ਬਾਬਾ ਜੀਵਨ ਸਿੰਘ ਕਾਲੋਨੀ ਵਿਚ ਲੋੜਵੰਦਾਂ ਨੂੰ ਰਾਸ਼ਨ ਵੰਡਦੇ ਸ੍ਰੀ ਪਰਮਜੀਤ ਸਿੰਘ ਬੱਤਰਾ।

ਅੰਮ੍ਰਿਤਸਰ, 27 ਮਈ -ਇੰਡਟਰੀ ਡਿਵਲਪਮੈਂਟ ਕਾਰਪੋਰੇਸ਼ਨ ਦੇ ਸੀਨੀਅਰ ਵਾਇਸ ਚੇਅਰਮੈਨ ਸ੍ਰੀ ਪਰਮਜੀਤ ਸਿੰਘ ਬਤਰਾ ਵੱਲੋਂ ਅੱਜ ਵਾਰਡ ਨੰਬਰ 71 ਦੇ ਇਲਾਕੇ ਬਾਬਾ ਜੀਵਨ ਸਿੰਘ ਕਾਲੋਨੀ ਵਿਚ ਲੋੜਵੰਦ ਪਰਿਵਾਰਾਂ ਨੂੰ  ਸੁੱਕਾ ਰਾਸ਼ਨਜਿਸ ਵਿਚ ਆਟਾਦਾਲਖੰਡਚਾਹ ਪੱਤੀਨਮਕਮਸਾਲੇਸਾਬੁਣ ਆਦਿ ਸ਼ਾਮਿਲ ਸਨਵੰਡਿਆ ਗਿਆ। ਇਸ ਮੌਕੇ ਉਨਾਂ ਪਿੰਡ ਵਾਸੀਆਂ ਦੀਆਂ ਮੁਸ਼ਿਕਲਾਂ ਵੀ ਸੁਣੀਆਂ ਤੇ ਉਨਾਂ ਦਾ ਹਰ ਸੰਭਵ ਹੱਲ ਕਰਨ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਵੱਲੋਂ ਇਸ ਸੰਕਟ ਮੌਕੇ ਹਰੇਕ ਲੋੜਵੰਦ ਦੀ ਮਦਦ ਕੀਤੀ ਜਾ ਰਹੀ ਹੈ। ਉਨਾਂ ਕਾਲੋਨੀ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਅੱਜ ਅਸੀਂ ਤਹਾਨੂੰ ਆਪਣੇ ਵੱਲੋਂ ਸੁੱਕਾ ਰਾਸ਼ਨ ਦਿੱਤਾ ਹੈ ਅਤੇ ਅਗਲੇ ਦੋ ਦਿਨਾਂ ਤੱਕ ਪੰਜਾਬ ਸਰਕਾਰ ਵੱਲੋਂ ਤਹਾਨੂੰ ਰਾਸ਼ਨ ਪਹੁੰਚਾਇਆ ਜਾਵੇਗਾ। ਉਨਾਂ ਕਿਹਾ ਕਿ ਮੇਰੀ ਟੀਮ ਜਿੱਥੇ ਵੀ ਜਾਂਦੀ ਹੈਅਸੀਂ ਪਹਿਲਾਂ ਆਪਣੇ ਵੱਲੋਂ ਰਾਸ਼ਨ ਅਤੇ ਹੋਰ ਸਮਗਰੀ ਲੈ ਕੇ ਜਾਂਦੇ ਹਾਂ ਅਤੇ ਫਿਰ ਸਬੰਧਤ ਵਿਭਾਗ ਨੂੰ ਤੁਹਾਡੀਆਂ ਲੋੜਾਂ ਬਾਰੇ ਦੱਸ ਦਿੱਤਾ ਜਾਂਦਾ ਹੈਇਸ ਤਰਾਂ ਅਗਲੇ 2-3 ਦਿਨਾਂ ਤੱਕ ਸਰਕਾਰ ਦੀ ਟੀਮ ਵੀ ਤਹਾਨੂੰ ਰਾਸ਼ਨ ਦੇ ਰੂਪ ਵਿਚ ਰਾਹਤ ਦੇ ਕੇ ਜਾਵੇਗੀ। ਉਨਾਂ ਨਾਲ ਇਸ ਮੌਕੇ ਸੁਖਵਿੰਦਰ ਸਿੰਘ ਰਾਜੂਜਸਬੀਰ ਸਿੰਘ ਬਿੱਟੂਜੋਗਿੰਦਰ ਸਿੰਘਸਤਨਾਮ ਸਿੰਘਅਸ਼ੋਕ ਸਾਂਈਸ੍ਰੀ ਜੋਤੀ ਪ੍ਰਕਾਸ਼ ਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।

mm

By Abhinav

Shot Introduction about Author

Leave a Reply

Your email address will not be published. Required fields are marked *