ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ

0
11

ਬੁਢਲਾਡਾ, 24 ਜਨਵਰੀ (ਦਵਿੰਦਰ ਸਿੰਘ ਕੋਹਲੀ) ਲੋੜਵੰਦਾਂ ਦੀ ਸੇਵਾ ਕਰਨ ਵਿਚ ਵੱਧ ਚੜ ਕੇ ਹਿੱਸਾ ਲੈਣ ਵਾਲੀ ਸੁਤੰਤਰਤਾ ਸੰਗਰਾਮੀ ਦੀ ਵਾਰਿਸ ਹੋਣਹਾਰ ਧੀ ਅਤੇ ਸਮਾਜ-ਸੇਵਿਕਾ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ ਜੋ ਕਿ ਆਪ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੀ ਹੈ ਪਰ ਲੋੜਵੰਦਾਂ ਦੀ ਸੇਵਾ ਕਰਨ ਵਿੱਚ ਹਮੇਸ਼ਾ ਆਪਣਾ ਯੋਗਦਾਨ ਪਾਉਂਦੀ ਹੈ। ਇਸੇ ਤਰ੍ਹਾਂ ਅੱਜ ਪਿੰਡ ਫਫੜੇ ਭਾਈਕੇ ਅਤੇ ਜ਼ਿਲ੍ਹਾ ਮਾਨਸਾ ਵਾਰਡ ਨੰ. 26 ਵਿਖੇ ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਆਪਣੇ ਨਿੱਜੀ ਖਰਚੇ’ਤੇ ਰਾਸ਼ਨ ਜਿਵੇਂ ਆਟਾ,ਗੁੜ,ਚਾਹ,ਸਾਬੁਣ, ਦਾਲਾਂ ਆਦਿ ਵੰਡੀਆਂ।ਇਸ ਤੋਂ ਇਲਾਵਾ ਇਨ੍ਹਾਂ ਵਿੱਚ 15 ਕਿਲੋ ਆਟਾ,ਪੰਜ ਕਿੱਲੋ ਖੰਡ,ਦਾਲਾਂ ,ਦੋ ਲੀਟਰ ਸਰੋਂ ਦਾ ਤੇਲ,ਨਮਕ, ਮਿਰਚ, ਹਲਦੀ ਮਸਾਲਾ ਅਤੇ ਘਿਓ ਆਦਿ ਘਰੇਲੂ ਸਮਾਨ ਲੋੜਵੰਦ ਪਰਿਵਾਰਾਂ ਨੂੰ ਮੁਹੱਈਆ ਕਰਵਾਇਆ ਗਿਆ।ਜੋ ਕਿ ਨੇਕ ਭਲਾਈ ਦਾ ਕੰਮ ਹੈ। ਜ਼ਿਕਰਯੋਗ ਹੈ ਕਿ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ ਪਹਿਲਾਂ ਵੀ ਲੋੜਵੰਦ ਪਰਿਵਾਰਾਂ ਦੀਆਂ ਨੌਜਵਾਨ ਧੀਆਂ ਲਈ ਸਿਲਾਈ ਕਢਾਈ ਦੇ ਸੈਂਟਰ ਖੋਲ ਕੇ ਮੁਫ਼ਤ ਸਿਖਲਾਈ ਦੇ ਰਹੀ ਹੈ ਅਤੇ ਹੋਣਹਾਰ ਧੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਦਾਨ ਕਰ ਰਹੀ ਹੈ ਤਾਂ ਜੋ ਉਹ ਸਵੈਂ ਨਿਰਭਰ ਹੋ ਕੇ ਰੋਜੀ ਰੋਟੀ ਕਮਾਉਣ ਦੇ ਯੋਗ ਬਣ ਸਕਣ।ਇਸ ਮੌਕੇ ਬਿੱਕਰ ਸਿੰਘ ਮੰਘਾਣੀਆ,ਬਲਾਕ ਪ੍ਰਧਾਨ ਬੁਢਲਾਡਾ ਮੱਖਣ ਸਿੰਘ, ਸੁਮਨ ਰਾਣੀ, ਬਲਾਕ ਪ੍ਰਧਾਨ ਬੋਹਾ ਦਰਸ਼ਨ ਸਿੰਘ ਹਾਕਮਵਾਲਾ,ਹਰਦੇਵ ਖਿਆਲਾ,ਨਰਿੰਦਰ ਸਿੰਘ,ਨਵੀ ਪ੍ਰਧਾਨ, ਰਜਿੰਦਰ ਕੌਰ ਫਫੜੇ ਭਾਈਕੇ ਅਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ ਆਦਿ ਹਾਜ਼ਰ ਸਨ।,

NO COMMENTS

LEAVE A REPLY