ਉਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਦੇ ਦੱਸੇ ਪੂਰਨਿਆਂ ਦੇ ਉੱਪਰ ਚੱਲਣ ਦੀ ਪ੍ਰੇਰਨਾ ਦਿੱਤੀ ਅਤੇ ਨਾਲ ਹੀ ਮਾਨਵਤਾ ਦੀ ਭਲਾਈ ਦਾ ਸੁਨੇਹਾ ਦਿੱਤਾ । ਉਨ੍ਹਾਂ ਕਿਹਾ ਕਿ ਹਰ ਸਾਲ ਗੁਰੂ ਸਾਹਿਬ ਦੇ ਸ਼ਹੀਦੀ ਪੁਰਬ ਮੌਕੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਜਾਣਗੀਆਂ ।

NO COMMENTS

LEAVE A REPLY