ਨੌਜਵਾਨ ਸੇਵਾ ਕਲੱਬ ਵੱਲੋਂ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੀਆਂ 10 ਲੜਕੀਆਂ ਦੇ ਕੀਤੇ ਵਿਆਹ

0
22

ਬੁਢਲਾਡਾ, 27 ਫਰਵਰੀ -(ਦਵਿੰਦਰ ਸਿੰਘ ਕੋਹਲੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਜਵਾਨ ਸੇਵਾ ਕਲੱਬ ਮਾਨਸਾ ਵੱਲੋਂ ਬੇਸਹਾਰਾ ਅਤੇ ਲੋੜਵੰਦ 10 ਲੜਕੀਆਂ ਦੇ ਵਿਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਗੁਰੂ ਮਰਿਆਦਾ ਅਨੁਸਾਰ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ। ਜਿਸ ਵਿੱਚ ਕਲੱਬ ਵੱਲੋਂ ਇਨ੍ਹਾਂ ਲੜਕੀਆਂ ਨੂੰ ਵਿਆਹ ਦਾ ਸਮਾਨ ਬੈੱਡ, ਕੁਰਸੀ, ਮੇਜ਼, ਗੱਦੇ, ਸਿਲਾਈ ਮਸ਼ੀਨ ਆਦਿ ਦਿੱਤੇ ਗਏ।ਇਸ ਮੌਕੇ ਸਾਬਕਾ ਐਮ ਐੱਲ ਏ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ 12 ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ।ਕਲੱਬ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਵਿਆਹ ਵਾਲੀਆਂ ਲੜਕੀਆਂ ਦੇ ਰਿਸ਼ਤੇਦਾਰਾਂ ਨੂੰ ਚਾਹ, ਬਰਫ਼ੀ ਅਤੇ ਲੰਗਰ ਦੀ ਵਿਵਸਥਾ ਕੀਤੀ ਗਈ।ਇਸ ਮੌਕੇ ਧੀਆਂ ਨੂੰ ਅਸ਼ੀਰਵਾਦ ਦੇਣ ਲਈ ਮਨੀਸ਼ਾ ਗੁਲਾਟੀ ਮਹਿਲਾ ਕਮਿਸ਼ਨ, ਸਾਂਈਂ ਸੁਰਿੰਦਰ ਸਾਂਈਂ ਬਾਬਾ, ਸਿਮਰਨ ਮਹੰਤ ਪਟਿਆਲਾ,ਮਾਡਲ ਤੇ ਨਿਰਮਾਤਾ ਰਿਸ਼ੀਕਾ ਕੌਸ਼ਲ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸਮਾਗਮ ਤੇ ਸ਼ਿਰਕਤ ਕੀਤੀ।ਵਿਆਹ ਮੌਕੇ ਲੜਕੀਆਂ ਨੂੰ ਅਸ਼ੀਰਵਾਦ ਦੇਣ ਲਈ ਉੱਘੇ ਗਾਇਕ ਹਰਭਜਨ ਸਿੰਘ ਮਾਨ,ਅਰਸ਼ਦੀਪ ਚੌਟੀਆਂ,ਖਾਨ ਚਮਕੀਲਾ ਜੋੜੀ,ਅਦਾਕਾਰਾ ਹਰਮੀਤ ਜੱਸੀ ਅਤੇ ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੀਆਂ ਉੱਘੀਆਂ ਸਖਸ਼ੀਅਤਾਂ ਨੇ ਵਿਆਹ ਵਾਲੀਆਂ ਲੜਕੀਆਂ ਨੂੰ ਅਸ਼ੀਰਵਾਦ ਦਿੱਤਾ।ਸਮਾਜ ਸੇਵਿਕਾ ਅਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ ਵੱਲੋਂ 10000 ਰੁਪਏ ਅਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੇ ਮੀਡੀਆ ਇੰਚਾਰਜ ਪੱਤਰਕਾਰ ਦਵਿੰਦਰ ਸਿੰਘ ਕੋਹਲੀ ਵੱਲੋਂ 1100 ਰੁਪਏ ਦੀ ਸਹਾਇਤਾ ਕੀਤੀ ਗਈ।ਇਸ ਮੌਕੇ ਨੌਜਵਾਨ ਸੇਵਾ ਕਲੱਬ ਦੇ ਚੇਅਰਮੈਨ ਸੱਤਾ ਖਾਰਾ,ਪ੍ਰਧਾਨ ਰਣਧੀਰ ਸਿੰਘ ਧੀਰਾ,ਸੈਕਟਰੀ ਬਿੱਕਰ ਸਿੰਘ ਭਲੇਰੀਆ,ਸਲਾਹਕਾਰ ਬਾਬਾ ਹਰਪ੍ਰੀਤ ਸ਼ਰਮਾ,ਗੁਰਮੇਲ ਸਿੰਘ ਬਿੱਲੂ ਡਿੱਪੂ ਵਾਲਾ,ਵਾਈਸ ਚੇਅਰਮੈਨ ਕਮਲਜੀਤ ਕੌਰ,ਕਾਨੂੰਨੀ ਸਲਾਹਕਾਰ ਐਡਵੋਕੇਟ ਲੱਖਣ ਪਾਲ,ਟੀਟੂ ਦਾਨੇਵਾਲੀਆ,ਪੱਤਰਕਾਰ ਬਿਕਰਮ ਸਿੰਘ ਵਿੱਕੀ,ਗੁਰਪ੍ਰੀਤ ਸਿੰਘ, ਸੁਖਵਰਸਾ ਰਾਣੀ, ਹਰਦੀਪ ਕੌਰ,ਸੁਮਨ ਲੋਟੀਆ ਅਤੇ ਰਜਿੰਦਰ ਕੌਰ ਫਫੜੇ ਭਾਈਕੇ ਆਦਿ ਹਾਜ਼ਰ ਸਨ।

NO COMMENTS

LEAVE A REPLY