ਮੇਅਰ ਕਰਮਜੀਤ ਸਿੰਘ ਵੱਲੋਂ ਨਿਗਮ ਦੇ ਮ੍ਰਿਤਕ ਕਰਮਚਾਰੀਆ ਦੇ ਆਸ਼ਰਿਤਾਂ ਨੂੰ ਦਿੱਤੇ ਗਏ ਨੌਕਰੀਆਂ ਦੇ ਨਿਯੂਕਤੀ ਪੱਤਰ

0
36

 

ਅੰਮ੍ਰਿਤਸਰ 15 ਦਸੰਬਰ (ਰਾਜਿੰਦਰ ਧਾਨਿਕ) : ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਨਗਰ ਨਿਗਮ ਦੇ ਮ੍ਰਿਤਕ ਕਰਮਚਾਰੀਆਂ ਦੇ ਆਸਰਤਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀਆਂ ਦੇ ਨਿਯੂਕਤੀ ਪੱਤਰ ਦਿੱਤੇ ਗਏ। ਮ੍ਰਿਤਕ ਕਰਮਚਾਰੀਆਂ ਦੇ ਆਸਰਤਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀਆਂ ਦੇਣ ਲਈ ਗਠਿਤ ਕੀਤੀ ਗਈ ਸਬ ਕਮੇਟੀ ਜਿਸ ਵਿਚ ਕੌਂਸਲਰ ਪ੍ਰਮੋਦ ਬਬਲਾ, ਕੌਂਸਲਰ ਰਾਜੇਸ਼ ਮਦਾਨ, ਸੰਯੂਕਤ ਕਮਿਸ਼ਨਰ ਹਰਦੀਪ ਸਿੰਘ, ਡਿਪਟੀ ਮੇਅਰ ਯੂਨਸ ਕੁਮਾਰ, ਕੌਂਸਲਰ ਮਹੇਸ਼ ਖੰਨਾ ਅਤੇ ਸੁਪਰਡੰਟ ਸਤਪਾਲ ਸ਼ਾਮਿਲ ਹਨ, ਵੱਲੋਂ ਕੁੱਲ 75 ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਦੀ ਇੰਟਰਵਿਊ ਲਈ ਗਈ ਸੀ ਜਿਨ੍ਹਾਂ ਵਿਚੋ 59 ਕੇਸਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ, ਨੂੰ ਅੱਜ ਨਿਯੂਕਤੀ ਪੱਤਰ ਦਿੱਤੇ ਗਏ ਅਤੇ ਬਾਕਿ ਦੇ ਕੇਸਾਂ ਵਿਚ ਜੋ ਖਾਮੀਆ ਰਹਿ ਗਈਆਂ ਹਨ ਉਹਨਾਂ ਨੂੰ ਦੂਰ ਕਰਕੇ ਕਰਨ ਤੋਂ ਬਾਅਦ ਸਬ ਕਮੇਟੀ ਦੀ ਮੰਜੂਰ ਉਪਰੰਤ ਨਿਯੂਕਤੀ ਪੱਤਰ ਦਿੱਤੇ ਜਾਣਗੇ।
ਇਸ ਮੌਕੇ ਤੇ ਮੇਅਰ ਕਰਮਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਹਮੇਸ਼ਾ ਹੀ ਮੁਲਾਜਮਾਂ ਦੇ ਹਿੱਤਾਂ ਲਈ ਕੰਮ ਕਰਦੀ ਆਈ ਹੈ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਦੀ ਡਿਊਟੀ ਦੌਰਾਂਣ ਮੌਤ ਹੋ ਜਾਂਦੀ ਹੈ ਉਹਨਾਂ ਦੇ ਪਰਿਵਾਰਾਂ ਦੀ ਦੇਖਭਾਲ ਦੀ ਜਿੰਮੇਵਾਰੀ ਵੀ ਸਾਡੀ ਹੈ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਨੌਕਰੀ ਦੇ ਕੇ ਉਹਨਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹੋ ਜਾਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਮੌਜੂਦਾ ਨਿਗਮ ਹਾਊਸ ਦੇ ਹੌਂਦ ਵਿਚ ਆਉਣ ਦੇ ਤੁਰੰਤ ਬਾਅਦ ਮ੍ਰਿਤਕ ਕਰਮਚਾਰੀਆਂ ਦੇ ਆਸ਼ਰਤਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀਆਂ ਦੇਣ ਲਈ ਸਬ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਸੀ ਅਤੇ ਇਸ ਕਮੇਟੀ ਵੱਲੋਂ ਆਪਣੀ ਡਿਊਟੀ ਬਾਖੂਬੀ ਨਿਭਾਉਂਦੇ ਹੋਏ ਅੱਜ ਤੱਕ 183 ਆਸ਼ਰਤਾਂ ਨੂੰ ਨਿਯੂਕਤੀ ਪੱਤਰ ਦਿੱਤੇ ਜਾ ਚੁੱਕੇ ਹਨ ਜਿਸ ਵਾਸਤੇ ਕਮੇਟੀ ਦੇ ਮੈਂਬਰ ਕੌਂਸਲਰ ਅਤੇ ਟ੍ਰਸਟੀ ਪ੍ਰਮੋਦ ਬੱਬਲਾ ਅਤੇ ਕੌਂਸਲਰ ਰਾਜੇਸ਼ ਮਦਾਨ ਵਧਾਈ ਦੇ ਪਾਤਰ ਹਨ। ਮੇਅਰ ਨੇ ਕਿਹਾ ਕਿ ਉਹਨਾ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਨਗਰ ਨਿਗਮ ਵੱਲੋਂ ਮੁਹੱਲਾ ਸੁਧਾਰ ਕਮੇਟੀਆਂ ਅਧੀਨ ਆਪਣੀਆਂ ਸੇਵਾਵਾਂ ਦੇਣ ਵਾਲੇ ਸੀਵਰਮੈਨਾਂ ਅਤੇ ਸਟਰੀਟ ਲਾਈਟ ਇਲੈਕਟ੍ਰੀਸ਼ਨ ਅਤੇ ਹੈਲਪਰਾਂ ਨੂੰ ਪੱਕਿਆਂ ਕਰਨ ਲਈ ਹਾਊਸ ਵੱਲੋਂ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ ਜਿਸ ਦੇ ਸਬੰਧ ਵਿਚ ਸਰਕਾਰ ਵੱਲੋਂ ਜਲਦ ਹੀ ਕਾਰਵਾਈ ਕੀਤੇ ਜਾਣ ਦੀ ਆਸ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਦੇ ਕਰਮਚਾਰੀ ਉਹਨਾਂ ਦੇ ਪਰਿਵਾਰ ਵਾਂਗ ਹਨ ਅਤੇ ਉਹਨਾਂ ਦੀਆਂ ਹਰ ਜਾਇਜ ਮੰਗਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।
ਇਸ ਮੌਕੇ ਤੇ ਜਿਨ੍ਹਾਂ ਨੂੰ ਨਿਯੂਕਤੀ ਪੱਤਰ ਦਿੱਤੇ ਗਏ ਹਨ ਉਹਨਾਂ ਨੂੰ ਸੁਨੇਹਾ ਦਿੰਦੇ ਹੋਏ ਮੇਅਰ ਨੇ ਕਿਹਾ ਕਿ ਅੰਜ ਦੇ ਸਮੇਂ ਵਿਚ ਸਰਕਾਰੀ ਨੌਕਰੀ ਮਿਲਣਾ ਬੜੀ ਅਹਿਮ ਗੱਲ ਹੈ ਅਤੇ ਹਰ ਇਕ ਕਰਮਚਾਰੀ ਦਾ ਫਰਜ਼ ਹੈ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵੇਂ ਜਿਸ ਨਾਲ ਨਗਰ ਨਿਗਮ ਦੀ ਕਾਰਜਕੂਸਲਤਾ ਵਿਚ ਵਾਧਾ ਹੋਵੇ ਤੇ ਸ਼ਹਿਰ ਦੀ ਚੰਗੇ ਤਰੀਕੇ ਨਾਲ ਸੇਵਾ ਕੀਤਾ ਜਾ ਸਕੇ।

NO COMMENTS

LEAVE A REPLY