ਪਬਲਿਕ ਸਥਾਨਾਂ ਤੇ ਸਿਗਰਟਨੋਸ਼ੀ ਕਰਨਾਂ ਸਜਾ ਵੀ ਯੋਗ ਅਪਰਾਧ ਹੈ :  ਸਿਵਲ ਸਰਜਨ ਡਾ ਚਰਨਜੀਤ ਸਿੰਘ

0
13

ਅੰਮ੍ਰਿਤਸਰ 20 ਅਕਤੂਬਰ (ਪਵਿੱਤਰ ਜੋਤ) : ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ ਸਿਹਤ ਵਿਭਾਗ ਵਲੋਂ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸੰਬਧੀ ਅੱਜ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਤੋਂ ਜਿਲਾ੍ਹ ਨੋਡਲ ਅਫਸਰ ਐਨ.ਟੀ.ਸੀ.ਪੀ. ਕਮ ਡੀ.ਡੀ. ਐਚ.ਓ. ਡਾ ਜਗਨਜੋਤ ਕੌਰ ਵਲੋਂ ਇਕ ਸਪੈਸ਼ਲ ਟੀਮ ਦਾ ਗਠਣ ਕੀਤਾ ਗਿਆ। ਜਿਸ ਵਿਚ ਡਿਪਟੀ ਐਮ.ਈ.ਆਈ.ਉ. ਅਮਰਦੀਪ ਸਿੰਘ, ਦੀਪਕ ਕੁਮਾਰ, ਹਰਜਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਰਸ਼ਪਾਲ ਸਿੰਘ ਅਤੇ ਗੁਰਜਿੰਦਰ ਸਿੰਘ ਸ਼ਾਮਿਲ ਸਨ।ਇਸ ਟੀਮ ਵਲੋਂ ਮੌਕੇ ਤੇ ਕਾਰਵਾਈ ਕਰਦਿਆਂ ਹੋਇਆ ਸ਼ਹਿਰ ਦੇ ਵੱਖ-ਵੱਖ ਇਲਕਿਆਂ ਵਿਚ ਲਗਭਗ 22 ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਣ ਬੱਸ ਸਟੈਂਡ, ਸੁਲਤਾਨਵਿੰਡ ਰੋਡ, ਸੌ ਫੁੱਟੀ ਰੋਡ, ਤਰਨਤਾਰਨ ਰੋਡ, ਗੇਟ ਖਜਾਨਾਂ, ਹਾਥੀ ਗੇਟ ਅਤੇ ਹਾਲ ਬਜਾਰ ਅਤੇ ਪਿੰਕ ਪਲਾਜਾ ਦੇ ਨੇੜੇ ਦੇ ਇਲਾਕਿਆਂ ਵਿਚ 14 ਦੁਕਾਨਦਾਰਾਂ ਦੇ ਮੌਕੇ ਤੇ ਚਲਾਣ ਕੱਟੇ ਗਏ ਅਤੇ ਪਬਲਿਕ ਸਥਾਨਾਂ ਤੇ ਸਿਗਰਟ ਪੀਣ ਵਾਲੇ 5 ਲੋਕਾਂ ਦੇ ਮੌਕੇ ਤੇ ਜੁਰਮਾਨਾਂ ਚਲਾਣ ਕੀਤੇ ਗਏ।ਪੰਜਾਬ ਸਰਕਾਰ ਵਲੋਂ ਂਠਛਫ ਤਹਿਤ ਸਮੂਹ ਤੰਬਾਕੂ ਵਿਕ੍ਰੇਤਾਵਾਂ ਨੂੰ ਚੇਤਾਵਨੀਂ ਦਿੰਦਿਆ ਹਿਦਾਇਤਾਂ ਜਾਰੀ ਕੀਤੀਆਂ।ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਵਲੋ ਇਸ ਮੌਕੇ ਤੇ ਜਾਣਕਾਰੀ ਦਿੱਤੀ ਕਿ ਜੇਕਰ ਕੋਈ ਵੀ ਤੰਬਾਕੂ ਵਿਕ੍ਰੇਤਾਂ ਬਿਨਾਂ ਮਾਪਦੰਡ ਵਾਲਾ ਤੰਬਾਕੂ ਸਮਾਨ( ਇਮਪੋਰਟਿਡ ਸਿਗਰਟ) ਵੇਚਦਾ ਪਾਇਆ ਗਿਆ ਤਾਂ ਉਸ ਵਿਰੱੁਧ ਧਾਰਾਂ 20 ਤਹਿਤ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਇਸ ਤੋਂ ਇਲਾਵਾ ਪਬਲਿਕ ਸਥਾਨਾਂ ਤੇ ਸਿਗਰਟਨੋਸ਼ੀ ਕਰਨਾਂ ਅਤੇ ਖੁਲੀ ਸਿਗਰਟ ਵੇਚਣਾਂ ਵੀ ਸਜਾ/ਜੁਰਮਾਨੇ ਯੋਗ ਅਪਰਾਧ ਹੈ।

NO COMMENTS

LEAVE A REPLY