April 17, 2025 2:28 pm

ਪਾਕਿਸਤਾਨ ਵਿੱਚ ਇੱਕ ਹਿੰਦੂ ਕੁੜੀ ਦੇ ਮੂੰਹ ‘ਤੇ ਤੇਜ਼ਾਬ ਸੁੱਟਿਆ ਗਿਆ, ਦੂਸਰੀ ਨੂੰ ਮੁਸਲਮਾਨਾਂ ਨੇ ਕੀਤਾ ਅਗਵਾ

ਅੰਮ੍ਰਿਤਸਰ 11 ਫਰਵਰੀ (ਪਵਿੱਤਰ ਜੋਤ) : ਪਾਕਿਸਤਾਨ ਵਿੱਚ ਹਿੰਦੂਆਂ, ਸਿੱਖਾਂ ਅਤੇ ਨਾਬਾਲਗ ਕੁੜੀਆਂ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਸਿੰਧ ‘ਚ ਰਹਿਣ ਵਾਲੀ ਹਿੰਦੂ ਲੜਕੀ ਸੁਨੀਤਾ ਮੁਨਵਰ ਦੇ ਚਿਹਰੇ ‘ਤੇ ਤੇਜ਼ਾਬ ਪਾ ਕੇ ਸਾੜ ਦਿੱਤਾ ਗਿਆ। ਉਹ ਗੰਭੀਰ ਰੂਪ ਨਾਲ ਝੁਲਸ ਗਈ ਹੈ। ਇਸ ਘਟਨਾ ਵਿੱਚ ਸੁਨੀਤਾ ਦੀ ਸੱਜੀ ਅੱਖ ਦੀ ਨਜ਼ਰ ਚਲੀ ਗਈ। ਉਸ ਦਾ ਚਿਹਰਾ ਅਤੇ ਦੋਵੇਂ ਹੱਥ ਬੁਰੀ ਤਰ੍ਹਾਂ ਸੜ ਗਏ। ਕਰਾਚੀ ਦੇ ਇਲਾਕਾ ਮੈਜਿਸਟ੍ਰੇਟ ਫਰਾਯਰ ਖਾਨ ਨੇ ਉਸਦਾ ਬਿਆਨ ਦਰਜ ਕੀਤੇ। ਸੁਨੀਤਾ ਮੁਤਾਬਕ ਮੁਸਲਿਮ ਨੌਜਵਾਨ ਕਾਮਰਾਨ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਉਹ ਉਸ ਨਾਲ ਛੇੜਛਾੜ ਕਰਦਾ ਸੀ ਅਤੇ ਅਸ਼ਲੀਲ ਹਰਕਤਾਂ ਕਰਦਾ ਸੀ। ਉਸ ਨੇ ਇਸ ਦੀ ਸ਼ਿਕਾਇਤ ਕਾਮਰਾਨ ਦੇ ਪਰਿਵਾਰ ਨੂੰ ਕੀਤੀ ਸੀ। ਇਸ ਤੋਂ ਗੁੱਸੇ ‘ਚ ਕਾਮਰਾਨ ਨੇ ਉਸ ‘ਤੇ ਤੇਜ਼ਾਬ ਸੁੱਟ ਦਿੱਤਾ। ਉਹ ਆਪਣੀ ਨੌਕਰੀ ਤੋਂ ਘਰ ਪਰਤ ਰਹੀ ਸੀ ਅਤੇ ਕਰਾਚੀ ਦੇ ਕੈਂਟ ਬੱਸ ਸਟੈਂਡ ‘ਤੇ ਬੈਠੀ ਸੀ। ਇਸ ਘਟਨਾ ਤੋਂ ਬਾਅਦ ਸੁਨੀਤਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਪੁਲੀਸ ਨੇ ਕਾਮਰਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੁਲਿਸ ਦੀ ਢਿੱਲਮੱਠ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਗੁੱਸਾ ਹੈ।ਇੱਕ ਹੋਰ ਘਟਨਾ ਵਿੱਚ ਪਾਕਿਸਤਾਨ ਦੇ ਮੀਰਪੁਰਖਾਸ ਸ਼ਹਿਰ ਤੋਂ ਮੁਸਲਿਮ ਨੌਜਵਾਨਾਂ ਵੱਲੋਂ ਸਪਨਾ ਨਾਮ ਦੀ ਇੱਕ ਹਿੰਦੂ ਲੜਕੀ ਨੂੰ ਅਗਵਾ ਕਰ ਲਿਆ ਗਿਆ ਹੈ। ਸਪਨਾ (16) ਨੂੰ ਉਦੋਂ ਅਗਵਾ ਕਰ ਲਿਆ ਗਿਆ ਜਦੋਂ ਉਹ ਮੀਰਪੁਰਖਾਸ ਡਾਕਖਾਨੇ ਤੋਂ ਵਾਪਸ ਆ ਰਹੀ ਸੀ। ਖਾਸ ਗੱਲ ਇਹ ਹੈ ਕਿ ਪੁਲਸ ਨੂੰ ਸੂਚਿਤ ਕਰਨ ਤੋਂ ਬਾਅਦ ਵੀ ਸਪਨਾ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਪਾਕਿਸਤਾਨ ਵਿੱਚ ਹਿੰਦੂ ਔਰਤਾਂ ਨਾਲ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਮੁਸਲਿਮ ਨੌਜਵਾਨ ਅਗਵਾ ਕਰਕੇ ਜ਼ਬਰਦਸਤੀ ਵਿਆਹ ਕਰਵਾ ਲਿਆ ਜਾਂਦਾ ਹੈ ਅਤੇ ਫਿਰ ਇਸਲਾਮ ਕਬੂਲ ਕੀਤਾ ਜਾਂਦਾ ਹੈ।

Facebook
X
WhatsApp
मनोरंजन

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Health & Fitness