ਨਸ਼ੇ ਦੀ ਰੋਕਥਾਮ ਨੂੰ ਲੈ ਕੇ ਡੀ.ਜੀ.ਪੀ ਨੂੰ ਲਿਖਿਆ ਪੱਤਰ
________
ਕਿਹਾ ਕਾਰਵਾਈ ਨਾ ਹੋਈ ਤਾਂ ਲਗਾਤਾਰ ਧਰਨੇ ਤੇ ਬੈਠਣਗੇ
_______
ਅੰਮ੍ਰਿਤਸਰ,23 ਫਰਵਰੀ (ਅਰਵਿੰਦਰ ਵੜੈਚ)- ਅੰਮ੍ਰਿਤਸਰ ਤੋਂ ਕਾਂਗਰਸ ਸਾਂਸਦ ਗੁਰਜੀਤ ਸਿੰਘ ਔਜਲਾ ਨਸ਼ਿਆਂ ਖਿਲਾਫ ਜੰਗ ਛੇੜਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਨਸ਼ਿਆਂ ਦੀ ਰੋਕਥਾਮ ਦੀ ਮੰਗ ਕਰਦਿਆਂ ਨਸ਼ਾ ਵੇਚਣ ਅਤੇ ਖਰੀਦਣ ਵਾਲੇ ਲੋਕਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕਰਨ ਲਈ ਡੀ.ਜੀ.ਪੀ ਨੂੰ ਪੱਤਰ ਲਿਖਿਆ ਗਿਆ ਹੈ। ਸਾਂਸਦ ਔਜਲਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਨਸ਼ੇ ਦੇ ਨਾਲ਼ ਹਜ਼ਾਰਾਂ ਨੌਜਵਾਨਾਂ ਦਾ ਭਵਿੱਖ ਬਰਬਾਦ ਹੋ ਰਿਹਾ ਹੈ। ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਧਿਆਨ ਵਿੱਚ ਰੱਖਦਿਆਂ ਜ਼ਰੂਰੀ ਹੈ। ਜਿਸ ਨੂੰ ਲੈ ਕੇ ਡੀ.ਜੀ.ਪੀ ਨੂੰ ਪੱਤਰ ਲਿਖਿਆ ਗਿਆ ਹੈ। ਅਗਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਡੀਜੀਪੀ ਦਫ਼ਤਰ ਅੱਗੇ ਧਰਨੇ ਤੇ ਬੈਠ ਜਾਣਗੇ। ਇਹ ਧਰਨਾ ਲਗਾਤਾਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਿਹੜਾ ਕਾਨੂੰਨ ਹੈ ਜੋ ਵੇਚਣ,ਖਰੀਦਣ ਅਤੇ ਪਰਿਵਾਰਾਂ ਦੇ ਪਰਿਵਾਰ ਤਬਾਹ ਕਰਨ ਦੀ ਇਜਾਜ਼ਤ ਦਿੰਦਾ ਹੈ। ਉਹ ਨਸ਼ੇ ਨੂੰ ਲੈ ਕੇ ਹਮੇਸ਼ਾ ਅਵਾਜ਼ ਬੁਲੰਦ ਕਰਦੇ ਆਏ ਹਨ ਅਤੇ ਹੁਣ ਨਸ਼ੇ ਨੂੰ ਲੈ ਕੇ ਸੰਘਰਸ਼ ਸ਼ੁਰੂ ਕਰਨਗੇ।