ਬੁਢਲਾਡਾ 9 ਅਗਸਤ (ਦਵਿੰਦਰ ਸਿੰਘ ਕੋਹਲੀ) : ਪੰਜਾਬ ਸਰਕਾਰ ਵੱਲੋਂ ਅਸ਼ਟਾਮਾਂ ਦੀ ਆਨਲਾਈਨ ਵਿਕਰੀ ਸ਼ੁਰੂ ਕਰਨ ‘ਤੇ ਬੁਢਲਾਡਾ ਤਹਿਸੀਲ ਵਿੱਚ ਲੋਕਾਂ ਨੂੰ ਅਸ਼ਟਾਮ ਖ਼ਰੀਦਣ ਲਈ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ।ਇੱਕ ਅਸ਼ਟਾਮ ਖਰੀਦਣ ਲਈ ਲੋਕਾਂ ਨੂੰ ਘੰਟਿਆਂ ਬੱਧੀ ਕਤਾਰਾਂ ਵਿੱਚ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈ ਰਹੀ ਹੈ। ਛੋਟੇ ਮੋਟੇ ਕੰਮਾਂ ਲਈ ਅਸ਼ਟਾਮ ਦੀ ਲੋੜ ਪੈਣ ‘ਤੇ ਲੋਕ ਅਸ਼ਟਾਮ ਫਰੋਸ ਨੂੰ ਆਪਣਾ ਪਛਾਣ ਪੱਤਰ ਦਿਖਾ ਕੇ ਝੱਟ ਅਸ਼ਟਾਮ ਖਰੀਦ ਲੈਦੇ ਸਨ। ਪਰ ਹੁਣ ਪਹਿਲਾਂ ਫਾਰਮ ਭਰਨਾ ਪੈਂਦਾ ਹੈ, ਉਸ ਤੋਂ ਬਾਅਦ ਅਸ਼ਟਾਮ ਫਰੋਸ ਕੱਚਾ ਕੱਢਕੇ ਪ੍ਰਿੰਟ ਆਊਟ ਦਿੰਦਾ ਹੈ ਅਤੇ ਫਿਰ ਪੱਕਾ ਕੱਢਦਾ ਹੈ, ਜਿਸ ਨਾਲ ਜਿੱਥੇ ਟਾਈਮ ਖਰਾਬ ਹੁੰਦਾ ਹੈ, ਉੱਥੇ ਜਿਆਦਾਤਰ ਅਸ਼ਟਾਮ ਫਰੋਸ ਜੋ ਕਿ ਕਈ-ਕਈ ਸਾਲਾਂ ਤੋਂਅਸ਼ਟਾਮ ਫਰੋਸ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲਦੇ ਸਨ, ਉਹ ਵਿਹਲੈ ਹੋ ਗਏ ਹਨ, ਕਿਉਂਕਿ ਕਈ ਤਹਿਸੀਲਾਂ ਵਿੱਚ ਅਸਟਾਮ ਫਰੋਸ ਬਜੁਰਗ ਅਵਸਥਾ ਵਿੱਚ ਹਨ, ਜਿਨ੍ਹਾਂ ਨੂੰ ਅਸ਼ਟਾਮਾਂ ਦੀ ਆਨ ਲਾਈਨ ਵਿਕਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਖੱਜਲ-ਖੁਆਰ ਹੁੰਦੇ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੇ ਹੁਕਮ ਜਾਰੀ ਕਰਨ ਤੋਂ ਪਹਿਲਾਂ ਜਮੀਨੀ ਹਕੀਕਤ ਬਾਰੇ ਕੋਈ ਸਰਵੇ ਨਹੀਂ ਕੀਤਾ ਅਤੇ ਤੰਗੀ ਆਮ ਲੋਕਾਂ ਨੂੰ ਵੱਧ ਗਈ। ਕਾਂਗਰਸ ਸਰਕਾਰ, ਸ੍ਰੋਮਣੀ ਅਕਾਲੀ ਦਲ ਸਰਕਾਰ ਅਤੇ ਭਾਜਪਾ ਅਕਾਲੀ ਦਲ ਦੀ ਸਰਕਾਰ ਸਮੇਂ ਹਲਫੀਆ ਬਿਆਨ ਅਤੇ ਹੋਰ ਛੋਟੇ ਮੋਟੇ ਕੰਮਾਂ ਵਾਸਤੇ ਡਾਟਾ ਅਸ਼ਟਾਮ ਛਪਿਆ ਹੋਇਆ ਮਿਲਦਾ ਸੀ ਤੇ ਹਰ ਅਸ਼ਟਾਮ ਫਰੋਸ ਤੋਂ ਆਸਾਨੀ ਨਾਲ ਮਿਲ ਜਾਂਦਾ ਸੀ। ਪਰ ਹੁਣ ਪੰਜਾਬ ਸਰਕਾਰ ਵੱਲੋਂ ਛੱਪੇ ਹੋਏ ਅਸ਼ਟਾਮ ਦੀ ਵਿਕਰੀ ਬੰਦ ਕਰ ਦਿੱਤੀ ਹੈ। ਇੱਥੇ ਤਹਿਸੀਲ ਕੰਪਲੈਕਸ ਵਿੱਚ ਅਸ਼ਟਾਮ ਫਰੋਸ ਅਸ਼ਟਾਮਾਂ ਦੀ ਵਿਕਰੀ ਨਹੀਂ ਕਰ ਸਕਦੇ। ਇਹ ਹੁਕਮ ਪੰਜਾਬ ਸਰਕਾਰ ਦੇ ਹਨ, ਜਦਕਿ ਇੱਥੇ ਅਸ਼ਟਾਮ ਖਰੀਦਣ ਵਾਲੇ ਵਿਅਕਤੀਆਂ ਨਾਲ ਪੱਤਰਕਾਰਾਂ ਵੱਲੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਜੇਕਰ ਇਹੀ ਲੋਕਾਂ ਅੰਦਰ ਰੋਸ ਸਰਕਾਰ ਵਿਰੁੱਧ ਪਾਇਆ ਜਾ ਰਿਹਾ ਹੈ। ਅੰਤ ਇੱਥੇ ਇਨ੍ਹਾਂ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਇਹੋ ਜਿਹਾ ਤਾਂ ਪਹਿਲਾਂ ਰਹਿ ਚੁੱਕੀਆਂ ਸਰਕਾਰਾਂ ਨੇ ਵੀ ਨਹੀਨਕੀਤਾ ਸੀ। ਲੋਕਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ 20 ਹਜ਼ਾਰ ਤੱਕ ਦੇ ਅਸਟਾਮ ਅਸਟਾਮ ਫਰੋਸਾਂ ਕੋਲੋ ਹੀ ਮਿਲਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਖਜਲ-ਖੁਆਰ ਨਾ ਹੋਣਾ ਪਵੇ।