ਸੈਕਿੰਡ ਰਨਰ ਅੱਪ ਪੁਜ਼ੀਸ਼ਨ ਹਾਸਲ ਕਰ ਸਕੂਲ ਦਾ ਨਾਂ ਕੀਤਾ ਰੌਸ਼ਨ

0
12

ਅੰਮ੍ਰਿਤਸਰ 13 ਦਸੰਬਰ (ਪਵਿੱਤਰ ਜੋਤ ) : ਸੱਤਵੀਂ ਏ ਜਮਾਤ ਦੇ ਵਿਦਿਆਰਥੀ ਵਿਗਨੇਸ਼ ਤਲਵਾਰ ਨੇ ਰਾਯਨ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸਰ ਡਾ: ਏ.ਐਫ ਪਿੰਟੋ ਅਤੇ ਡਾਇਰੈਕਟਰ ਮੈਡਮ ਡਾ: ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ 15ਵੇਂ ਪੰਜਾਬ ਅਤੇ ਚੰਡੀਗੜ੍ਹ ਰਾਜ ਪੱਧਰੀ ABACUS ਅਤੇ ਮਾਨਸਿਕ ਅੰਕਗਣਿਤ ਮੁਕਾਬਲੇ 2022 UCMAS ਵਿੱਚ ਭਾਗ ਲਿਆ।
ਵਿਗਨੇਸ਼ ਨੇ ਇਸ ਮੁਕਾਬਲੇ ਵਿੱਚ ਅੱਠ ਮਿੰਟ ਵਿੱਚ 200 ਸਵਾਲ ਹੱਲ ਕਰ ਕੇ ਸੈਕਿੰਡ ਰਨਰ ਅੱਪ ਪੁਜ਼ੀਸ਼ਨ ਹਾਸਲ ਕੀਤੀ।ਇਹ ਮੁਕਾਬਲਾ 11 ਦਸੰਬਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ) ਵਿਖੇ
ਕਰਵਾਇਆ ਗਿਆ ਸੀ। ਵਿਗਨੇਸ਼ ਨੂੰ ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਹੁਣ ਵਿਗਨੇਸ਼ ਜਨਵਰੀ ਵਿੱਚ ਹੋਣ ਵਾਲੇ UCMAS ਆਨਲਾਈਨ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਭਾਗ
ਲਏਗਾ ।ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਕੰਚਨ ਮਲਹੋਤਰਾ ਨੇ ਵਿਗਨੇਸ਼ ਅਤੇ ਉਸਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਪੜ੍ਹਾਈ ਦੇ ਨਾਲ-ਨਾਲ ਹਰ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ
ਲਈ ਪ੍ਰੇਰਿਤ ਕੀਤਾ।

NO COMMENTS

LEAVE A REPLY