‘ਸਿੱਖਿਆ ਪਦਮ ਸਨਮਾਨ 2021’ ਨਾਲ ਸਨਮਾਨਿਤ ਮੁੱਖ ਅਧਿਆਪਕਾ ਕੰਚਨ ਮਲਹੌਤਰਾ

0
20

ਅੰਮ੍ਰਿਤਸਰ 27 ਦਿਸੰਬਰ (ਪਵਿੱਤਰ ਜੋਤ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੀ ਮੁੱਖ ਅਧਿਆਪਕਾ ਕੰਚਨ ਮਲਹੋਤਰਾ ਨੂੰ ‘ਸਿੱਖਿਆ ਪਦਮ ਸਨਮਾਨ 2021’ ਨਾਲ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ 25 ਦਸੰਬਰ ਨੂੰ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਵਿਚ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 400 ਮੁੱਖ ਅਧਿਆਪਿਕਾ ਨੂੰ ਚੁਣਿਆ ਗਿਆ ਅਤੇ ਇਹਨਾਂ ਦੀਆਂ ਪ੍ਰਾਪਤੀਆਂ ਦੇ ਆਧਾਰ ਤੇ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੀ ਇਸ ਕਾਮਯਾਬੀ ਦਾ ਸਾਰਾ ਕ੍ਰੈਡਿਟ ਰਾਯਨ ਸੰਸਥਾ ਦੇ ਚੇਅਰਮੈਨ ਡਾਕਟਰ ਆਗਸਟੀਨ ਐਫ ਪਿੰਟੋ ਅਤੇ ਡਾਇਰੈਕਟਰ ਮੈਡਮ ਗਰੇਸ ਪਿੰਟੋ ਅਤੇ ਸੀਈਓ ਸਰ ਰਾਯਨ ਪਿੰਟੋ ਨੂੰ ਦਿੱਤਾ, ਜਿਨ੍ਹਾਂ ਨੇ ਹਰ ਕਦਮ ਤੇ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ ਅਤੇ ਸਫਲਤਾ ਦਾ ਰਸਤਾ ਦਿਖਾਇਆ। ਉਹਨਾਂ ਨੇ ਨਵਦੀਪ ਭਾਰਦਵਾਜ (ਆਲ ਇੰਡੀਆ ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ) ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸ਼੍ਰੇਣੀ ਲਈ ਉਹਨਾਂ ਦਾ ਨਾਮ ਚੁਣਿਆ।

NO COMMENTS

LEAVE A REPLY