ਅੰਮ੍ਰਿਤਸਰ 13 ਅਪ੍ਰੈਲ (ਰਾਜਿੰਦਰ ਧਾਨਿਕ) ) : ਮਾਨਯੋਗ ਕਮਿਸ਼ਨਰ ਜੀ ਦੀਆਂ ਹੁਕਮਾਂ ਅਨੁਸਾਰ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵੱਲੋਂ ਦਬੂਰਜੀ ਵਿੱਚ ਪੈਂਦੇ ਛੱਪੜ ਜੋ ਇਸ ਟਾਈਮ ਸੁੱਕ ਚੁੱਕਾ ਹੈ, ਇਸ ਛੱਪੜ ਵਾਲੀ ਜਗਾ ਉਪਰ ਨਜਾਇਜ ਕਬਜਾ ਕਰਕੇ ਕਿਸੇ ਵਿਅਕਤੀ ਵਲੋ ਉਸਾਰੀ ਸ਼ੁਰੂ ਕਰ ਲਈ ਸੀ ਇਸ ਸਬੰਧੀ ਜਦੋ ਭੂਮੀ ਵਿਭਾਗ ਦੀ ਜਾਣਕਾਰੀ ਵਿੱਚ ਆਇਆ ਤਾਂ ਡਿੱਚ ਮਸ਼ੀਨ ਅਤੇ ਪੁਲਿਸ ਦੀ ਮਦਦ ਨਾਲ ਮੌਕੇ ਤੋਂ ਹਟਾ ਦਿੱਤਾ ਗਿਆ ਮੋਕੇ ਤੇ ਕਾਰਵਾਈ ਦੋਰਾਨ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਕੀ ਉਹ ਜਗਾ ਉਹਨਾ ਦੀ ਹੈ ਪਰੰਤੂ ਮੋਕੇ ਤੇ ਮਾਲਕੀ ਸਬੰਧੀ ਉਹਨਾ ਕੋਂਲ ਕੋਈ ਵੀ ਦਸਤਾਵੇਜ ਨਹੀ ਦਿਖਾਇਆ ਗਿਆ, ਲੋਕਾ ਦੇ ਵਿਰੋਧ ਕਾਰਨ ਕਾਰਵਾਈ ਨੂੰ ਅੱਧ ਵਿਚਕਾਰ ਰੋਕਣਾ ਪਿਆ ਅਤੇ ਕੀਤੀ ਗਈ ਨਜਾਇਜ ਉਸਾਰੀ ਦੀਆ ਦੋ ਸਾਈਡਾਂ ਦਾ ਢਾਚਾ ਗਿਰਾਇਆ ਗਿਆ ।
ਉਕਤ ਛੱਪੜ ਤੇ ਹੋਏ ਨਜਾਇਜ ਕਬਜਿਆ ਨੂੰ ਹਟਾਉਣ ਲਈ ਨਿਸ਼ਾਨਦੇਈ ਕਰਨ ਲਈ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਬੇਨਤੀ ਪੱਤਰ ਭੇਜਿਆ ਜਾਵੇਗਾ ਅਤੇ ਨਿਸ਼ਾਨਦੇਈ ਉਪਰੰਤ ਇਸ ਦੀ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਦਾਂ ਜਾਵੇਗਾ।
ਅੱਜ ਦੀ ਇਸ ਕਾਰਵਾਈ ਵਿੱਚ ਰਾਜ ਕੁਮਾਰ ਇੰਸਪੈਕਟਰ, ਸਤਨਾਮ ਸਿੰਘ ਇੰਸਪੈਕਟਰ , ਅਰੁਣ ਸਹਿਜਪਾਲ ਵਿਭਾਗੀ ਅਮਲਾ ਅਤੇ ਪੁਲਿਸ ਫੋਰਸ ਸ਼ਾਮਿਲ ਸਨ।