“ਸਾਡੀ ਧਰਤੀ , ਸਾਡੀ ਸਿਹਤ” ਆਓ ਆਪਣੀ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ: ਸਿਵਲ ਸਰਜਨ

0
29

ਅੰਮ੍ਰਿਤਸਰ 7 ਅਪ੍ਰੈਲ (ਪਵਿੱਤਰ ਜੋਤ) : ਵਿਸ਼ਵ ਸਿਹਤ ਦਿਵਸ ਮੌਕੇ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠਾਂ ਦਫਤਰ ਸਿਵਲ ਸਰਜਨ ਅੰਮ੍ਰਿਤਸਰ,ਵਿਖੇ “ਸਾਡੀ ਧਰਤੀ , ਸਾਡੀ ਸਿਹਤ” ਥੀਮ ਨੂੰ ਸਮਰਪਿਤ, ਜਿਲਾ ਪੱਧਰੀ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਅਵਸਰ ਤੇ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਕੋਵਿਡ ਕਾਲ ਵਿਚ ਸਾਰਾ ਸੰਸਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਲਈ ਇਹ ਜਰੂ੍ਰੁਰੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਆਓ ਆਪਣੀ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ ਅਤੇ “ਸਾਡੀ ਧਰਤੀ , ਸਾਡੀ ਸਿਹਤ” ਲਈ ਚੰਗੇ ਅਤੇ ਸਿਹਤਮੰਦ ਸੰਸਾਰ ਦੀ ਸਿਰਜਣਾਂ ਲਈ ਆਪਣਾਂ ਯੋਗਦਾਨ ਪਾਈਏ। ਅਜੋਕੇ ਸਮੈਂ ਦੌਰਾਣ ਕੁਦਰਤੀ ਸੋਮਿਆਂ ਦੀ ਦੁਰਵਤੋਂ, ਦਰੱਖਤਾਂ ਦੀ ਬੇਲੋੜੀ ਕਟਾਈ, ਪਾਣੀ ਦਾ ਘੱਟ ਹੋ ਰਿਹਾ ਪੱਧਰ, ਜਹਿਰੀਲੀ ਹਵਾ, ਜਹਿਰੀਲਾ ਪਾਣੀ, ਦੁਸ਼ਿਤ ਵਾਤਾਵਰਣ, ਕੂੜਾ/ਪੱਤੇ ਫਸਲਾਂ ਦੀ ਪਰਾਲੀ ਨੂੰ ਸਾੜਨਾਂ, ਪਲਾਸਟਿਕ ਦੀ ਵਧੇਰੇ ਵਰਤੋਂ, ਵੱਧ ਰਹੀ ਗੰਦਗੀ, ਵੱਧ ਰਹੀ ਅਬਾਦੀ, ਵੱਧ ਰਹੀਆਂ ਬੀਮਾਰੀਆਂ, ਲਾਈਫ ਸਟਾਈਲ ਬੀਮਾਰੀਆਂ (ਸ਼ਗਰ, ਹਾਈਪਰਟੇਂਸ਼ਨ, ਕੈਂਸਰ )ਆਦੀ ਅਜਿਹੇ ਚੈਲੇਂਜ ਹਨ ਜਿਨਾਂ ਦਾ ਜੇਕਰ ਸਮਾਂ ਰਹਿੰਦਿਆਂ ਗੰਭੀਰਤਾ ਨਾਲ ਸਮਾਂਧਾਨ ਨਾਂ ਕੀਤਾ ਗਿਆ ਤਾਂ ਸਮੁੱਚੀ ਮਾਨਵਤਾ ਲਈ ਖਤਰਾ ਹੋ ਸਕਦਾ ਹੈ।ਇਸ ਲਈ ਸਮੱੁਚੀ ਮਾਨਵਤਾ ਦੀ ਭਲਾਈ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ, ਪਾਣੀ ਦੀ ਦੁਰਵਤੋਂ ਨੂੰ ਰੋਕਣਾਂ ਅਤੇ ਆਲੇ-ਦੁਵਾਲੇ ਦੀ ਸਫਾਈ, ਕੁਦਰਤੀ ਸੋਮਿਆਂ ਦੀ ਸੰਭਾਲ ਕੀਤੀ ਜਾਣੀਂ ਚਾਹੀਦੀ ਹੈ। ਇਸ ਤੋਂ ਇਲਾਵਾ ਸਿਹਮੰਦ ਜੀਵਣ ਲਈ ਸੰਤੁਲਿਤ ਆਹਾਰ ਲੈਣਾਂ, ਰੋਜਾਨਾਂ ਕਸਰਤ ਜਾਂ ਯੋਗਾ ਕਰਨਾਂ ਅਤੇ ਸਮੇਂ ਸਮੇਂ ਤੇ ਆਪਣੀ ਸਿਹਤ ਦਾ ਚੈਕਅਪ ਕਰਨਾਂ ਅਤੇ ਹੋਰਨਾਂ ਨੂੰ ਵੀ ਇਸ ਕੰਮ ਲਈ ਪ੍ਰੇਰਿਤ ਕਰਨਾਂ ਚਾਹੀਦਾ ਹੈ।ਇਸ ਲਈ ਸਿਹਤ ਵਿਭਾਗ ਦੇ ਨਾਲ ਮਿਲ ਕੇ ਸਾਰੇ ਲੋਕਾਂ ਨੂੰ ਸਮੂਹਿਕ ਯਤਨ ਕਰਨੇਂ ਚਾਹਿਦੇ ਹਨ। ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ ਅਮਰਜੀਤ ਸਿੰਘ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ,ਜਿਲਾ੍ਹ ਟੀਕਾਕਰਣ ਅਫਸਰ ਡਾ ਕੰਵਲਜੀਤ ਸਿੰਘ, ਡਾ ਕਰਨ ਮਹਿਰਾ, ਡਾ ਵਿਜੈ ਗੋਤਵਾਲ, ਡਾ ਸਤੀਸ਼ ਮਾਂਝੀ, ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਐਮ.ਈ.ਆਈ.ਉ. ਅਮਰਦੀਪ ਸਿੰਘ, ਸਹਾਇਕ ਮਿਸ਼ਨਰ ਫੂਡ ਰਜਿੰਦਰਪਾਲ ਸਿੰਘ, ਸੁਪਰਡੈੰਟ ਦਲਜੀਤ ਸਿੰਘ, ਡੀ.ਪੀ.ਐਮ. ਅਮਨਦੀਪ ਭੁਲੱਰ, ਸੁਖਜਿੰਦਰ ਸਿੰਘ, ਤਰਲੋਕ ਸਿੰਘ, ਰੌਸ਼ਨ ਲਾਲ, ਗੁਰਪ੍ਰੀਤ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।

NO COMMENTS

LEAVE A REPLY