ਯੂਕਰੇਨ ਪੜ੍ਹਾਈ ਕਰਨ ਗਏ ਬੱਚਿਆਂ ਦੇ ਮਾਪਿਆਂ ਵਿੱਚ ਡਰ ਦਾ ਮਾਹੌਲ

0
64

ਬੱਚਿਆਂ ਨੂੰ ਤੰਦਰੁਸਤ ਘਰਾਂ ਤੱਕ ਪਹੁੰਚਾਉਣ ਲਈ ਕੇਂਦਰ ਸਰਕਾਰ ਨੂੰ ਲਗਾਈ ਗੁਹਾਰ
______
ਅੰਮ੍ਰਿਤਸਰ,23 ਫ਼ਰਵਰੀ (ਰਾਜਿੰਦਰ ਧਾਨਿਕ)- ਯੂਕਰੇਨ ਵਿਖੇ ਪੜ੍ਹਾਈ ਕਰਨ ਗਏ ਬੱਚਿਆਂ ਦੀ ਸਿਹਤਯਾਬੀ ਨੂੰ ਲੈ ਕੇ ਮਾਪਿਆਂ ਵਿਣਚ ਭਾਰੀ ਪਰੇਸ਼ਾਨੀਆਂ ਆ ਰਹੀਆਂ ਹਨ। ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਵੱਧਦਿਆਂ ਜੰਗ ਦੇ ਪੂਰੇ ਆਸਾਰ ਬਣਨ ਨੂੰ ਲੈ ਕੇ ਬੱਚਿਆਂ ਨੂੰ ਵਾਪਸ ਲੈ ਕੇ ਆਉਣ ਲਈ ਮਾਪਿਆਂ ਵੱਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕਰੀਬ ਵੀਹ ਹਜ਼ਾਰ ਭਾਰਤੀ ਯੂਕਰੇਨ ਦੇ ਵਿੱਚ ਹਨ। ਜਿਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਮੈਡੀਕਲ ਦੀ ਪੜ੍ਹਾਈ ਲਈ ਗਏ ਹੋਏ ਹਨ। ਬੱਚਿਆਂ ਦੀਆਂ ਕੀਮਤੀ ਜਾਨਾਂ ਨੂੰ ਲੈ ਕੇ ਭਾਰਤ ਵਿੱਚ ਬੈਠੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਵਿੱਚ ਡਰ ਪਾਇਆ ਜਾ ਰਿਹਾ ਹੈ। ਹਾਲਾਂ ਕਿ ਭਾਰਤ ਸਰਕਾਰ ਵੱਲੋਂ 20 ਹਜ਼ਾਰ ਭਾਰਤੀਆਂ ਨੂੰ ਵਾਪਸ ਭਾਰਤ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚੋਂ ਪਹਿਲੀ ਫਲਾਈਟ ਦੇ ਰਾਹੀ ਕਰੀਬ 242 ਵਿਦਿਆਰਥੀ ਭਾਰਤ ਵਿੱਚ ਵਾਪਸ ਲਿਆਂਦੇ ਗਏ ਹਨ। ਅਕਾਸ਼ ਐਵਨਿਊ, ਅੰਮ੍ਰਿਤਸਰ ਨੂੰ ਨਿਵਾਸੀ ਕਪਿਲ ਸ਼ਰਮਾ, ਨਗੀਨਾ ਐਵਨਿਊ ਨਿਵਾਸੀ ਮਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਵਾਪਸੀ ਨੂੰ ਲੈ ਕੇ ਫਿਕਰਮੰਦ ਹਨ। ਯੂਕ੍ਰੇਨ ਦੀ ਯੂਨੀਵਰਸਿਟੀ ਅਤੇ ਕੇਂਦਰ ਸਰਕਾਰ ਦੇ ਜ਼ਰੀਏ ਆਉਣ ਵਾਲੇ ਬੱਚਿਆ ਦੀ ਹਵਾਈ ਟਿਕਟ 49,500 ਹੈ। ਪਰ ਦੂਸਰਿਆਂ ਫਲਾਈਟਾਂ ਦੇ ਜ਼ਰੀਏ ਆਉਣ ਵਾਲੇ ਬੱਚਿਆਂ ਨੂੰ 60 ਹਜ਼ਾਰ ਤੋਂ ਇਕ ਲੱਖ ਰੁਪਏ ਤੱਕ ਖਰਚ ਕਰਨੇ ਪੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਸਾਡੇ ਤੱਕ ਪਹੁੰਚਾਉਣ ਲਈ ਕੇਂਦਰ ਸਰਕਾਰ ਵੱਲੋਂ ਉਚੇਚੇ ਕਦਮ ਉਠਾਏ ਜਾਣ।

NO COMMENTS

LEAVE A REPLY