ਅਸ਼ੋਕ ਭਗਤ ਨੇ ਵਿਧਾਇਕ ਡਾ. ਅਜੇ ਗੁਪਤਾ ਨੂੰ ਕੀਤਾ ਸਨਮਾਨਿਤ

0
21

ਅੰਮ੍ਰਿਤਸਰ 6 ਅਪ੍ਰੈਲ (ਪਵਿੱਤਰ ਜੋਤ) : ਹਲਕਾ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਅਜੇ ਗੁਪਤਾ ਨੂੰ ਯੱੂਥ ਨੇਤਾ ਤੇ ਸਮਾਜ ਸੇਵਕ ਅਸ਼ੋਕ ਭਗਤ ਵੱਲੋਂ ਆਪਣੀ ਟੀਮ ਦੇ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਅਸ਼ੋਕ ਭਗਤ ਨੇ ਵਿਧਾਇਕ ਡਾ. ਅਜੇ ਗੁਪਤਾ ਨੂੰ ਉਪ ਮੁੱਖ ਮੰਤਰੀ ਓ.ਪੀ ਸੋਨੀ ਨੂੰ ਹਰਾ ਕੇ ਵੱਡੀ ਜਿੱਤ ਨਾਲ ਜਿੱਤ ਦਰਜ਼ ਕਰਨ ਦੀ ਖੁਸ਼ੀ ਵਿਚ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇਂ ਸਮੇਂ ਦੋਰਾਨ ਕਾਂਗਰਸ ਦਾ ਰਾਜ ਰਣਿ ਕਾਰਨ ਇਥੇ ਭ੍ਰਿਸ਼ਟਾਚਾਰੀ ਤੇ ਨਸ਼ਿਆਂ ਦਾ ਪੁਰਾ ਬੋਲਬਾਲਾ ਸੀ, ਜਿਸ ਕਾਰਨ ਸੈਂਟਰ ਹਲਕੇ ਦੇ ਨਿਵਾਸੀ ਆਪਣੇ ਆਪ ਨੂੰ ਅਸੁੱਰਖਿਅਤ ਮਹਿਸੂਸ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਉਨ੍ਹਾਂ ਨੂੰ ਪੁਰੀ ਉਮੀਦ ਹੈ ਕਿ ਹੁਣ ਸੈਂਟਰ ਹਲਕੇ ਵਿਚ ਹੀ ਨਹੀ ਬਲਕਿ ਪੁਰੇ ਪੰਜਾਬ ਵਿਚ ਜਿਸ ਨਸ਼ਾ ਤੇ ਭ੍ਰਿਸ਼ਾਟਾਚਾਰ ਨੂੰ ਖਤਮ ਕੀਤਾ ਜਾਵੇਗਾ। ਇਸ ਮੋਕੇ ਵਿਧਾਇਕ ਡਾ. ਅਜੇ ਗੁਪਤਾ ਨੇ ਕਿਹਾ ਕਿ ਉਹ ਆਪਣੇ ਹਲਕੇ ਵਿਚ ਕਿਸੇ ਤਰ੍ਹਾਂ ਦਾ ਭਿਸ਼ਟਾਚਾਰ ਨਹੀ ਹੋਣ ਦੇਣਗੇ ਤੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਸਮੇਂ ਸਮੇਂ ਤੇ ਨਵੇਂ ਉਪਰਾਲੇ ਕਰਦੇ ਰਹਿਣਗੇ। ਇਸ ਮੋਕੇ ਅਸ਼ੋਕ ਸ਼ਾਹੀ, ਲੱਕੀ, ਹੰਸ ਰਾਜ, ਪਵਨ ਸੇਠੀ, ਸੁਮਿਤ, ਰਾਜੂ ਪਹਿਲਵਾਨ, ਮਨਜੀਤ ਸਿੰਘ ਆਦਿ ਹਾਜਰ ਸਨ।

NO COMMENTS

LEAVE A REPLY