ਨਗਰ ਨਿਗਮ ਸੇਵਾਦਾਰਾਂ ਨੇ ਲੇਖਾ ਸ਼ਾਖਾ ਤੇ ਘੁਟਾਲੇ ਦੇ ਲਗਾਏ ਆਰੋਪ

    0
    88

    1 ਤੋਂ 2 ਕਰੋੜ ਤੱਕ ਦਾ ਹੋ ਸਕਦਾ ਹੈ ਘੁਟਾਲਾ-ਸੇਵਾਦਾਰ ਮੁਲਾਜ਼ਮ
    ਆਰ.ਟੀ.ਆਈ ਦਾ ਜਵਾਬ ਦੇਣਾ ਨਹੀਂ ਸਮਝਿਆ ਮੁਨਾਸਿਬ
    24 ਘੰਟੇ ਦਾ ਨੋਟਿਸ ਤੋਂ ਬਾਅਦ ਹੜਤਾਲ ਦੀ ਚੇਤਾਵਨੀ
    ਅੰਮ੍ਰਿਤਸਰ 27 ਅਪ੍ਰੈਲ (ਅਰਵਿੰਦਰ ਵੜੈਚ)- ਨਗਰ ਨਿਗਮ ਅੰਮ੍ਰਿਤਸਰ ਵਿੱਚ ਕੰਮ ਕਰਦੇ ਸੇਵਾਦਾਰਾਂ ਨੇ ਆਪਣੇ ਹੀ ਵਿਭਾਗ ਦੇ ਦੌਰਾਨ ਮੋਰਚਾ ਲਗਾਉਣ ਦੀ ਚਿਤਾਵਨੀ ਦੇ ਦਿੱਤੀ ਹੈ। ਉਨ੍ਹਾਂ ਵੱਲੋਂ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਾਮ ਜਾਰੀ 72 ਘੰਟੇ ਦਾ ਨੋਟਿਸ ਨਿਜੀ ਸਹਾਇਕ ਸੁਨੀਲ ਭਾਟੀਆ ਨੂੰ ਸੌਂਪਿਆ ਗਿਆ।
    ਸੇਵਾਦਾਰ ਡੇਵਿਡ,ਰਾਜ ਕੁਮਾਰ,ਲਖਬੀਰ ਸਿੰਘ,ਅਵਤਾਰ ਸਿੰਘ,ਰਛਪਾਲ ਸਿੰਘ,ਵਿਸ਼ਾਲ,ਸਰਵਣ ਸਿੰਘ, ਗੁਰਦੀਪ ਸਿੰਘ,ਵਿਵੇਕ ਮਿੱਤਲ,ਜਸਦੀਪ,ਸੰਜੀਵ, ਅਵਤਾਰ ਸਿੰਘ,ਪਰਦੀਪ ਤਿਵਾੜੀ,ਰਾਜ ਕੁਮਾਰ,ਸ਼ਿਵ, ਹਰਮਨ ਸਿੰਘ,ਵਿਸ਼ਾਲ ਸਭਰਰਵਾਲ,ਲਖਬੀਰ ਸਿੰਘ, ਪ੍ਰਦੀਪ ਸ਼ੋਰੀ,ਨਿਟਾ,ਰੰਜਨਾ ਕੁਮਾਰੀ,ਅਸ਼ੋਕ ਕੁਮਾਰ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਹੈ ਪੰਜਾਬ ਸਰਕਾਰ ਵੱਲੋਂ 2013 2014 ਵਿਚ ਮਹਿੰਗਾਈ ਭੱਤਾ ਮੁਲਾਜ਼ਮਾਂ ਨੂੰ ਦਿੱਤਾ ਗਿਆ ਸੀ। ਜਿਸ ਦਾ 10 ਪ੍ਰਤਿਸ਼ਤ ਮਹਿੰਗਾਈ ਭੱਤੇ ਦਾ ਬਕਾਇਆ ਸਰਕਾਰ ਵੱਲੋਂ ਨਗਦ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਦੇਣ ਲਈ ਹੁਕਮ ਜਾਰੀ ਕੀਤੇ ਗਏ ਸਨ। ਪਰ ਨਗਰ ਨਿਗਮ ਵੱਲੋਂ ਇਹ ਅਦਾਇਗੀ ਨਹੀਂ ਕੀਤੀ ਗਈ ਹੈ। ਅਮਲਾ ਕਲਰਕਾਂ ਵੱਲੋਂ ਬਕਾਏ ਦੀ ਅਦਾਇਗੀ ਲਈ ਬਿੱਲ ਪਾਸ ਕਰਵਾ ਕੇ ਲੇਖਾ ਸ਼ਾਖਾ ਨੂੰ ਸੌਂਪੇ ਗਏ ਸੀ ਪਰ ਇਹ ਰਿਕਾਰਡ ਵੀ ਵਿਭਾਗ ਵਿੱਚ ਨਹੀਂ ਹੈ ਅਤੇ ਨਾ ਹੀ ਬੁਲ੍ਹਾਂ ਤੇ ਚੱਕ ਬਣੇ ਹਨ। ਕਰਮਚਾਰੀਆਂ ਨੇ ਕਿਹਾ ਕਿ ਇਵੇਂ ਲੱਗਦਾ ਹੈ ਲਗਭਗ ਇਕ ਤੋਂ ਦੋ ਕਰੋੜ ਰੁਪਏ ਤੱਕ ਵਿਭਾਗ ਵਿਚ ਘੁਟਾਲਾ ਹੋਇਆ ਹੈ। ਜਿਸ ਨਿਰਪੱਖ ਕਮੇਟੀ ਵੱਲੋਂ ਜਾਂਚ ਹੋਣੀ ਚਾਹੀਦੀ ਹੈ।
    ਸੇਵਾਦਾਰ ਡੇਵਿਡ ਨੇ ਦੱਸਿਆ ਕਿ ਯੂਸੁਫ਼ ਬੰਦੀ ਆਰਟੀਆਈ 2005 ਅਧੀਨ ਮੰਗੀ ਸੂਚਨਾ ਵੀ ਲੇਖਾ ਸ਼ਾਖਾ ਵਿਭਾਗ ਵੱਲੋਂ 4 ਮਹੀਨੇ ਦੀ ਅਪੀਲ ਦੇ ਬਾਵਜੂਦ ਵੀ ਨਹੀਂ ਦਿੱਤੀ ਗਈ। ਤਿੰਨ ਅਪੀਲਾਂ ਤੋਂ ਬਾਅਦ ਸੰਯੁਕਤ ਕਮਿਸ਼ਨਰ ਪਹਿਲੀ ਅਪੀਲ ਅਥਾਰਟੀ ਵੱਲੋਂ ਲੇਖਾ ਵਿਭਾਗ ਨੂੰ 10 ਦਿਨਾਂ ਦੇ ਵਿੱਚ ਜਵਾਬ ਦੇਣ ਦੇ ਹੁਕਮ ਜ਼ਾਰੀ ਕੀਤੇ ਗਏ। ਪਰ ਫਿਰ ਵੀ ਵਿਭਾਗ ਨੇ ਜਵਾਬ ਦੇਣਾ ਉਚਿੱਤ ਨਹੀਂ ਸਮਝਿਆ। ਇਸ ਮਾਮਲੇ ਦੇ ਦੌਰਾਨ ਘਪਲੇ ਦੀ ਬਦਬੂ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਗਰ 72 ਘੰਟੇ ਦੇ ਵਿੱਚ ਸਹੀ ਜਵਾਬ ਨਾ ਦਿੱਤਾ ਗਿਆ ਤਾਂ ਉਹ ਸੇਵਾਦਾਰ ਸਾਥੀਆਂ ਦੇ ਸਹਿਯੋਗ ਦੇ ਨਾਲ ਹੜਤਾਲ ਤੇ ਬੈਠ ਜਾਣਗੇ।

    NO COMMENTS

    LEAVE A REPLY