ਮੇਅਰ ਦੇ ਉਦਘਾਟਨ ਦੀ ਉਡੀਕ ਚ ਦੇਸ਼ ਭਗਤ ਰਾਮ ਸਿੰਘ ਘਾਲਾ ਮਾਲਾ ਚੌਂਕ
ਅੰਮ੍ਰਿਤਸਰ 23 ਮਾਰਚ (ਰਾਜਿੰਦਰ ਧਾਨਿਕ ) : ਮਜੀਠਾ ਰੋਡ ਵਿਖੇ ਦੇਸ਼ ਭਗਤ ਰਾਮ ਸਿੰਘ ਘਾਲਾ ਮਾਲਾ ਚੌਂਕ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ ਸ਼ਹੀਰ ਅੰਦਰ ਕਰੋੜਾਂ ਦਾ ਵਿਕਾਸ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਪੱਤਰਕਾਰ ਨੂੰ ਦੱਸਦਿਆਂ ਕਰਮਜੀਤ ਸਿੰਘ ਕੇ ਪੀ ਪੋਤਰਾ ਦੇਸ਼ ਭਗਤ ਰਾਮ ਸਿੰਘ ਘਾਲਾ ਮਾਲਾ ਅਤੇ ਜਨਰਲ ਸਕੱਤਰ ਯਾਦਗਾਰ ਕਮੇਟੀ ਨੇ ਕਿਹਾ ਚਾਰ ਮਹੀਨੇ ਪਹਿਲਾਂ ਨਗਰ ਨਿਗਮ ਹਾਊਸ ਵੱਲੋਂ ਦੇਸ਼ ਭਗਤ ਰਾਮ ਸਿੰਘ ਘਾਲਾ ਮਾਲਾ ਯਾਦਗਾਰੀ ਬੁੱਤ ਦੇ ਆਲੇ ਦੁਆਲੇ ਸਟੀਲ ਗਰਿਲ ਅਤੇ ਜਗ੍ਹਾ ਦੇ ਅੰਦਰ ਪੱਥਰ ਲਗਵਾਕੇ ਖੂਬਸੂਰਤ ਬਨਾਉਣ ਲਈ 1.76 ਲੱਖ ਰੁਪਏ ਪਾਸ ਕੀਤੇ ਹਨ। ਕੰਮ ਦਾ ਵਰਕ ਆਰਡਰ ਵੀ ਹੋ ਕੇ ਠੇਕੇਦਾਰ ਨੂੰ ਕੰਮ ਅਲਾਟ ਕੀਤਾ ਹੋਇਆ ਹੈ। ਇਸ ਲਈ ਸਬੰਧਤ ਉੱਚ ਅਧਿਕਾਰੀਆਂ ਨੂੰ ਞੀ ਮਿਲਕੇ ਦੱਸਿਆ ਗਿਆ ਸੀ ਕਿ 27 ਮਾਰਚ ਨੂੰ ਇਨ੍ਹਾਂ ਦਾ ਜਨਮ ਦਿਨ ਇਥੇ ਮਨਾ ਰਹੇ ਹਾਂ। ਅਧਿਕਾਰੀਆਂ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਨਗਰ ਨਿਗਮ ਦੇ ਮੇਅਰ ਸਾਹਿਬ ਉਦਘਾਟਨ ਕਰਨ ਉਪਰੰਤ ਇਹ ਕੰਮ ਸ਼ੁਰੂ ਹੋਣਗੇ। ਦੇਸ਼ ਭਗਤਾਂ ਨਾਲ ਕੀਤਾ ਜਾ ਰਿਹਾ ਸਲੂਕ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਘਾਲਾ ਮਾਲਾ ਚੌਂਕ ਵਿੱਚ ਦੋ ਮਹੀਨੇ ਤੋਂ ਨਵੀਂ ਲੱਗੀ ਹਾਈ ਮਾਸਕ ਲਾਈਟ ਵੀ ਉਦਘਾਟਨ ਦਾ ਇੰਤਜ਼ਾਰ ਕਰ ਰਹੀ ਹੈ।
ਯਾਦਗਾਰ ਕਮੇਟੀ ਨੇ ਫੈਸਲਾ ਕਰਦਿਆਂ ਕਿਹਾ ਅਗਰ 13 ਅਪ੍ਰੈਲ ਤੱਕ ਕੰਮ ਮੁਕੰਮਲ ਨਾ ਹੋਇਆ ਤਾਂ ਯਾਦਗਾਰ ਕਮੇਟੀ ਅਤੇ ਦੇਸ਼ ਭਗਤ ਪ੍ਰੀਵਾਰ ਘਾਲਾ ਮਾਲਾ ਚੌਂਕ ਵਿੱਚ ਧਰਨਾ ਦੇਣਗੇ।ਇਸ ਮੌਕੇ ਤੇ ਸੰਤੋਖ ਸਿੰਘ, ਵਿਨੋਦ ਮਰਵਾਹਾ, ਨਰਿੰਦਰ ਸਿੰਘ, ਗੁਰਚਰਨ ਸਿੰਘ, ਵਿਜੇ ਕੁਮਾਰ, ਜਸਕੀਰਤ ਸਿੰਘ, ਕੁਲਵਿੰਦਰ ਸਿੰਘ, ਪੱਪੂ ਪਰਿੰਸ, ਰਜਿੰਦਰ ਕੁਮਾਰ ਆਦਿ ਹਾਜ਼ਰ ਸਨ।