ਸਿਹਤ ਵਿਭਾਗ ਵਲੋਂ ਪੋਲੀਓ ਦੀ ਬੀਮਾਰੀ ਤੇ ਪ੍ਰਾਪਤ ਕੀਤੀ ਜਿੱਤ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ : ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ ਗੁਰਚੇਤਨ ਪ੍ਰਕਾਸ਼

0
19

ਬੁਢਲਾਡਾ, 5 ਜਨਵਰੀ (ਦਵਿੰਦਰ ਸਿੰਘ ਕੋਹਲੀ)-ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਧੀਨ ਸਿਹਤ ਵਿਭਾਗ, ਬੁਢਲਾਡਾ ਵੱਲੋਂ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਸ਼੍ਰੀ ਚੇਤਨ ਸਿੰਘ ਜੌੜਾਮਾਜਰਾ ਦੇ ਹੁਕਮਾਂ ਅਨੁਸਾਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਅਸ਼ਵਨੀ ਕੁਮਾਰ ਸਿਵਲ ਸਰਜਨ ਮਾਨਸਾ ੍ਦੀ ਅਤੇ ਡਾ ਰਣਜੀਤ ਸਿੰਘ ਰਾਏ ਡਿਪਟੀ ਮੈਡੀਕਲ ਕਮਿਸ਼ਨਰ ਦੀ ਅਗਵਾਈ ਵਿਚ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਗੁਰਚੇਤਨ ਪ੍ਰਕਾਸ਼ ਦੀ ਰਹਿਨੁਮਾਈ ਅਧੀਨ ਹੇਠਲੇ ਪੱਧਰ ਤਕ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ । ਇਸ ਲੜੀ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ ਗੁਰਚੇਤਨ ਪ੍ਰਕਾਸ਼ ਨੇ ਐਸ.ਡੀ.ਐਚ. ਵਿਖੇ ਸਾਰੇ ਰੂਟੀਨ ਟੀਕਾਕਰਨ ਦੇ ਨਾਲ ਪੋਲੀਓ ਦਾ ਤੀਜਾ ਟੀਕਾ ਵੀ ਸ਼ੁਰੂ ਕੀਤਾ । ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡਾ ਗੁਰਚੇਤਨ ਪ੍ਰਕਾਸ਼ ਕਿਹਾ ਕਿ ਸਿਹਤ ਵਿਭਾਗ ਵਲੋਂ ਪੋਲੀਓ ਦੀ ਬੀਮਾਰੀ ਤੇ ਪ੍ਰਾਪਤ ਕੀਤੀ ਜਿੱਤ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਸਾਡਾ ਦੇਸ਼ ਜਨਵਰੀ 2011 ਤੋਂ ਪੋਲੀਓ ਮੁਕਤ ਹੈ ਅਤੇ ਵਿਸ਼ਵ ਸਿਹਤ ਸੰਸਥਾ ਵਲੋਂ ਦੇਸ਼ ਨੂੰ 2014 ਵਿਚ ਪੋਲੀਓ ਮੁਕਤ ਦੇਸ਼ ਘੋਸ਼ਿਤ ਕੀਤਾ ਹੋਇਆ ਹੈ। ਉਹਨਾਂ ਦੱਸਿਆ ਕਿ ਸਾਡੇ ਗੁਆਂਢੀ ਦੇਸ਼ਾਂ ਵਿਚ ਪੋਲੀਓ ਦੇ ਕੇਸ ਰਿਪੋਰਟ ਹੋ ਰਹੇ ਹਨ, ਇਸ ਲਈ ਸਾਨੂੰ ਪੋਲੀਓ ਦੀ ਬੀਮਾਰੀ ਤੇ ਜਿੱਤ ਬਰਕਰਾਰ ਰੱਖਣ ਲਈ ਲਗਾਤਾਰ ਉਪਰਾਲੇ ਕਰਨੇ ਪੈਣਗੇ ਉਨ੍ਹਾਂ ਦੱਸਿਆ ਕਿ ਨਿਊ ਯਾਰਕ, ਇੰਡੋਨੇਸ਼ੀਆ ਅਤੇ ਲੰਡਨ ਵਰਗੇ ਵਿਕਸਤ ਮੁਲਕਾਂ ਵਿਚ ਵੀ ਪੋਲੀਓ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਇਸ ਖਤਰੇ ਨੂੰ ਦੇਖਦੇ ਹੋਏ ਰਾਸ਼ਟਰੀ ਪੋਲੀਓ ਖਾਤਮਾ ਸਰਟੀਫਿਕੇਸ਼ਨ ਕਮੇਟੀ ਅਤੇ ਭਾਰਤੀ ਮਾਹਰ ਸਲਾਹਕਾਰੀ ਗਰੁੱਪ ਵੱਲੋਂ ਜੋਰਦਾਰ ਢੰਗ ਨਾਲ ਭਾਰਤ ਵਿਚ ਟੀਕਾਕਰਨ ਸੂਚੀ ਵਿਚ ਪੋਲੀਓ ਦੇ ਟੀਕੇ ਦੀ ਤੀਜੀ ਖੁਰਾਕ ਸ਼ਾਮਿਲ ਕਰਨ ਦੀ ਹਦਾਇਤ ਕੀਤੀ ਗਈ ਹੈ ਉਨ੍ਹਾ ਦੱਸਿਆ ਕਿ ਪੋਲੀਓ ਟੀਕੇ ਦੀ ਤੀਜੀ ਡੋਜ ਬੱਚੇ ਦੇ 9 ਮਹੀਨੇ ਪੂਰੇ ਹੋਣ ਤੋਂ ਬਾਅਦ ਮੀਜ਼ਲ ਰੁਬੇਲਾ ਦੀ ਡੋਜ਼ ਦੇ ਨਾਲ ਹੀ ਲੱਗੇਗੀ। ਸਿਹਤ ਵਿਭਾਗ ਵਲੋਂ ਪੋਲੀਓ ਦਾ ਤੀਜਾ ਟੀਕਾ 1 ਜਨਵਰੀ 2023 ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਸਾਲ ਦਾ ਪਹਿਲਾ ਬੁੱਧਵਾਰ 4 ਜਨਵਰੀ ਨੂੰ ਸਬ ਡਿਵੀਜਨ ਬੁਢਲਾਡਾ ਦੇ ਸਾਰੇ ਸਰਕਾਰੀ ਟੀਕਾਕਰਨ ਕੇਂਦਰਾਂ ਵਿਚ ਰੂਟੀਨ ਟੀਕਾਕਰਨ ਦੇ ਨਾਲ ਪੋਲੀਓ ਦਾ ਤੀਜਾ ਟੀਕਾ ਵੀ ਸ਼ੁਰੂ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਬੱਚੇ 9 ਮਹੀਨੇ ਦੀ ਉਮਰ ਪੂਰੀ ਕਰ ਗਏ ਹਨ ਉਹ ਆਪਣੇ ਬੱਚਿਆਂ ਦੇ ਮੀਜ਼ਲ ਰੁਬੇਲਾ ਦੇ ਟੀਕੇ ਦੇ ਨਾਲ ਇਹ ਪੋਲੀਓ ਦਾ ਤੀਜਾ ਟੀਕਾ ਵੀ ਜਰੂਰ ਲਗਵਾਉਣ।ਉਨ੍ਹਾਂ ਦੱਸਿਆ ਕਿ ਪਲੀਓ ਦਾ ਪਹਿਲਾ ਟੀਕਾ ਡੇਢ ਮਹੀਨੇ ਦੀ ਉਮਰ ਤੇ ਅਤੇ ਦੂਸਰਾ ਟੀਕਾ ਸਾਢੇ ਤਿੰਨ ਮਹੀਨੇ ਦੀ ਉਮਰ ਤੇ ਪਹਿਲਾਂ ਹੀ ਲਗਾਇਆ ਜਾ ਰਿਹਾ ਹੈ।

NO COMMENTS

LEAVE A REPLY