ਬੁਢਲਾਡਾ, 15 ਨਵੰਬਰ (ਦਵਿੰਦਰ ਸਿੰਘ ਕੋਹਲੀ)- ਨਸ਼ਾ ਤਸਕਰਾਂ ਦੇ ਖ਼ਿਲਾਫ਼ ਸੂਬੇ ਭਰ ਵਿੱਚ ਪੁਲਸ ਵੱਲੋਂ ਸਪੈਸ਼ਲ ਤਲਾਸ਼ੀ ਮੁਹਿੰਮ ਚਲਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਅੱਜ ਜ਼ਿਲ੍ਹੇ ਦੇ ਨਵੇਂ ਨਿਯੁਕਤ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਕਾਰਜਕਾਲ ਸੰਭਾਲਦੇ ਹੋਏ ਪਹਿਲੇ ਦਿਨੀਂ ਵੱਡੀ ਕਾਰਵਾਈ ਕੀਤੀ ਗਈ। ਜਿਸ ਤਹਿਤ ਬੁਢਲਾਡਾ ਦੇ ਵਾਰਡ ਨੰ. 11 ਅੰਦਰ ਡੀ. ਐਸ. ਪੀ. ਡੀ ਲਵਪ੍ਰੀਤ ਸਿੰਘ ਦੀ ਅਗਵਾਈ ਹੇਠ 3 ਥਾਣਿਆਂ ਦੀ ਪੁਲਸ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ। ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਾਬ, ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ। ਐਸ. ਐਚ. ਓ. ਸਿਟੀ ਬੂਟਾ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ੱਕੀ ਵਿਅਕਤੀਆਂ ਦੇ ਘਰ ਛਾਪੇਮਾਰੀ ਕੀਤੀ।ਸਥਰਇਸ ਦੌਰਾਨ ਅਮਨਦੀਪ ਸਿੰਘ ਪੁੱਤਰ ਦਰਸ਼ਨ ਕੁਮਾਰ ਢੇਹਾ ਬਸਤੀ ‘ਚੋਂ 4 ਗ੍ਰਾਮ ਹੈਰੋਇਨ ਅਤੇ 50 ਹਜ਼ਾਰ ਰੁਪਏ ਡਰੱਗ ਮਨੀ, ਰਿੰਕੂ ਕੁਮਾਰ ਪੁੱਤਰ ਰੋਸ਼ਨ ਕੁਮਾਰ ਢੇਹਾ ਬਸਤੀ ਤੋਂ 200 ਗ੍ਰਾਮ ਭੁੱਕੀ ਚੂਰਾ ਪੋਸਤ, ਹੰਸਰਾਜ ਮੋਲਾ ਪੁੱਤਰ ਦੇਵਰਾਜ ਢੇਹਾ ਬਸਤੀ ਤੋਂ 2 ਲੀਟਰ ਨਾਜਾਇਜ ਸ਼ਰਾਬ ਬਰਾਮਦ ਕਰਕੇ ਤਿੰਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਗੈਰ ਸਮਾਜਿਕ ਤੱਤਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਇਹ ਸਰਚ ਅਭਿਆਨ ਲਗਾਤਾਰ ਜਾਰੀ ਰਹੇਗਾ, ਨਸ਼ਾ ਵੇਚਣ ਅਤੇ ਖ਼ਰੀਦਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੀ ਮੁਹਿੰਮ ਨਾਲ ਜੁੜ ਕੇ ਸਮਾਜ ਵਿਰੋਧੀ ਅਨਸਰਾ ਨੂੰ ਨੱਥ ਪਾਉਂਦਿਆਂ ਬੁਢਲਾਡਾ ਨੂੰ ਨਸ਼ਾ ਮੁਕਤ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ‘ਤੇ ਸਦਰ ਬੁਢਲਾਡਾ ਦੇ ਐਸ. ਐਚ. ਓ. ਅੰਗਰੇਜ ਸਿੰਘ, ਬਰੇਟਾ ਐਸ. ਐਚ. ਓ. ਗੁਰਦਰਸ਼ਨ ਸਿੰਘ, ਬੋਹਾ ਦੇ ਐਸ. ਐਚ. ਓ. ਸਮੇਤ ਪੁਲਸ ਪਾਰਟੀ, ਨਾਰਕੋਟਿਕ ਸੈਲ ਦੇ ਇੰਸਪੈਕਟਰ ਮਨਜੀਤ ਸਿੰਘ ਆਦਿ ਹਾਜ਼ਰ ਸਨ।