ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਮਾਨਸਾ ਦੇ ਸਹਿਯੋਗ ਨਾਲ ਬੇਰੁਜ਼ਗਾਰ ਮੇਲਾ 21 ਨੂੰ।

0
64

ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਆਸਰਾ ਫਾਊਡੇਸ਼ਨ ਬਰੇਟਾ ਵੱਲੋ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਅਤੇ ਰੂਰਲ ਯੂਥ ਕਲੱਬਜ ਐਸੋਸੀੲਏਸ਼ਨ ਮਾਨਸਾ ਦੇ ਸਹਿਯੋਗ ਨਾਲ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣ ਲਈ ਮਿਤੀ 21—06—2023 ਨੂੰ ਆਤਮਾ ਰਾਮ ਪਬਲਿਕ ਸਕੂਲ ਬਰੇਟਾ,ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਵਿਖੇ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਜਿਲਾ ਰੁਜ਼ਗਾਰ ਉਤੱਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਮਾਨਸਾ ਅਤੇ ਅਜੈਬ ਸਿੰਘ ਬਹਾਦਰਪੁਰ, ਸੁਖਪਾਲ ਸਿੰਘ ਪੰਜਾਬ ਪੁਲਿਸ ਆਸਰਾ ਫਾਊਡੇਸਨ ਟੀਮ ਮੈਬਰ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜਗਾਰ ਦਿਵਾਉਣ ਲਈ ਇਹ ਨੌਕਰੀ ਮੇਲਾ ਲਗਵਾਇਆ ਜਾ ਰਿਹਾ ਹੈ।ਇਸ ਮੋਕੇ ਡਾ ਗਿਆਨ ਚੰਦ ਅਜਾਦ ਪ੍ਰਧਾਨ ਆਸਰਾ ਫਾਊਂਡੇਸ਼ਨ ਬਰੇਟਾ ਤੇ ਸਟੇਟ ਅਵਾਰਡੀ ਰਜਿੰਦਰ ਵਰਮਾ ਨੇ ਸਮੂਹ ਪੰਚਾਇਤਾ,ਕਲੱਬਾ,ਸਮਾਜ ਸੇਵੀ ਜਥੇਬੰਦੀਆ,ਇਲਾਕੇ ਦੇ ਮੋਹਤਬਰਾਂ ਅਤੇ ਨੋਜਵਾਨਾ ਨੂੰ ਵੱਧ ਤੋ ਵੱਧ ਇਸ ਨੌਕਰੀ ਮੇਲੇ ਦਾ ਪ੍ਰਚਾਰ ਕਰਨ ਲਈ ਕਿਹਾ ਤਾਂ ਜੋ ਵੱਧ ਤੋਂ ਵੱਧ ਜਰੂਰਤ ਮੰਦ ਨੋਜਵਾਨਾ ਨੂੰ ਰੁਜ਼ਗਾਰ ਮਿਲ ਸਕੇ ਇਸ ਮੇਲੇ ਵਿੱਚ ਬਹੁਤ ਸਾਰੀਆਂ ਨਾਮੀ ਕੰਪਨੀਆ ਭਾਗ ਲੈ ਰਹੀਆਂ ਹਨ।ਇਸ ਮੇਲੇ ਵਿੱਚ ਸਵੈ—ਰੁਜ਼ਗਾਰ ਕਰਨ ਅਤੇ ਕਿੱਤਾ ਅਗਵਾਈ ਲੈਣ ਦੇ ਚਾਹਵਾਨ ਪ੍ਰਾਰਥੀ ਵੀ ਭਾਗ ਲੈ ਸਕਦੇ ਹਨ।ਮੇਲੇ ਵਿੱਚ ਪ੍ਰਾਰਥੀ ਆਪਣੀ ਪੜ੍ਹਾਈ ਦੇ ਸਾਰੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ,ਅਧਾਰ ਕਾਰਡ ਦੀ ਫੋਟੋ ਕਾਪੀ,ਪਾਸਪੋਰਟ ਸਾਇਜ਼ ਫੋਟੋਆਂ ਅਤੇ ਰੈਜ਼ਿਊਮ ਨਾਲ ਲੈ ਕੇ ਆਉਣ।ਇਸ ਮੌਕੇ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਜਿਲਾ ਰੋਜਗਾਰ ਉਤੱਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਮਾਨਸਾ ਨਾਲ ਆਸਰਾ ਫਾਊਡੇਸ਼ਨ ਬਰੇਟਾ ਅਤੇ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਵੱਲੋ ਕੈਂਪ ਦੀ ਤਿਆਰੀ ਨੂੰ ਲੈ ਕੇ ਮੀਟਿੰਗ ਵੀ ਕੀਤੀ ਗਈ।

NO COMMENTS

LEAVE A REPLY