ਫੈਡਰੇਸ਼ਨ (ਮਹਿਤਾ) ਨੇ ਦਿੱਲੀ ਫਤਿਹ ਕਰਕੇ ਗੁਰੂ ਨਗਰੀ ਪਹੁੰਚੇ ਕਿਸਾਨ ਆਗੂਆਂ ਦਾ ਕੀਤਾ ਸਨਮਾਨ

0
49

ਮੋਦੀ ਸਰਕਾਰ ਨੂੰ ਗੋਡੇ ਟੇਕਣ ਲਈ ਕਿਸਾਨਾਂ ਨੇ ਪੇਸ਼ ਕੀਤੀ ਮਿਸਾਲ-ਅਮਰਬੀਰ ਸਿੰਘ ਢੋਟ
________
ਅੰਮ੍ਰਿਤਸਰ,13 ਦਸੰਬਰ (ਅਰਵਿੰਦਰ ਵੜੈਚ)- ਤਿੰਨ ਖੇਤੀ ਬਿੱਲ ਰੱਦ ਕਰਵਾਉਣ ਉਪਰੰਤ ਦਿੱਲੀ ਨੂੰ ਫਤਿਹ ਕਰਕੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਕਿਸਾਨ ਆਗੂਆਂ ਦਾ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵੱਲੋਂ ਸਨਮਾਨ ਕੀਤਾ ਗਿਆ। ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਕੋਮੀ ਪ੍ਧਾਨ ਅਮਰਬੀਰ ਸਿੰਘ ਢੋਟ ਨੇ ਕਿਸਾਨੀ ਯੂਨੀਅਨਾਂ, ਜਥੇਬੰਦੀਆਂ ਦੇ ਆਗੂਆਂ ਦਾ ਜਲਿਆਂਵਾਲਾ ਬਾਗ ਵਿਖੇ ਸਵਾਗਤ ਕਰਦਿਆਂ ਉਚੇਚੇ ਤੌਰ ਤੇ ਸਨਮਾਨਿਤ ਕੀਤਾ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ,ਰਕੇਸ਼ ਟਕੈਤ ਅਤੇ ਹੋਰ ਆਗੂਆਂ ਦਾ ਸਨਮਾਨ ਕਰਦਿਆਂ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਧੱਕੇਸ਼ਾਹੀ ਨਾਲ ਥੋਪੇ ਗਏ ਖੇਤੀ ਬਿੱਲ ਰੱਦ ਕਰਵਾਉਣ ਲਈ ਪੂਰੇ ਦੇਸ਼ ਭਰ ਤੋਂ ਕਿਸਾਨਾਂ ਨੇ ਸਰਦੀ ਅਤੇ ਗਰਮੀ ਦੀ ਪ੍ਰਵਾਹ ਨਹੀਂ ਕੀਤੀ। ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਧੱਕੇਸ਼ਾਹੀ ਅਤੇ ਤਸੀਹਿਆਂ ਦਾ ਸ਼ਿਕਾਰ ਵੀ ਹੋਣਾ ਪਿਆ। ਇਸ ਸੰਘਰਸ਼ ਦੇ ਦੌਰਾਨ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਆਗੂਆਂ,ਕਿਸਾਨਾਂ-ਮਜ਼ਦੂਰਾਂ ਸਮੇਤ ਹਰੇਕ ਵਰਗ ਵੱਲੋਂ ਦਿੱਤੇ ਗਏ ਸਹਿਯੋਗ ਦੇ ਚਲਦਿਆਂ ਮੋਦੀ ਸਰਕਾਰ ਨੂੰ ਸੰਘਰਸ਼ ਕਰ ਰਹੇ ਲੋਕਾਂ ਦੇ ਅੱਗੇ ਗੋਡੇ ਤੱਕ ਟੇਕਣੇ ਪਏ ਹਨ। ਸੰਘਰਸ਼ ਦੇ ਦੌਰਾਨ 700 ਤੋਂ ਉਪਰ ਸ਼ਹੀਦ ਹੋਏ ਕਿਸਾਨਾਂ ਦੇ ਬਲਿਦਾਨ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਹੈ। ਢੋਟ ਨੇ ਕਿਹਾ ਫੈਸਲਾ ਦੇਰ ਆਇਆ ਪਰ ਦਰੁਸਤ ਆਇਆ, ਆਖਿਰਕਾਰ ਕਿਸਾਨਾਂ ਦੀ ਹੀ ਜਿੱਤ ਹੋਈ ਹੈ।
ਦੇਸ਼ ਦੀ ਜਨਤਾ ਨੇ ਇੱਕ ਜੁੱਟ ਹੋ ਕੇ ਆਪਸੀ ਭਾਈਚਾਰੇ ਦੇ ਨਾਲ ਦਿੱਲੀ ਨੂੰ ਜਿੱਤਣ ਲਈ ਦੁਨੀਆਂ ਅੱਗੇ ਇੱਕ ਮਿਸਾਲ ਪੈਦਾ ਕੀਤੀ ਹੈ। ਜਿਸ ਦੇ ਚਲਦਿਆਂ ਜਗ੍ਹਾ-ਜਗ੍ਹਾ ਤੇ ਕਿਸਾਨੀ ਆਗੂਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਸੰਘਰਸ਼ ਦੇ ਦੌਰਾਨ ਦੇਸ਼ ਅਤੇ ਵਿਦੇਸ਼ਾਂ ਤੋਂ ਸਹਿਯੋਗ ਦੇਣ ਵਾਲਾ ਹਰ ਇੱਕ ਵਿਅਕਤੀ ਵਧਾਈ ਦਾ ਪਾਤਰ ਹੈ। ਫੈਡਰੇਸ਼ਨ ਮਹਿਤਾ ਕਿਸਾਨਾਂ ਦੇ ਹੱਕ ਵਿਚ ਫ਼ੈਸਲਾ ਲੈਣ ਤੇ ਮੋਦੀ ਸਰਕਾਰ ਦਾ ਵੀ ਧੰਨਵਾਦ ਕਰਦੀ ਹੈ। ਢੋਟ ਨੇ ਕਿਹਾ ਕਿ ਫੈਡਰੇਸ਼ਨ ਹਮੇਸ਼ਾਂ ਕਿਸਾਨਾਂ-ਮਜ਼ਦੂਰਾਂ ਅਤੇ ਜ਼ਰੂਰਤਮੰਦ ਲੋਕਾਂ ਦੇ ਨਾਲ ਸਹਾਇਤਾ ਲਈ ਲੜਦੀ ਆ ਰਹੀ ਹੈ ਅਤੇ ਅੱਗੇ ਤੋਂ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਇਸ ਮੌਕੇ ਤੇ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਬਲਵਿੰਦਰ ਸਿੰਘ ਰਾਜੋਕੇ, ਜਗਪ੍ਰੀਤ ਸਿੰਘ ਮਨੀ, ਜਗਰੂਪ ਸਿੰਘ,ਦਲਜੀਤ ਸਿੰਘ,ਹਰਪ੍ਰੀਤ ਸਿੰਘ ਲਾਲੀ, ਸਰਬਜੀਤ ਸਿੰਘ,ਗੁਰਬੀਰ ਸਿੰਘ,ਗੁਰਦੀਪ ਸਿੰਘ ਸੁਰ ਸਿੰਘ ਆਦਿ ਫੈਡਰੇਸ਼ਨ ਆਗੂ ਮੌਜੂਦ ਸਨ

NO COMMENTS

LEAVE A REPLY