ਵਿਖੇ ਮਲਟੀ ਨੈਸ਼ਨਲ ਕੰਪਨੀ ਦੁਆਰਾ ਈ.ਸੀ.ਈ ਵਿਭਾਗ ਦੀ ਵਿਦਿਆਰਥੀਆਂ ਦੀ ਪਲੈਸਮੇਟ ਕੀਤੀ

0
91

ਅੰਮ੍ਰਿਤਸਰ 19 ਮਈ (ਰਾਜਿੰਦਰ ਧਾਨਿਕ) : ਸਥਾਨਕ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਅੰਮ੍ਰਿਤਸਰ ਵਿਖੇ ਮਲਟੀ ਨੈਸ਼ਨਲ ਕੰਪਨੀ (CENTUM ELECTRONICS LIMITED BANGALORE) ਦੁਆਰਾ ਈ.ਸੀ.ਈ ਵਿਭਾਗ ਦੀ ਵਿਦਿਆਰਥੀਆਂ ਦੀ ਪਲੈਸਮੇਟ ਕੀਤੀ ਗਈ । ਜਿਸ ਵਿੱਚ 16 ਵਿਦਿਆਰਥੀਆਂ ਦੀ 200000/- ਸਲਾਨਾ ਪੈਗਜ ਤੇ ਸਲੈਕਸ਼ਨ ਹੋਈ ਇਸ ਕਾਲਜ ਦੇ ਸੱਦੇ ਦੇ ਪੰਜਾਬ ਦੇ ਹੋਰਨਾਂ ਕਾਲਜਾਂ ਤੋ ਆਏ  ਵਿਦਿਆਰਥੀਆਂ ਨੇ ਹਿੱਸਾ ਲਿਆ । ਅਤੇ ਉਹਨ੍ਹਾਂ ਵਿੱਚੋ 21 ਵਿਦਿਆਰਥੀ ਸਿਲੈਕਟ ਹੋਏ । ਵਰਨਣ ਯੋਗ ਹੈ ਕਿ ਇਸ ਕਾਲਜ ਦਾ ਈ.ਸੀ.ਈ ਵਿਭਾਗ ਪਹਿਲੋ ਵੀ ਕਈ ਵਾਰ ਇਸ ਤਰ੍ਹਾਂ ਦੀ ਪਲੈਸਮੇਟ ਡਰਾਈਵ ਕਰਵਾ ਚੁੱਕਾ ਹੈ ।
ਇਸ ਕੰਪਨੀ ਵੱਲੋ ਐਚ ਆਰ ਵਿਭਾਗ ਦੇ ਸ੍ਰੀ ਸੁਜਿਦਰਾ ਅਤੇ ਸ੍ਰੀ ਅਬੀਸਿਤ ਵਿਦਿਆਰਥੀਆਂ ਦੀ ਇਟਰਵਿਊ ਲੈਣ ਲਈ ਬੈਗਲੋਰ ਤੋ ਇਸ ਸੰਸਥਾ ਵਿਖੇ ਆਏ ਸਨ । ਇਸ ਮੌਕੇ ਤੇ ਜਾਣਕਾਰੀ ਦੇਦੀਆਂ ਸੰਸਥਾ ਦੇ ਮੁਖੀ ਸ੍ਰੀ ਪਰਮਬੀਰ ਸਿੰਘ ਮੱਤੇਵਾਲ ਨੇ ਦੱਸਿਆ ਕਿ ਈ.ਸੀ.ਈ ਵਿਭਾਗ ਦੇ ਹਰ ਸਾਲ ਸਤ ਪ੍ਰਤੀਸ਼ਤ ਬੱਚਿਆ ਦੀ ਪਲੈਸਮੇਟ ਵਧਿਆ ਪੈਗੇਜ ਤੇ ਮਲਟੀ ਨੈਸ਼ਨਲ ਕੰਪਨੀ ਵਿੱਚ ਕਰਵਾਈ ਜਾਂਦੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਈ.ਸੀ.ਈ ਦੇ ਵੱਧਦੇ ਹੋਏ ਚਲਣ ਨੂੰ ਦੇਖਦੇ ਹੋਏ ਅਉਣ ਵਾਲੇ ਭੱਵਿਖ ਵਿੱਚ ਅਨੇਕਾ ਨੋਰਕੀਆਂ ਦੇ ਮੌਕੇ ਪੈਦਾ ਹੋਣਗੇ । ਇਸ ਡਰਾਈਵ ਦਾ ਅਯੋਜਨ ਸੰਸਥਾ ਦੇ ਟ੍ਰੇਨਿਗ ਅਤੇ ਪਲੈਸਮੇਟ ਆਫਿਸਰ ਸ੍ਰੀ ਰਾਜਦੀਪ ਸਿੰਘ ਬੱਲ (ਮੁਖੀ ਈ.ਸੀ ), ਸ੍ਰੀ ਸ਼ਰਨਜੋਤ ਸਿੰਘ ਸੀਨੀਅਰ ਲੈਕਚਾਰਰ ਈ.ਸੀ, ਸਰਦਾਰ ਬਲਜਿੰਦਰ ਸਿੰਘ, ਮੈਡਮ ਰੈਨੂਕਾ ਡੋਗਰਾ, ਮੈਡਮ ਰਮਨਦੀਪ ਕੌਰ, ਸ੍ਰੀ ਰਾਜ ਕੁਮਾਰ ਅਤੇ ਸ੍ਰੀ ਸਨੀ ਮਹਿਤਾ ਦੇ ਸਾਝੇ ਜਤਨਾ ਸਦਕਾ ਸੰਭਵ ਹੋ ਸਕੀਆਂ ।

NO COMMENTS

LEAVE A REPLY