ਪੀ.ਐੱਚ.ਸੀ ਥਰੀਏਵਾਲ ਵਲੋਂ 75 ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਲਗਾਇਆ ਗਿਆ ਬਲਾਕ ਪੱਧਰੀ ਸਿਹਤ ਮੇਲਾ

0
18
ਸਿਹਤ ਮੇਲੇ ਦੌਰਾਨ ਲਗਾਏ ਗਏ ਵੱਖ -ਵੱਖ 18 ਸਟਾਲ  ਤੇ ਲੋਕਾਂ ਨੂੰ ਦਿਤੀਆਂ ਗਈਆਂ ਵੱਖ ਵੱਖ ਸਿਹਤ ਸਹੂਲਤਾਂ
ਲਾਲੀ ਮਜੀਠੀਆ, ਸਿਵਲ ਸਰਜਨ
ਅਤੇ ਵਿਧਾਇਕ ਦੇ ਪ੍ਰਤੀਨਿਧੀ ਸਹਿਤ ਸ਼ਖ਼ਸੀਅਤਾਂ ਪਹੁੰਚੀ ਸਿਹਤ ਮੇਲੇ ਵਿੱਚ
ਬਲਾਕ ਪੱਧਰੀ ਮੇਲੇ ਦੌਰਾਨ ਲਗਭਗ 1200 ਤੋਂ ਵੱਧ ਲੋਕਾਂ ਨੇ ਵੱਖ ਵੱਖ ਸਿਹਤ ਸੇਵਾਵਾਂ ਦਾ ਭਾਗ ਲਿਆ
ਅੰਮ੍ਰਿਤਸਰ, 21 ਅਪ੍ਰੈਲ (ਪਵਿੱਤਰ ਜੋਤ): ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਪ੍ਰਾਇਮਰੀ ਹੈਲਥ ਸੈਂਟਰ ਥਰੀਏਵਾਲ ਵਿਖੇ ਇਕ ਵਿਸ਼ਾਲ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਮੁਖ ਮਹਿਮਾਨ ਦੇ ਤੌਰ ਤੇ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਸੀਨੀਅਰ ਲੀਡਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਸਿਵਲ ਸਰਜਨ ਡਾ ਚਰਨਜੀਤ ਸਿੰਘ ਅਤੇ ਵਿਧਾਇਕ ਦੇ ਪ੍ਰਤੀਨਿਧੀ ਅਤੇ ਸੀ.ਡੀ.ਪੀ.ਓ ਗਗਨਦੀਪ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਮੇਲੇ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ। ਇਸ ਮੌਕੇ ਆਏ ਹੋਏ ਪਤਵੰਤੇ ਸੱਜਣਾ ਦਾ ਐਸ.ਐਮ.ਓ ਡਾ. ਹਰਕੰਵਲਜੀਤ ਸਿੰਘ ਵੱਲੋਂ  ਸਨਮਾਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਚਰਨਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਕੋਰੋਨਾ ਅਤੇ  ਕੋਵਿਡ ਵੈਕਸੀਨੇਸ਼ਨ ਦੌਰਾਨ ਬਹੁਤ ਸ਼ਾਨਦਾਰ ਕੰਮ ਕੀਤਾ ਹੈ ਅਤੇ ਇਸਨੂੰ ਮੁਕਮੰਲ ਕਰਨ ਲਈ ਹੋਰ ਉਤਸ਼ਾਹਿਤ ਕਰਨ ਦੀ ਪ੍ਰੇਰਨਾ ਦਿਤੀ | ਓਹਨਾ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਦਾ ਸਮੁਚਾ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵਧੀਆਂ ਸਿਹਤ ਸੇਵਾਵਾਂ ਦੇਣ ਲਈ ਵਚਨਵੱਧ  ਹੈ | ਓਹਨਾ ਕਿਹਾ ਕਿ ਸਿਹਤ ਪ੍ਰਗੋਰਾਮ ਬਾਰੇ ਜਾਗਰੂਕਤਾ ਕਿਸੇ ਵੀ ਸਮਾਜ ਲਈ ਅਤਿ ਜਰੂਰੀ ਹੈ | ਓਹਨਾ ਕਿਹਾ ਸਿਹਤ ਜਾਗਰੂਕਤਾ ਲਈ ਅਜਿਹੇ ਮੇਲੇ ਬਹੁਤ ਹੀ ਲਾਹੇਵੰਧ ਹਨ |
ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਕਿ ਪੇਂਡੂ ਖੇਤਰ ਵਿਚ ਪ੍ਰਾਇਮਰੀ ਹੈਲਥ ਸੈਂਟਰ ਥਰੀਏਵਾਲ ਵੱਲੋਂ ਵਧੀਆ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਸਿਹਤ ਵਿਭਾਗ ਵੱਲੋਂ ਲਾਏ ਗਏ ਸਿਹਤ ਮੇਲੇ ਦੇ ਦੌਰਾਨ ਲੋਕਾਂ ਨੂੰ ਬਹੁਤ ਸਾਰੀ ਸੁਵਿਧਾਵਾਂ ਇਕ ਹੀ ਛੱਤ ਥੱਲੇ  ਮਿਲਣਾ ਇਕ ਚੰਗਾ ਪਰਿਆਸ ਸੀ। ਉਨ੍ਹਾਂ ਨੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਕੋਰੋਨਾ ਯੋਦਿਆਂ ਦੇ ਨਾਲ ਖੜੀ ਹੈ ਅਤੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨ ਵੱਧ ਹੈ ਅਤੇ ਸਿਹਤ ਦੇ ਸਮੂਹ ਕਰਮਚਾਰੀ ਆਪਣੀਆਂ ਵਧੀਆਂ ਸੇਵਾਵਾਂ ਨਿਭਾ ਰਹੇ ਹਨ | ਓਹਨਾ ਕਿਹਾ ਕਿ ਸਿਹਤ ਇਕ ਅਜੋਕੇ ਸਮੇਂ ਦੀ ਸਬ ਤੋਂ ਵੱਡੀ ਬੁਨਿਆਦੀ ਜਰੂਰਤ ਅਤੇ ਸਿਹਤ ਬਾਰੇ ਸਿੱਖਿਆ ਦਾ ਹੋਣਾ ਅਤੇ ਵੱਖਵੱਖ ਸਿਹਤ ਸਹੂਲਤਾਂ ਦੀ ਸਹੀ ਜਾਣਕਾਰੀ ਹੋਣਾ ਅਤਿ ਜਰੂਰੀ ਹੈ |
ਹੈਲਥ ਮੇਲੇ ਦੇ ਦੌਰਾਨ ਅੱਖਾਂ ਦੇ ਰੋਗ ਦਾ ਵਿਸ਼ੇਸ਼ ਕੈਂਪ, ਜਨਾਨਾ ਰੋਗ ਦਾ ਵਿਸ਼ੇਸ਼ ਕੈਂਪ, ਹੱਡੀਆਂ ਦੇ ਰੋਗ ਦਾ ਵਿਸ਼ੇਸ਼ ਕੈਂਪ, ਦੰਦਾਂ ਦੀ ਜਾਂਚ ਦਾ ਵਿਸ਼ੇਸ਼ ਕੈਂਪ, ਐਲੋਪੈਥੀ ਮੈਡੀਕਲ ਕੈਂਪ, ਹੋਮਿਓਪੈਥੀ ਮੈਡੀਸਨ ਕੈਂਪ, ਆਯੁਰਵੈਦਿਕ ਮੈਡੀਸਨ ਕੈਂਪ, ਬਲੱਡ ਡੋਨੇਸ਼ਨ ਕੈਂਪ, ਯੂ.ਡੀ.ਆਈ.ਡੀ ਅੰਗਹੀਣ ਸਰਟੀਫਿਕੇਟ ਬਣਾਉਣ ਦਾ ਵਿਸ਼ੇਸ਼ ਕੈਂਪ, ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਦਾ ਵਿਸ਼ੇਸ਼ ਕੈਂਪ, ਕੋਵਿਡ-19 ਵੈਕਸੀਨੇਸ਼ਨ ਕੈਂਪ, ਗੈਰ ਸੰਚਾਰੀ ਰੋਗਾਂ (ਐਨ.ਸੀ.ਡੀ) ਦੀ ਜਾਂਚ ਦਾ ਵਿਸੇਸ਼ ਕੈਂਪ, ਮੁਫਤ ਲੈਬ ਟੈਸਟ, ਮਰਨ ਉਪਰੰਤ ਅੰਗ ਦਾਨ ਕਰਨ ਦੇ ਲਈ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਬਾਰਾਂ ਸੌ ਤੋਂ ਵੱਧ ਲੋਕਾਂ ਨੇ ਇਨ੍ਹਾਂ ਸੇਵਾਵਾਂ ਦਾ ਲਾਭ ਲਿਆ।
ਇਸ ਮੌਕੇ ਤੇ ਹਲਕਾ ਵਿਧਾਇਕ ਦੇ ਪੀ.ਏ ਲਖਬੀਰ ਸਿੰਘ ਗਿੱਲ, ਚੇਅਰਮੈਨ ਮਾਰਕੀਟ ਕਮੇਟੀ ਬਲਵਿੰਦਰ ਸਿੰਘ, ਸੁਖਰਾਜ ਸਿੰਘ ਮਰੜੀ ਕਲਾਂ, ਵਿਜੇ ਸ਼ਰਮਾ ਥਰੀਏਵਾਲ, ਜੀ.ਓ.ਜੀ ਕਲੱਸਟਰ ਹੈੱਡ ਗੋਪਾਲ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਰਣਜੀਤ ਕੁਮਾਰ, ਹਰਦਿਆਲ ਸਿੰਘ, ਹਰਜਿੰਦਰ ਸਿੰਘ ਅਤੇ ਹੋਰ ਮੌਜੂਦ ਸਨ।

NO COMMENTS

LEAVE A REPLY