ਅੰਮ੍ਰਿਤਸਰ 15 ਅਪ੍ਰੈਲ (ਰਾਜਿੰਦਰ ਧਾਨਿਕ) : ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ ਸ੍ਰੀ ਸੰਜੀਵ ਸਰਮਾਂ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਕਾਂ ਦੀ ਪ੍ਰਗਤੀ ਨੂੰ ਵਿਚਾਰਨ ਹਿੱਤ ਡੀ.ਸੀ.ਸੀ. ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਂਨ ਜਿਲ੍ਹਾ ਉਦਯੋਗ ਕੇਂਦਰ, ਅੰਮ੍ਰਿਤਸਰ ਤੋਂ ਹਾਜਰ ਸ੍ਰੀ ਰੋਹਿਤ ਮਹਿੰਦਰੂ ਫੰਕਸ਼ਨਲ ਮੈਨੇਜਰ ਵੱਲੋ ਦੱਸਿਆ ਗਿਆ ਕਿ ਸਰਕਾਰ ਵੱਲੋ ਪ੍ਰਧਾਨ ਮੰਤਰੀ ਰੋਜਗਾਰ ਸਿਰਜਨ ਯੋਜਨਾਂ ਸਕੀਮ ਤਹਿਤ ਜਿਲ੍ਹਾ ਅੰਮ੍ਰਿਤਸਰ ਨੂੰ ਅਲਾਟ ਟੀਚੇ ਤੋਂ ਵੱਧ ਸਬਸਿਡੀ ਬੈਕਾਂ ਰਾਹੀਂ ਬਿਨੈਕਾਰਾਂ ਨੂੰ ਦਵਾਈ ਗਈ ਹੈ। ਮੀਟਿੰਗ ਦੌਰਾਂਨ ਜਿਲ੍ਹਾ ਉਦਯੋਗ ਕੇਂਦਰ, ਅੰਮ੍ਰਿਤਸਰ ਵੱਲੋ ਜਿਲ੍ਹਾ ਪ੍ਰਸਾਸ਼ਨ ਰਾਹੀਂ ਅੰਮ੍ਰਿਤਸਰ ਨੂੰ ਅਲਾਟ ਟੀਚੇ ਨੂੰ ਪ੍ਰਾਪਤ ਕਰਨ ਵਿਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੀਆਂ ਬੈਕਾਂ ਨੂੰ ਪ੍ਰਸੰਸਾਂ ਪੱਤਰ ਅਤੇ ਸਨਮਾਨ ਚਿੰਨ ਭੇਟ ਕੀਤੇ ਗਏ । ਇਨ੍ਹਾਂ ਵਿਚ ਪੰਜਾਬ ਨੈਸ਼ਨਲ ਬੈਂਕ ਤੋਂ ਸ੍ਰ: ਪ੍ਰੀਤਮ ਸਿੰਘ, ਲੀਡ ਜਿਲ੍ਹਾ ਮੈਨੇਜਰ, ਪੰਜਾਬ ਐਂਡ ਸਿੰਧ ਬੈਕ ਤੋਂ ਸ੍ਰੀ ਪੁਨੀਤ ਸਿੰਗਲਾ ਜਿਲ੍ਹਾ ਕੁਆਰਡੀਨੇਟਰ ਨੂੰ ਸਨਮਾਨਿਤ ਕੀਤਾ ਗਿਆ । ਜਿਲ੍ਹਾ ਪ੍ਰਸ਼ਾਸਨ ਵੱਲੋ ਸਮੂਹ ਬੈਕਰਜ ਨੂੰ ਅਪੀਲ ਕੀਤੀ ਗਈ ਕਿ ਉਹ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਯੋਜਨਾਂਵਾ ਨੂੰ ਜਮੀਨੀ ਪੱਧਰ ਤੇ ਤਨਦੇਹੀ ਨਾਲ ਲਾਗੂ ਕਰਨ ਤੋਂ ਜੋ ਆਪ ਜਨਤਾ ਤੱਕ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ। ਮੀਟਿੰਗ ਦੌਰਾਂਨ ਸ੍ਰੀ ਵਿਕਰਮਜੀਤ, ਡਿਪਟੀ ਡਾਇਰੈਕਟਰ ਇੰਮਪਲਾਈਮੈਂਟ ਜਨਰੈਂਸਨ ਅੰਮ੍ਰਿਤਸਰ, ਸ੍ਰੀ ਜਸਕੀਰਤ ਸਿੰਘ ਡੀ ਡੀ ਐਮ ਨਾਬਾਰਡ ਤੋਂ ਇਲਾਵਾ ਵੱਖ ਵੱਖ ਬੈਂਕਾਂ ਅਤੇ ਵਿਭਾਗਾਂ ਦੇ ਨੁਮਾਇੰਦੇ ਹਾਜਰ ਸਨ ।