ਬੁਢਲਾਡਾ, 10 (ਦਵਿੰਦਰ ਸਿੰਘ ਕੋਹਲੀ) : ਅੱਜ ਮੈਡੀਕਲ ਪ੍ਰੈਕਟਿਸਨਰ ਅਸੋਏਸਿਸਨ ਬਲਾਕ ਬੁਢਲਾਡਾ ਦੀ ਮਹੀਨਾਵਾਰ ਮੀਟਿੰਗ ਬਲਾਕ ਬੁਢਲਾਡਾ ਦੇ ਪ੍ਰਧਾਨ ਡਾਕਟਰ ਅਮ੍ਰਿਤਪਾਲ ਅੰਬੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਧਨਵੰਤਰੀ ਦਿਵਸ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਉਹਨਾ ਦਾ ਜਨਮ ਦਿਨ ਮਨਾਇਆ ਗਿਆ ਓਹਨਾ ਦੀ ਫੋਟੋ ਦੇ ਹਾਰ ਪਾਕੇ ਵਿਸੇਸ ਤੋਰ ਤੇ ਪਹੁੰਚੇ ਮਾਨਸਾ ਤੋਂ ਡਾਕਟਰ ਰਾਕੇਸ਼ ਜਿੰਦਲ ਹੱਡੀਆ ਰੋਗਾਂ ਦੇ ਮਹਿਰ ਨੇ ਹੱਡੀਆਂ ਦੇ ਰੋਗਾਂ ਬਾਰੇ ਜਾਣਕਾਰੀ ਦਿੱਤੀ ਜ਼ਿਲ੍ਹਾ ਪ੍ਰਧਾਨ ਡਾਕਟਰ ਗੁਰਲਾਲ ਸਿੰਘ ਬੁਢਲਾਡਾ ਨੇ ਆਏ ਸਾਰੇ ਸਾਥੀਆਂ ਦਾ ਸਵਾਗਤ ਕੀਤਾ ਅਤੇ ਧਨਵੰਤਰੀ ਦਿਵਸ ਤੇ ਆਪਣੇ ਵਿਚਾਰ ਪੇਸ਼ ਕੀਤੇ ਬਲਾਕ ਬੁਢਲਾਡਾ ਦੇ ਸਲਾਹਕਾਰ ਡਾਕਟਰ ਪਾਲਦਾਸ ਗੜਦੀ ਦੇ ਬੋਲਦੇ ਕਿਹਾ ਕੇ ਸਾਨੂੰ ਆਪਸੀ ਭਾਈਚਾਰਕ ਸਾਂਝ ਬਣਾਕੇ ਰੱਖਣੀ ਚਾਹੀਦੀ ਹੈ ਜਥੇਬੰਦੀ ਨਾਲ ਇਕ ਦੂਜੇ ਨਾਲ ਸਹਿਯੋਗ ਦੇਣ ਦੀ ਲੋੜ ਹੈ ਤਾਂ ਜੋ ਇਕਜੁਟਤਾ ਬਣੀ ਰਹੇ ਸਮੇ ਸਮੇ ਦੇ ਹਿਸਾਬ ਨਾਲ ਜੋ ਵੀ ਮੈਡੀਕਲ ਪ੍ਰੈਕਟਿਸਨਰ ਅਸੋਏਸਿਸਨ ਦਾ ਪ੍ਰੋਗਰਾਮ ਹੋਵੇ ਉਸ ਵਿਚ ਆਪਣੀ ਹਾਜ਼ਰੀ ਯਕੀਨੀ ਬਣਾਈ ਜਾਵੇ । ਡਾਕਟਰ ਗੁਰਦਿਆਲ ਸਿੰਘ ਬਛੋਆਨਾ ਨੇ ਵੀ ਬੋਲਦੇ ਕਿਹਾ ਕੇ ਸਾਨੂੰ ਧਨਵੰਤਰੀ ਦਿਵਸ ਵਰਗੇ ਮਹਾਨ ਵੈਦ ਦਾ ਜਨਮ ਦਿਹਾੜਾ ਹਰ ਸਾਲ ਮਨਾਉਣਾ ਚਾਹੀਦਾ ਹੈ ਤਾਂ ਜੋ ਇੱਕਜੁੱਟਤਾ ਬਣੀ ਰਹੇ ਅਤੇ ਮਹਾਨ ਵੈਦ ਦੀ ਯਾਦ ਵਿਚ ਕੋਈ ਵੀ ਪ੍ਰਗਰਾਮ ਜਿਵੇਂ ਕੇ ਖੂਨ ਦਾਨ ਕੈੰਪ ਫਰੀ ਦਵਾਈਆਂ ਦਾ ਕੈਪ ਲਗਾਉਣਾ ਚਾਹੀਦਾ ਹੈ ਤਾਂ ਜੋ ਓਹਨਾ ਦੀ ਯਾਦ ਸਦਾ ਲਈ ਬਣੀ ਰਹੇ ਡਾਕਟਰ ਰਿੰਕੂ ਸਿੰਘ ਗੁਰਨੇ ਜਿਲਾ ਖਜਾਨਚੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਮੀਤ ਪ੍ਰਧਾਨ ਡਾਕਟਰ ਬਲਜੀਤ ਸਿੰਘ ਪ੍ਰੋਚਾ ਨੇ ਵੀ ਬਲਾਕ ਬੁਢਲਾਡਾ ਦੀਆ ਚੱਲ ਰਹੀਆਂ ਪ੍ਰਾਪਤੀ ਬਾਰੇ ਚਾਨਣਾ ਪਾਇਆ ਇਸ ਸਮੇ ਵਿੱਚ ਸਟੇਜ ਸੈਕਟਰੀ ਦੀ ਕਮਾਨ ਡਾਕਟਰ ਜਸਵੰਤ ਸਿੰਘ ਉੱਡਤ ਭਗਤ ਰਾਮ ਜੀ ਨੇ ਸੰਭਾਲੀ ਅਤੇ ਧੀਆਂ ਭੈਣਾਂ ਬਾਰੇ ਇਕ ਸਮਾਜ ਨੂੰ ਸੇਧ ਦੇਣ ਵਾਲਾ ਇਕ ਗੀਤ ਪੇਸ਼ ਕੀਤਾ ਅਤੇ ਭਰੂਣ ਹੱਤਿਆ ਅਤੇ ਨਸ਼ਿਆਂ ਸਬੰਦੀ ਆਪਣੇ ਵਿਚਾਰ ਪੇਸ਼ ਕੀਤੇ ਬਲਾਕ ਬੁਢਲਾਡਾ ਦੇ ਖਜਾਨਚੀ ਡਾਕਟਰ ਹਰਦੀਪ ਸਿੰਘ ਬਰੇ ਨੇ ਆਪਣੀ ਮਹੀਨਾਵਾਰ ਰਿਪੋਰਟ ਪੇਸ਼ ਕੀਤੀ ਜਿਸਤੇ ਸਾਰੇ ਹੀ ਸਾਥੀਆਂ ਨੇ ਸਹਿਮਤੀ ਪ੍ਰਗਟ ਕੀਤੀ । ਇਸ ਸਮੇ ਬਲਾਕ ਮਾਨਸਾ ਤੋਂ ਡਾਕਟਰ ਗੁਰਪ੍ਰੀਤ ਸਿੰਘ ਖੜਕ ਸਿੰਘ ਵਾਲਾ ਖਜਨਾਚੀ ਮਾਨਸਾ ,ਡਾਕਟਰ ਗੁਰਪ੍ਰੀਤ ਸਿੰਘ ਭੈਣੀ ਬਾਗ਼ਾਂ ਸੈਕਟਰੀ ਮਾਨਸਾ,ਸਟੇਜ ਸਕੱਤਰ ਜਸਵੰਤ ਸਿੰਘ ਉੱਡਤ ਭਗਤ ਰਾਮ, ਡਾਕਟਰ ਤਾਰਾ ਸਿੰਘ ਅਹਿਮਦਪੁਰ,ਡਾਕਟਰ ਪ੍ਰਗਟ ਸਿੰਘ ਕਣਕਵਾਲ,ਡਾਕਟਰ ਜਗਸੀਰ ਸਿੰਘ ਗੁਰਨੇ,ਡਾਕਟਰ ਕੁਲਦੀਪ ਸ਼ਰਮਾ ਬੁਢਲਾਡਾ, ਡਾਕਟਰ ਪ੍ਰਦੀਪ ਸਿੰਘ ਬਰੇ,ਡਾਕਟਰ ਜਗਸੀਰ ਸਿੰਘ ਰਾਏਪੁਰ ,ਡਾਕਟਰ ਹੈਪੀ ਰਾਏਪੁਰ,ਡਾਕਟਰ ਗੁਰਪ੍ਰੀਤ ਸਿੰਘ ਭੋਪਾਲ ਕਲਾਂ ,ਡਾਕਟਰ ਤੇਜਾ ਸਿੰਘ ਕਾਲਾ ਕਲੀਪੁਰ, ਡਾਕਟਰ ਅਮਨਦੀਪ ਸਿੰਘ ਕਣਕਵਾਲ,ਡਾਕਟਰ ਕਰਮਜੀਤ ਸਿੰਘ ਰਗੜਿਆਲ,ਡਾਕਟਰ ਸਲਿੰਦਰ ਸਿੰਘ ਦਿਆਲਪੁਰਾ, ਡਾਕਟਰ ਮੱਖਣ ਸਿੰਘ ਬੁਢਲਾਡਾ,ਡਾਕਟਰ ਗੁਰਦੀਪ ਸਿੰਘ ਮੰਡਾਲੀ,ਡਾਕਟਰ ਮਨਦੀਪ ਸਿੰਘ ਵਿੱਕੀ, ਡਾਕਟਰ ਰਾਜਪਾਲ ਸਿੰਘ ਮਾਨਸਾ ਡਾਕਟਰ ਪ੍ਰਗਟ ਸਿੰਘ ਬਾਜੇਵਾਲਾ ਆਦਿ ਮੋਜੂਦ ਸਨ। ਇਹ ਸਾਰੀ ਜਾਣਕਾਰੀ ਬਲਾਕ ਦੇ ਪ੍ਰੈਸ ਸਕੱਤਰ ਡਾਕਟਰ ਹਰਜਿੰਦਰ ਸਿੰਘ ਹੈਪੀ ਉਡਤ ਸੈਦੇਵਾਲਾ ਨੇ ਦਿੱਤੀ।