ਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ 46 ਫਾਰਮੇਸੀ ਅਫਸਰਾਂ ਨੂੰ ਬਤੌਰ ਸੀਨੀਅਰ ਫਾਰਮੇਸੀ ਅਫਸਰ ਪਦ-ਉੱਨਤ ਕਰਨ ਦੇ ਹੁਕਮ ਜਾਰੀ

0
12

ਅੰਮ੍ਰਿਤਸਰ 30 ਨਵੰਬਰ (ਪਵਿੱਤਰ ਜੋਤ) : ਫਾਰਮੇਸੀ ਅਫਸਰਾਂ ਤੋਂ ਸੀਨੀਅਰ ਫਾਰਮੇਸੀ ਅਫਸਰ ਦੀ ਤਰੱਕੀ ਲਈ ਇੰਤਜ਼ਾਰ ਕਰ ਰਹੇ ਫਾਰਮੇਸੀ ਅਫਸਰਾਂ ਨੂੰ ਕਾਫੀ ਦੇਰ ਬਾਅਦ ਖੁਸ਼ੀ ਭਰੀ ਖ਼ਬਰ ਉਦੋਂ ਮਿਲੀ ਜਦੋਂ ਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਛਿਆਲੀ (46) ਫਾਰਮੇਸੀ ਅਫਸਰਾਂ ਨੂੰ ਬਤੌਰ ਸੀਨੀਅਰ ਫਾਰਮੇਸੀ ਅਫਸਰ ਪਦ-ਉੱਨਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਜ਼ਿਲਾ ਅੰਮ੍ਰਿਤਸਰ ਦੇ ਪ੍ਰਧਾਨ ਅਸ਼ੋਕ ਸ਼ਰਮਾ ਵੀ ਇਸੇ ਸੂਚੀ ਵਿੱਚ ਬਤੌਰ ਸੀਨੀਅਰ ਫਾਰਮੇਸੀ ਅਫਸਰ ਪਦ-ਉੱਨਤ ਕਰ ਦਿੱਤੇ ਗਏ ਅਤੇ ਮਹੱਤਵਪੂਰਨ ਗੱਲ ਕਿ ਉਹਨਾਂ ਦੀ ਨਿਯੁਕਤੀ ਵੀ ਈਐਸਆਈ ਡਿਸਪੈਂਸਰੀ ਅੰਮ੍ਰਿਤਸਰ ਵਿਖੇ ਹੀ ਕੀਤੀ ਗਈ ਹੈ, ਉਹਨਾਂ ਤੋਂ ਇਲਾਵਾ ਸੁਖਜੀਤ ਸਿੰਘ ਨੂੰ ਸੀਐਚਸੀ ਖੇਮਕਰਨ, ਗੁਰਮੇਜ ਸਿੰਘ ਨੂੰ ਸਿਵਲ ਹਸਪਤਾਲ ਤਰਨ ਤਾਰਨ, ਜਸਵਿੰਦਰ ਸਿੰਘ ਨੂੰ ਸੀਐਚਸੀ ਸਰਹਾਲੀ ਵਿਖੇ ਨਿਯੁਕਤ ਕੀਤਾ ਗਿਆ ਹੈ, ਇਸ ਸਮੇਂ ਅਸ਼ੋਕ ਸ਼ਰਮਾ ਸਮੇਤ ਬਾਕੀ ਪਦ-ਉੱਨਤ ਹੋਏ ਸੀਨੀਅਰ ਫਾਰਮੇਸੀ ਅਫਸਰਾਂ ਨੂੰ ਵੱਖ ਵੱਖ ਮੁਲਾਜ਼ਮ ਆਗੂਆਂ ਜਿਨ੍ਹਾਂ ਵਿੱਚ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਬਾਬਾ ਮਲਕੀਤ ਸਿੰਘ ਭੱਟੀ ਗੁਰਦੇਵ ਸਿੰਘ ਢਿੱਲੋਂ ਬਲਦੇਵ ਸਿੰਘ ਝੰਡੇਰ ਨਿਰਮਲ ਸਿੰਘ ਮਜੀਠਾ ਜਸਮੇਲ ਸਿੰਘ ਵੱਲਾ ਰਵਿੰਦਰ ਸ਼ਰਮਾ, ਵਿਜੇ ਵਿਨਾਇਕ ਪੱਟੀ ਭੁਪਿੰਦਰ ਸਿੰਘ ਸੰਧੂ, ਗੁਰਸ਼ਰਨ ਸਿੰਘ ਬੱਬਰ ਤਸਬੀਰ ਸਿੰਘ ਰੰਧਾਵਾ ਆਦਿ ਨੇ ਵਧਾਈ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ।

NO COMMENTS

LEAVE A REPLY