ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਮਾਨਸਾ ਦੀ ਮੀਟਿੰਗ ਸ਼ਾਮ ਸਵੀਟਸ ਹੋਟਲ ਵਿਖੇ ਸੂਬਾ ਸਿਨੀਅਰ ਮੀਤ ਪ੍ਰਧਾਨ ਡਾ ਬਲਕਾਰ ਸਿੰਘ ਸ਼ੇਰਗਿੱਲ ਪਟਿਆਲਾ ਤੇ ਸੂਬਾ ਆਰਗੇਨਾਈਜ਼ਰ ਡਾ ਦੀਦਾਰ ਸਿੰਘ ਮੁਕਤਸਰ ਸਾਹਿਬ ਦੀ ਅਗਵਾਈ ਵਿਚ ਹੋਈ ਬਲਕਾਰ ਸਿੰਘ ਸ਼ੇਰਗਿੱਲ ਪਟਿਆਲਾ ਨੇ ਬੋਲਦਿਆਂ ਕਿਹਾ ਕੇ ਜੋ ਵੀ ਮੈਬਰ ਜਥੇਬੰਦੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸੂਬਾ ਕਮੇਟੀ ਵਲੋ ਉਨ੍ਹਾਂ ਮੈਬਰਾਂ ਨੂੰ ਚਿਤਾਵਨੀ ਦਿੱਤੀ ਜਾਂਦੀ ਆ ਕੇ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਅਸੀਂ ਹਮੇਸ਼ਾ ਜਥੇਬੰਦੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਾਂਗੇ ਇਸ ਤੋ ਇਲਾਵਾ ਸੂਬਾ ਆਰਗੇਨਾਈਜ਼ਰ ਡਾ ਦੀਦਾਰ ਸਿੰਘ ਮੁਕਤਸਰ ਨੇ ਕਿਹਾ ਕਿ ਜੋ ਮੈਂਬਰ ਜਥੇਬੰਦੀ ਦੇ ਕੰਮਾਂ ਵਿਚ ਦਾਖਲ ਅੰਦਾਜੀ ਕਰੇ ਗਾ ਜਾ ਜਿਲ੍ਹੇ ਜਾ ਸਟੇਟ ਨੂੰ ਕੁਝ ਨਹੀਂ ਸਮਝਦਾ ਤਾਂ ਉਹ ਜਥੇਬੰਦੀ ਦੇ ਖਿਲਾਫ ਚੱਲ ਰਿਹਾ ਹੈ ਤੇ ਉਨ੍ਹਾਂ ਨੂੰ ਜਥੇਬੰਦੀ ਵਲੋਂ ਵੀ ਨਹੀਂ ਸਮਝਿਆ ਜਾਂਦਾ! ਇਸ ਮੌਕੇ ਸੂਬਾ ਮੀਤ ਪ੍ਰਧਾਨ ਡਾ ਜਸਵੀਰ ਸਿੰਘ ਗੁੜੱਦੀ ਨੇ ਕਿਹਾ ਕਿ ਕਿ ਅਸੀਂ ਹਮੇਸ਼ਾ ਸਟੇਟ ਕਮੇਟੀ ਦਾ ਸਤਿਕਾਰ ਕਰਦੇ ਹਾਂ ਤੇ ਅਸੀਂ ਸੂਬਾ ਕਮੇਟੀ ਨੂੰ ਹੀ ਦਿਲੋ ਸਲੂਟ ਕਰਦੇ ਆ ਕਿਉਕਿ ਸਾਨੂੰ ਮਾਣ ਸਨਮਾਨ ਦੇਣ ਵਾਲੀ ਏਹ ਜਥੇਬੰਦੀ ਹੈ ਤੇ ਅਸੀਂ ਇਸ ਜਥੇਬੰਦੀ ਨੂੰ ਖਰਾਬ ਨਹੀਂ ਹੋਣ ਦੇਵਾਂਗੇ ਇਸ ਤੋਂ ਇਲਾਵਾ ਜਿਲ੍ਹਾਂ ਪ੍ਰਧਾਨ ਡਾ ਹਰਦੀਪ ਸਿੰਘ ਬਰ੍ਹੇ ਨੇ ਦੱਸਿਆ ਕਿ ਅਸੀਂ ਤਨਦੇਹੀ ਨਾਲ ਕੰਮ ਕਰ ਰਹੇ ਹਾਂ ਤੇ ਜੋ ਨਵੇਂ ਚੁਣੇ ਗਏ ਬਲਾਕਾਂ ਨੂ ਆਪਣੀਆਂ ਰਿਪੋਰਟ ਦੇਣ ਸਬੰਦੀ ਜਾਣਕਾਰੀ ਦਿੱਤੀ ਤੇ ਡਾ ਬਲਜੀਤ ਸਿੰਘ ਪਰੋਚਾ ਨੂ ਸਰਬ ਸੰਮਤੀ ਨਾਲ ਜਿਲ੍ਹਾਂ ਜਰਨਲ ਸਕੱਤਰ ਲਗਾਇਆ ਗਿਆ ਨਵੇਂ ਬਲਾਕ ਬੰਨ੍ਹਣ ਤੇ ਵਧਾਈ ਦਿੱਤੀ ਅਤੇ ਹੋਰ ਕਾਫੀ ਮੈਂਬਰਾ ਨੇ ਅਪਣੇ ਵਿਚਾਰ ਕੀਤੇ! ਅਤੇ ਅਜ ਦੀ ਮੀਟਿੰਗ ਵਿਚ ਦੋ ਬਲਾਕ ਮਾਨਸਾ ਦੀ ਚੋਣ ਕੀਤੀ ਗਈ ਇਸ ਵਿਚ ਬਲਾਕ ਦੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਤੇ ਡਾ ਜਗਸੀਰ ਸਿੰਘ ਤਾਮਕੋਟ,ਡਾ.ਬਲਜੀਤ ਸਿੰਘ,ਡਾ.ਨਿਤਿਨ ਕੁਮਾਰ,ਡਾ.ਅਵਤਾਰ ਸਿੰਘ ਖਾਰਾ,ਡਾ.ਸਤਨਾਮ ਸਿੰਘ ਤਾਮਕੋਟ ਨੂ ਮਾਨਸਾ ਬਲਾਕ ਦਾ ਕਨਵੀਨਰ ਚੁਣਿਆ ਗਿਆ!ਇਸ ਮੌਕੇ,ਡਾ.ਹਰਪ੍ਰੀਤ ਸਿੰਘ ਖਾਰਾ,ਡਾ ਬਲਵੀਰ ਸਿੰਘ ਬਰਨਾਲਾ,ਡਾ.ਹਰਦੀਪ ਸਿੰਘ,ਉੱਡਤ ਭਗਤ ਰਾਮ,ਡਾ.ਸੁਖਵਿੰਦਰ ਸਿੰਘ ਮਾਨਸਾ,ਡਾ.ਮਨਦੀਪ ਸਿੰਘ,ਡਾ.ਲਾਭ ਸਿੰਘ ਤਾਮਕੋਟ,ਨਛੱਤਰ ਸਿੰਘ ਵੇਦ ਤਾਮਕੋਟ,ਡਾ.ਗੁਰਦੇਵ ਸਿੰਘ ਫੁੱਲਾਂਵਾਲਾ,ਡਾ.ਹਰਪ੍ਰੀਤ ਸਿੰਘ,ਜਗਸੀਰ ਸਿੰਘ ਜੱਗਾ ਮਾਨਸਾ ਆਦਿ ਹਾਜ਼ਰ ਸਨ!