ਲੁਧਿਆਣਾ ਦਿਹਾਤੀ, ਪਟਿਆਲਾ ਅਤੇ ਅੰਮ੍ਰਿਤਸਰ ਚ ਪੁਲਿਸ ਦਾ ਫਲੈਕਸ ਲਾਹੁਣਾ ਮੰਦਭਾਗਾ – ਫੈਡਰੇਸ਼ਨ ( ਮਹਿਤਾ )
ਅੰਮ੍ਰਿਤਸਰ, 27 ਮਈ (ਪਵਿੱਤਰ ਜੋਤ)- ਘੱਲਘਾਰੇ ਹਫਤੇ ਮੌਕੇ ਜੂਨ 1984 ਦੇ ਸ਼ਹੀਦੀ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਸੂਬੇ ਭਰ ਅੰਦਰ ਲਗਾਏ ਜਾਂਦੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆ ਦੀ ਤਸਵੀਰ ਵਾਲੇ ਫਲੈਕਸ ਬੋਰਡਾਂ ਨਾਲ ਕੀਤੀ ਜਾਂਦੀ ਛੇੜਖਾਨੀ ਦਾ ਸਖਤ ਨੋਟਿਸ ਲੈਂਦਿਆ ਸਿੱਖ ਸਟੂਡੈਂਟਸ ਫੇਡਰੇਸ਼ਨ ( ਮਹਿਤਾ ) ਦੇ ਪ੍ਰਧਾਨ ਸ ਅਮਰਬੀਰ ਸਿੰਘ ਢੋਟ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਖਤ ਤਾੜਨਾ ਕਰਦਿਆਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਲੋਕਾਂ ਨੂੰ ਜਲਦ ਤੋਂ ਜਲਦ ਨੱਥ ਪਾਵੇ , ਜੋ ਪੰਜਾਬ ਦੇ ਭਾਈਚਾਰੇ ਅੰਦਰ ਫਿਰਕਾਪ੍ਰਸਤੀ ਦੀ ਚਿੰਗਾਰੀ ਲਾ ਕੇ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਨ ਲਈ ਜਾਣਬੁੱਝ ਕੇ ਇਸ ਤਰ੍ਹਾਂ ਦੀਆਂ ਨੀਚ ਤੇ ਘਟੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਹਨ। ਓਨਾ ਕਿਹਾ ਕਿ ਜੂਨ 84 ਦੇ ਸਮੁੱਚੇ ਮਹਾਨ ਸ਼ਹੀਦਾਂ ਦੀ ਯਾਦ ‘ਚ ਦੇਸ਼-ਵਿਦੇਸ਼ ‘ਚ ਵੱਸਦੀਆਂ ਸਿੱਖ ਸੰਗਤਾਂ ਵੱਲੋਂ ਹਰ ਸਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਤੇ ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜਥਾ ਭਿੰਡਰਾਂ ਵਿਖੇ ਬੜੇ ਹੀ ਸ਼ਾਂਤਮਈ ਮਨਾਏ ਜਾਂਦੇ ਹਨ,ਜਿਸ ਦੀ ਜਾਣਕਾਰੀ ਸਾਂਝੀ ਕੀਤੇ ਜਾਣ ਦੇ ਮੰਤਵ ਤਹਿਤ ਵੱਖ ਵੱਖ ਜਗ੍ਹਾਂਵਾ ‘ਤੇ ਫਲ਼ੈਕਸ ਬੋਰਡ ਲਗਾਏ ਜਾਂਦੇ ਹਨ।ਪਰ ਕੱਲ ਪੰਜਾਬ ਪੁਲਿਸ ਵਲੋਂ ਲੁਧਿਆਣਾ ਦਿਹਾਤੀ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਇਹ ਫਲੈਕਸ ਉਤਾਰੇ ਗਏ ਅਤੇ ਨਵੇਂ ਲਾਉਣ ਤੋਂ ਰੋਕਿਆ ਗਿਆ ਹੈ ਪੁਲਿਸ ਦੀ ਇਹ ਕਾਰਵਾਈ ਪੰਥ ਵਿਰੋਧੀ ਸ਼ਰਾਰਤੀ ਅਨਸਰਾ ਦੇ ਹੱਕ ਵਿੱਚ ਧਿਰ ਬਣ ਕੇ ਖਲੋਣ ਵਾਲੀ ਹੈ ਜਿਸ ਦੀ ਫੈਡਰੇਸ਼ਨ ( ਮਹਿਤਾ ) ਪੁਰਜ਼ੋਰ ਨਿਖੇਦੀ ਕਰਦੀ ਹੈ l ਢੋਟ ਨੇ ਕਿਹਾ ਕੇ ਪੰਜਾਬ ਦੇ ਸ਼ਾਂਤਮਈ ਮਾਹੌਲ਼ ਨੂੰ ਖਰਾਬ ਕਰਨ ਲਈ ਜੋ ਅਨਸਰ ਇੰਨ੍ਹਾਂ ਫਲੈਕਸ ਬੋਰਡਾਂ ਨਾਲ ਜਾਣਬੁੱਝ ਕੇ ਛੇੜਛਾੜ ਕਰਦੇ ਹਨ ਤੇ ਕੌਮ ਦੀਆਂ ਭਾਵਨਾਂਵਾਂ ਨੂੰ ਭੜਕਾਉਣ ਲਈ ਹਰ ਪ੍ਰਕਾਰ ਦੀਆਂ ਕੋਝੀਆ ਚਾਲਾਂ ਚੱਲਦੇ ਹਨ ਉਹ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆ। ਢੋਟ ਨੇ ਅੱਗੇ ਕਿਹਾ ਕਿ ਸਿੱਖ ਕੌਮ ਅੱਜ ਤੱਕ ਆਪਣੇ ਸ਼ਹੀਦਾਂ ਦੀ ਯਾਦ ‘ਚ ਕਰਵਾਏ ਜਾਂਦੇ ਸ਼ਹੀਦੀ ਸਮਾਗਮਾਂ ਨੂੰ ਪੂਰੀ ਸੰਜੀਦਗੀ ਤੇ ਨਿਮਰਤਾ ਨਾਲ ਮਨਾਉਂਦੀ ਆਈ ਹੈ ਤੇ ਅਗਾਂਹ ਵੀ ਮਨਾਉਦੀ ਰਹੇਗੀ।ਪਰ ਜੋ ਸ਼ਰਾਰਤੀ ਲੋਕ ਇੰਨ੍ਹਾਂ ਸ਼ਹੀਦੀ ਸਮਾਗਮਾਂ ਦੀ ਆੜ ‘ਚ ਆਪਣੇ ਸੌੜੇ ਮਨਸੂਬੇ ਪੂਰਾ ਕਰਨਾ ਚਾਹੁੰਦੇ ਹਨ,ਉਨ੍ਹਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।ਇਸ ਲਈ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਫਲੈਕਸ ਲਾੳੇੁਣ ਵਾਲੀਆਂ ਜਥੇਬੰਦੀਆਂ ਜਾਂ ਨੌਜਵਾਨਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਬਜਾਏ ਪੰਜਾਬ ਦੇ ਮਾਹੌਲ ‘ਚ ਜ਼ਾਹਿਰ ਘੋਲਣ ਵਾਲੇ ਮੌਕਾਪ੍ਰਸਤ ਲੋਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰੇ। ਇਸ ਮੋਕੇ ਜਸਪਾਲ ਸਿੰਘ ਫ਼ਿਰੋਜ਼ਪੁਰ ਸੀਨੀਅਰ ਮੀਤ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ , ਫੈਡਰੇਸ਼ਨ ਦੇ ਮੀਤ ਪ੍ਰਧਾਨ ਸਤਿੰਦਰਪਾਲ ਸਿੰਘ ਜੋਨੀ, ਕੁਲਦੀਪ ਸਿੰਘ ਨੰਡਾ , ਸੁੱਖਦੇਵ ਸਿੰਘ ਲਾਡਾਂ , ਜਸਬੀਰ ਸਿੰਘ ਤੇਜਾਂ ਸਿੰਘ ਵਾਲਾ , ਡਾ ਗੁਰਮੀਤ ਸਿੰਘ , ਜਰਨੈਲ ਸਿੰਘ ਗਾਬੜੀਆ , ਡਾ ਗੁਰਮੀਤ ਸਿੰਘ , ਤਜਿੰਦਰ ਸਿੰਘ ਪ੍ਰਿੰਸ ਤੇ ਗੁਰਬੀਰ ਸਿੰਘ ਆਦਿ ਫੈਡਰੇਸ਼ਨ ਆਗੁ ਹਾਜ਼ਰ ਸਨ ।