ਅੰਮ੍ਰਿਤਸਰ 7 ਮਈ (ਅਰਵਿੰਦਰ ਵੜੈਚ) : ਚੇਅਰਮੈਨ ਸਰ ਡਾ: ਏ.ਐਫ. ਪਿੰਟੋ ਅਤੇ ਐਮ.ਡੀ. ਮੈਡਮ ਡਾ. ਗ੍ਰੇਸ ਪਿੰਟੋ ਦੀ ਸੁਪ੍ਰੀਮ ਰਹਿਨੁਮਾਈ ਹੇਠ ਅੱਜ ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਕਾਮਰਸ ਦੇ ਵਿਦਿਆਰਥੀਆਂ ਲਈ ਅੰਤਰ-ਸਕੂਲ ਮੁਕਾਬਲਾ ‘ਕਮਫੀਸਟਾ ਕਰਵਾਇਆ ਗਿਆ। ਇਹ ਮੁਕਾਬਲਾ ਸਹੋਦਿਆ ਕੰਪਲੈਕਸ ਈਵੈਂਟਸ ਸਹੋਦਿਆ ਸਕੂਲ ਕੰਪਲੈਕਸ ਤਹਿਤ ਕਰਾਇਆ ਗਿਆ। ਅੰਮ੍ਰਿਤਸਰ ਦੇ 13 ਸਕੂਲ ਦੇ ਵਿਦਿਆਰਥੀਆਂ ਨੇ ਟਿਕਾਊ ਵਿਕਾਸ ਲਈ ਜੀ-20 ਪਲਾਨ 2030 ਦੇ ਏਜੰਡੇ ਬਾਰੇ ਐਲਾਨਨਾਮੇ, ਵਣਜ ਨਾਲ ਸਬੰਧਤ ਨਕਦ ਅਤੇ ਨਕਦੀ ਰਹਿਤ ਆਰਥਿਕ ਚੁਣੌਤੀਆਂ ਅਤੇ ਮੌਕਿਆਂ, ਕਾਰਜਸ਼ੀਲ ਅਤੇ ਗੈਰ-ਕਾਰਜਕਾਰੀ ਮਾਡਲਾਂ ਬਾਰੇ ਤਿੰਨ ਵੱਖ-ਵੱਖ ਸ਼੍ਰੇਣਿਆਂ ਦੇ ਤਹਿਤ ਭਾਗ ਲਿਆ। ਜੇਤੂਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੰਚਨ ਮਲਹੋਤਰਾ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।