ਐਮ ਐਲ ਏ ਸੁਨੀਲ ਦੱਤੀ ਨੇ ਮੋਟਰਸਾਈਕਲ ਐਸੋਸੀਏਸ਼ਨ ਦੀਆਂ ਸੁਣੀਆਂ ਮੁਸ਼ਕਲਾਂ

0
34

ਅੰਮ੍ਰਿਤਸਰ,21 ਦਸੰਬਰ (ਅਰਵਿੰਦਰ ਵੜੈਚ)- ਹਲਕਾ ਉੱਤਰੀ ਦੇ ਐਮ ਐਲ ਏ ਸੁਨੀਲ ਦੱਤੀ ਵੱਲੋਂ ਮੋਟਰਸਾਇਕਲ, ਐਕਟਿਵਾ ਦੀ ਸੇਲ ਪਰਚੇਜ ਕਰਨ ਵਾਲਿਆਂ ਦੇ ਨਾਲ਼ ਬੈਠਕ ਕਰਦਿਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ। ਮੋਟਰਸਾਈਕਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਆਪਣੇ ਕਾਰੋਬਾਰ ਦੇ ਦੌਰਾਨ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਐਮ ਐਲ ਏ ਸੁਨੀਲ ਦੱਤੀ ਨੇ ਕਿਹਾ ਕਿ ਪਿਛਲੀ ਗਠਬੰਧਨ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਚੱਲ਼ਦਿਆਂ ਛੋਟੇ ਵਿਉਪਾਰ ਕਰਨ ਵਾਲਿਆਂ ਅਤੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪਰ ਕਾਂਗਰਸ ਦੇ ਕਾਰਜਕਾਲ ਦੇ ਦੌਰਾਨ ਛੋਟੇ ਵਪਾਰੀਆਂ ਦੀਆਂ ਸਹੂਲਤਾਂ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਕੰਮ ਕੀਤੇ ਗਏ। ਉਹਨਾਂ ਨੇ ਕਿਹਾ ਕਿ ਮੋਟਰਸਾਈਕਲ ਐਸੋਸੀਏਸ਼ਨ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਤੇ ਕੌਂਸਲਰ ਸੋਨੂੰ ਦੱਤਾ,ਰਾਹੁਲ ਸ਼ਰਮਾ ਸਾਹਿਤ ਕਈ ਲੋਕ ਮੌਜੂਦ ਸਨ।

NO COMMENTS

LEAVE A REPLY