ਅੰਮ੍ਰਿਤਸਰ 15 ਅਪ੍ਰੈਲ (ਪਵਿੱਤਰ ਜੋਤ) : ਪੰਜਾਬ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਇਕਬਾਲ ਸਿੰਘ ਤੁੰਗ ਨੇ ਆਖਿਆ ਕੇ ਆਪ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਵੱਲੋ ਪੰਜਾਬ ਦੇ ਪ੍ਰਸ਼ਾਸਨਕ ਢਾਂਚੇ ਜਿਸ ਵਿੱਚ ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ, ਪਾਵਰਕਾਮ ਦੇ ਸਕੱਤਰ ਦਲੀਪ ਕੁਮਾਰ, ਐਮ ਡੀ ਬਲਦੇਵ ਸਿੰਘ, ਪਾਸੋ ਪੰਜਾਬ ਸਰਕਾਰ ਦੀਆ ਐਹਮ ਫਾਈਲਾ ਮੰਗਵਾਉਣੀਆ ਓਹ ਵੀ ਬਿਨਾ ਪੰਜਾਬ ਦੇ ਮੁੱਖ ਮੰਤਰੀ ਬਿਨਾ ਪਾਵਰਕਾਮ ਕੈਬਨਿਟ ਮੰਤਰੀ ਨੂੰ ਸ਼ਾਮਿਲ ਕਰਨ ਤੋ ਲੰਬੀ ਮੀਟਿੰਗ ਕਰਨਾ ਜਿਥੇ ਗੈਰ ਕਾਨੂੰਨੀ ਗੈਰ ਸੰਵਿਧਾਨਕ ਹੈ ਓਥੇ ਇਹ ਕਨੂੰਨੀ ਅਪਰਾਧਿਕ ਮਾਮਲਿਆ ਵਿੱਚੋ ਇੱਕ ਐਹਮ ਗੈਰ ਕਨੂੰਨੀ ਜ਼ੁਰਮ ਕੀਤਾ ਗਿਆ ਹੈ ਇਹ ਜੁਰਮ ਕਿਸੇ ਆਮ ਵਿਅਕਤੀ ਨੇ ਨਹੀ ਕੀਤਾ ਇਹ ਜੁਰਮ ਓਸ ਵਿਅਕਤੀ ਵੱਲੋ ਕੀਤਾ ਗਿਆ ਹੈ ਜੋ ਦੇਸ਼ ਅੰਦਰ ਹਰ ਕਨੂੰਨੀ ਗੈਰ ਕਨੂੰਨੀ ਸੰਵਿਧਾਨਕ ਗੈਰ ਸੰਵਿਧਾਨਕ ਤੱਥਾ ਬਾਰੇ ਸੱਭ ਕੁੱਝ ਜਾਣਦਾ ਹੈ ਅਤੇ ਖੁਦ ਦਿੱਲੀ ਦਾ ਮੁੱਖ ਮੰਤਰੀ ਹੈ ਪ੍ਰੈੱਸ ਬਿਆਨ ਵਿੱਚ ਕਾਂਗਰਸੀ ਆਗੂ ਨੇ ਆਖਿਆ ਕੇ ਕੇਂਦਰ ਸਰਕਾਰ ਕੋਲ ਵੀ ਕੋਈ ਕਨੂੰਨੀ ਤੌਰ ਤੇ ਇਹ ਅਧਿਕਾਰ ਨਹੀ ਹਨ ਕਿ ਭਾਰਤ ਦੇਸ਼ ਅੰਦਰ ਕਿਸੇ ਵੀ ਸਟੇਟ ਦੇ ਸੰਵਿਧਾਨਕ ਤੌਰ ਤੇ ਲੋਕਤੰਤਰ ਤਰੀਕੇ ਨਾਲ ਚੁਣੀ ਹੋਈ ਸਰਕਾਰ ਦੇ ਮੁੱਖ ਮੰਤਰੀ ਦੀ ਮਰਜੀ ਤੋ ਬਿਨਾ ਜਾ ਮੁੱਖ ਮੰਤਰੀ ਨੂੰ ਜਾ ਮੁੱਖ ਮੰਤਰੀ ਵੱਲੋ ਭੇਜੇ ਆਪਣੀ ਸਰਕਾਰ ਦੇ ਕਿਸੇ ਅਧਿਕਾਰੀ ਨੂੰ ਸ਼ਾਮਿਲ ਕੀਤੇ ਬਿਨਾ ਕਿਸੇ ਵੀ ਸਟੇਟ ਦੇ ਪ੍ਰਸ਼ਾਸਨਕ ਅਧਿਕਾਰੀਆ ਨਾਲ ਮੀਟਿੰਗ ਕਰ ਸਕੇ ਫਿਰ ਕੇਜਰੀਵਾਲ ਨੂੰ ਕਿਸ ਨੇ ਮੀਟਿੰਗ ਕਰਨ ਦੇ ਅਧਿਕਾਰ ਦਿੱਤੇ ਹਨ ਜਾ ਕੇਜਰੀਵਾਲ ਨੇ ਕਿਨਾ ਅਧਿਕਾਰਾ ਨਾਲ ਇਹ ਮੀਟਿੰਗ ਕੀਤੀ ਹੈ ਭਗਵੰਤ ਮਾਨ ਨੇ ਚੁੱਪ ਧਾਰਣ ਕਿਓ ਕੀਤੀ ਹੈ ਭਗਵੰਤ ਮਾਨ ਜਵਾਬ ਦੇਣ ਕੇਜਰੀਵਾਲ ਨੇ ਮੀਟਿੰਗ ਕਰਕੇ ਇਹ ਸਿੱਧ ਕਰ ਦਿੱਤਾ ਹੈ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਨਹੀ ਹੈ ਕੇਜਰੀਵਾਲ ਦੀ ਰਖੇਲ ਹੈ ਇਕ ਕਠਪੁਤਲੀ ਹੈ ਜੋ ਕੇਜਰੀਵਾਲ ਦੇ ਹੁਕਮਾ ਦੀ ਪਾਲਣਾ ਕਰਨ ਲਈ ਹੈ ਨਾਚ ਮੇਰੀ ਬੂੱਲ ਬੂੱਲ ਕੇ ਪੈਸਾ ਮਿਲੇਗਾ ਪ੍ਰੈੱਸ ਬਿਆਨ ਵਿੱਚ ਕਾਂਗਰਸੀ ਆਗੂ ਤੁੰਗ ਨੇ ਆਖਿਆ ਕੇਜਰੀਵਾਲ ਨੇ ਸਾਰੀ ਪੰਜਾਬੀਅਤ ਨੂੰ ਵਗਾਰੇਆ ਹੈ ਪੰਜਾਬ ਅਤੇ ਪੰਜਾਬੀਆ ਨੂੰ ਨੀਵਾ ਵਿਖਾਉਣ ਦੀ ਗੁਸਤਾਖੀ ਕੀਤੀ ਹੈ ਅਸੀ ਪੰਜਾਬ ਦੇ ਵਾਰਸ ਮੁੱਖ ਮੰਤਰੀ ਭਗਵੰਤ ਮਾਨ ਪਾਸੋ ਜਵਾਬ ਮੰਗਦੇ ਹਾਂ ਅਤੇ ਜਲਦੀ ਪੰਜਾਬ ਦੇ ਮੁੱਖ ਕਨੂੰਨੀ ਮਾਹਰਾ ਨਾਲ ਗੱਲਬਾਤ ਕਰਨ ਉਪਰੰਤ ਫੌਰੀ ਤੌਰ ਤੇ ਐਕਸ਼ਨ ਕਰਨ ਲਈ ਕੇਜਰੀਵਾਲ, ਸਮੇਤ ਭਗਵੰਤ ਮਾਨ ਅਤੇ ਗੈਰ ਕਾਨੂੰਨੀ ਤੌਰ ਤੇ ਦਿੱਲੀ ਦੇ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਵਾਲੇਆ ਪੰਜਾਬ ਦੇ ਪ੍ਰਸ਼ਾਸਨਕ ਉਕਤ ਅਧਿਕਾਰੀਆ ਦੇ ਖਿਲਾਫ ਸੰਵਿਧਾਨ ਦੀ ਉਲੰਘਣਾ ਕਰਨ ਲਈ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੰਜਾਬ ਐਡ ਹਰਿਆਣਾ ਹਾਈਕੋਰਟ ਵਿੱਚ ਰਿਟ ਦਾਈਰ ਕੀਤੀ ਜਾਏਗੀ, ਅੱਜ ਖਾਲਸਾ ਪ੍ਰਗਟ ਦਿਵਸ ਮੌਕੇ ਖਾਲਸਾ ਪੰਥ ਦੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਸ਼ਰਾਬੀ ਹਾਲਤ ਵਿੱਚ ਸਾਝੀ ਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾ ਕੇ ਬਹੁਤ ਵੱਡੀ ਭੁੱਲ ਕੀਤੀ ਗਈ ਹੈ ਜੋ ਘੋਰ ਅਪਰਾਧ ਹੈ ਦੀ ਭਗਵੰਤ ਮਾਨ ਸਮੁੱਚੇ ਖਾਲਸਾ ਪੰਥ ਪਾਸੋ ਮਾਫੀ ਮੰਗੇ ਨਹੀ ਤਾਂ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪਾਸ ਉਠਾਇਆ ਜਾਵੇਗਾ।