April 18, 2025 3:47 am

  ਜਿਲ੍ਹਾ ਸਿੱਖਿਆ ਅਫ਼ਸਰ ਨੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਇਨਰੋਲਮੈਂਟ ਵਧਾਉਣ ’ਤੇ ਦਿੱਤਾ ਜੋਰ

ਅਧਿਆਪਕਾਂ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ, 20 ਜਨਵਰੀ (ਪਵਿੱਤਰ ਜੋਤ) : ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਉਚਾ ਚੁੱਕਣ ਲਈ ਅਧਿਆਪਕਾਂ ਨੂੰ ਪੂਰੀ ਤਨਦੇਹੀ ਨਾਲ ਬੱਚਿਆਂ ਨੂੰ ਪੜ੍ਹਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਤਹਿਤ ਅੱਜ ਜਿਲ੍ਹਾ ਸਿਖਿਆ ਅਫਸਰ ( ਸੈ.), ਸ: ਜੁਗਰਾਜ ਸਿੰਘ ਰੰਧਾਵਾ ਨੇ ਅਜਨਾਲਾ-1, ਅਜਨਾਲਾ-2, ਚੁਗਾਵਾਂ-1 ਅਤੇ ਚੁਗਾਵਾਂ-2 ਬਲਾਕਾਂ ਦੇ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਮੀਟਿੰਗ ਦੌਰਾਨ ਸਾਲ 2023-24 ਦੌਰਾਨ ਸਕੂਲਾਂ ਵਿੱਚ ਇਨਰੋਲਮੈਂਟ ਵਧਾਉਣ ਤੇ ਜੋਰ ਦਿੱਤਾ।
ਸ: ਰੰਧਾਵਾ ਨੇ ਸਕੂਲ ਮੁਖੀਆਂ ਪਾਸੋਂ “ਮਿਸ਼ਨ 100%” ਤਹਿਤ ਬੋਰਡ ਪ੍ਰੀਖੀਆਵਾਂ ਦੀ ਕਰਵਾਈ ਜਾ ਰਹੀ ਤਿਆਰੀ ਦਾ ਜਾਇਜਾ ਲਿਆ। ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਨਾਲ ਜੁੜਣ ਲਈ ਪ੍ਰੇਰਨਾ ਤੇ ਵੀ ਜੋਰ ਦਿੱਤਾ। ਜਿਲ੍ਹਾ ਸਿੱਖਿਆ ਅਫਸਰ ਨੇ ਅਧਿਆਪਕਾਂ ਨੂੰ ਐਕਸਟਰਾ ਕਲਾਸਾਂ ਲਗਾ ਕੇ ਬੱਚਿਆਂ ਨੂੰ ਪ੍ਰੀ-ਬੋਰਡ ਪੇਪਰਾਂ ਦੀ ਤਿਆਰੀ ਕਰਵਾਉਣ ਲਈ ਜੋਰ ਦਿੱਤਾ।
ਮੀਟਿੰਗ ਦੌਰਾਨ ਜਿਲ੍ਹਾ ਡੀ.ਐਸ.ਐਮ. ਪ੍ਰਿੰਸੀਪਲ ਸ਼੍ਰੀ ਰਾਜੇਸ਼ ਖੰਨਾ ਨੇ ਪੀ.ਐਫ.ਐਮ.ਐਸ ਤੇ ਵੱਖ ਵੱਖ ਗ੍ਰਾਂਟਾ ਦੀ ਵਰਤੋ ਸਬੰਧੀ ਦੱਸਿਆ। ਇਸ ਮੋਕੇ ਜਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਪ੍ਰਿੰਸੀਪਲ ਸ੍ਰੀਮਤੀ ਨਵਦੀਪ ਕੌਰ, ਪ੍ਰਿੰਸੀਪਲ ਸ੍ਰੀ ਦੀਪਕ ਕੁਮਾਰ, ਜ਼ੋਨ-1 ਦੇ ਇੰਚਾਰਜ ਪ੍ਰਿੰਸੀਪਲ ਸ੍ਰੀਮਤੀ ਅਰਚਨਾ ਬੋਸ, ਪ੍ਰਿੰਸੀਪਲ ਸ: ਹਰਪ੍ਰੀਤਪਾਲ ਸਿੰਘ, ਪ੍ਰਿੰਸੀਪਲ ਵਿਕਾਸ ਕੁਮਾਰ, ਜਿਲ੍ਹਾ ਮੇਂਟਰ ਕੰਪਿਉਟਰ ਸਾਇੰਸ, ਸ੍ਰੀ ਸੋਰਭ ਦੀਪ ਵੀ ਮੋਜੂਦ ਸਨ।

SHARE
Facebook
Twitter
LinkedIn
RELATED ARTICLES
MORE FROM AUTHOR
NO COMMENTS
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads