ਅਕਾਲੀ ਬਸਪਾ ਗਠਜੋੜ ਦੀ ਜਿੱਤ ਪੱਕੀ ਹੈ:- ਦਲਵੀਰ ਕੌਰ ਮਨਜੀਤ ਸਿੰਘ ਅਟਵਾਲ ਨੇ ਵੋਟਰਾਂ ਨੂੰ ਕੀਤੀ ਅਪੀਲ

0
56

ਅੰਮ੍ਰਿਤਸਰ 19 ਦਸੰਬਰ (ਪਵਿੱਤਰ ਜੋਤ) : ਵਾਰਡ ਨੰਬਰ 69 ਵਿੱਚ ਬੀਤੇ ਸ਼ਨੀਵਾਰ ਨੂੰ ਬਹੁਜਨ ਸਮਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਗਠਜੋੜ ਦੀ ਇਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਹਲਕਾ ਇੰਚਾਰਜ ਸ੍ਰੀ ਮਤੀ ਦਲਵੀਰ ਕੌਰ ਜੀ ਅਤੇ ਮੁੱਖ ਮਹਿਮਾਨ ਮਨਜੀਤ ਸਿੰਘ ਅਟਵਾਲ ਜੀ ਜਨਰਲ ਸਕੱਤਰ ਪੰਜਾਬ ਸ਼ਾਮਿਲ ਹੋਏ। ਮੀਟਿੰਗ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਕੌਂਸਲਰ ਅਤੇ ਸੀਨੀਅਰ ਆਗੂ ਸ੍ਰੋਮਣੀ ਅਕਾਲੀ ਦਲ ਸ੍ ਜਗਚਾਨਣ ਸਿੰਘ ਸ਼ਾਮਿਲ ਹੋਏ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਦਲਵੀਰ ਕੌਰ ਉਮੀਦਵਾਰ ਹਲਕਾ ਕੇਂਦਰੀ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਇਕੱਠ ਮੋਗਾ ਰੈਲੀ ਵਿੱਚ ਸੀ ਉਸ ਨੂੰ ਦੇਖ ਕੇ ਇਹ ਗੱਲ ਪੱਕੀ ਹੋ ਗਈ ਕਿ ਆਉਦੀਂਆ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਅਕਾਲੀ ਦਲ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਉਹਨਾਂ ਨੇ ਹਲਕੇ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਵੋਟਾਂ ਪਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਇਸ ਮੌਕੇ ਤੇ ਸ੍ ਮਨਜੀਤ ਸਿੰਘ ਅਟਵਾਲ ਜੀ ਜਨਰਲ ਸਕੱਤਰ ਪੰਜਾਬ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ੍ਰੀਮਤੀ ਦਲਵੀਰ ਕੌਰ ਜੀ ਨੂੰ ਵਿਧਾਇਕ ਬਣਾ ਕੇ ਵਿਧਾਨ ਸਭਾ ਵਿੱਚ ਭੇਜਣ ਤਾਂ ਜੋ ਹਲਕੇ ਦੇ ਰੁਕੇ ਹੋਏ ਵਿਕਾਸ ਦੇ ਕੰਮਾਂ ਬਹਾਲ ਕੀਤਾ ਜਾਵੇ।

NO COMMENTS

LEAVE A REPLY