ਰੌਇਲ ਕਾਲਜ ਵਿਖੇ ਖੂਨ-ਦਾਨ ਕੈਂਪ ਅਤੇ ਏਡਜ਼ ਜਾਗਰੂਕਤਾ ਸੈਮੀਨਾਰ ਕਰਵਾਇਆ

0
18

ਬੁਢਲਾਡਾ, 22 ਅਗਸਤ -(ਦਵਿੰਦਰ ਸਿੰਘ ਕੋਹਲੀ)-ਦਿ ਰੌਇਲ ਗਰੁੱਪ ਆਫ ਕਾਲਜਿਜ਼ ਅਤੇ ਦਿ ਰੌਇਲ ਕਾਲਜ਼ ਆਫ ਨਰਸਿੰਗ, ਬੋੜਾਵਾਲ ਦੇ ਐਨ.ਐਸ. ਐਸ. ਵਿਭਾਗ ਅਤੇ ਰੈੱਡ ਰਿਬਨ ਕਲੱਬਾਂ ਵੱਲੋਂ ਯੁਵਕ ਸੇਵਾਵਾਂ ਵਿਭਾਗ ਮਾਨਸਾ ਅਤੇ ਨੇਕੀ ਫਾਊਂਡੇਸਨ ਬੁਢਲਾਡਾ ਦੇ ਸਹਿਯੋਗ ਸਦਕਾ ਏਡਜ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਖੂਨ-ਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ 30 ਤੋਂ ਵੱਧ ਵਲੰਟੀਅਰਾਂ ਨੇ ਆਪਣਾ ਖੂਨ ਦਾਨ ਕੀਤਾ।
ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਕੁਲਵਿੰਦਰ ਸਿੰਘ ਸਰਾਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਰਘਵੀਰ ਸਿੰਘ ਮਾਨ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਮਾਨਸਾ ਦੁਆਰਾ ਵਿਦਿਆਰਥੀਆਂ ਨੂੰ ਏਡਜ ਸੰਬੰਧੀ ਜਾਗਰੂਕ ਕੀਤਾ, ਖੂਨ ਦਾਨ ਦੀ ਮਹੱਤਤਾ ਬਾਰੇ ਦੱਸਦਿਆਂ ਇਸ ਮਹਾਂਦਾਨ ਲਈ ਪ੍ਰੇਰਿਤ ਕੀਤਾ ਅਤੇ ਖੂਨ ਦਾਨ ਕਰਨ ਵਾਲੇ ਵਲੰਟੀਅਰਾਂ ਨੂੰ ਸਰਟੀਫਿਕੇਟ ਵੰਡੇ। ਇਸ ਮੌਕੇ ਰਾਊਂਡ ਗਰੀਨ ਫਾਊਂਡੇਸਨ ਦੇ ਸਰਗਰਮ ਮੈਂਬਰ ਸੁਖਜੀਤ ਰਿੰਕਾ ਨੇ ਰੁੱਖਾਂ ਦੀ ਸਾਂਭ ਸੰਭਾਲ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਸਹਿਤ ਚਾਨਣਾ ਪਾਇਆ।
ਵਾਤਾਵਰਨ ਪ੍ਰੇਮੀ ਸਟੇਟ ਅਵਾਰਡੀ ਨਿਰਮਲ ਮੌਜੀਆ ਨੇ ਵਾਤਾਵਰਨ ਸੰਬੰਧੀ ਗੀਤ ਪੇਸ ਕੀਤੇ। ਇਸ ਮੌਕੇ ਡਿੰਪਲ ਫਰਵਾਹੀ, ਦੀਦਾਰ ਭੈਣੀ ਬਾਘਾ ਅਤੇ ਪ੍ਰੋਗਰਾਮ ਅਫ਼ਸਰ ਹਰਵਿੰਦਰ ਸਿੰਘ ਸ਼ਾਮਿਲ ਸਨ। ਕਾਲਜ ਡੀਨ (ਆਪਰੇਸਨਜ਼) ਪ੍ਰੋਫੈਸਰ ਸੁਰਜਨ ਸਿੰਘ ਨੇ ਖੂਨ ਦਾਨ ਕਰਨ ਵਾਲੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਕਾਲਜ ਚੇਅਰਮੈਨ ਸ੍ਰ. ਏਕਮਜੀਤ ਸਿੰਘ ਸੋਹਲ ਨੇ ਕਿਹਾ ਕਿ ਰੌਇਲ ਗਰੁੱਪ ਹਮੇਸਾ ਹੀ ਮਾਨਵਤਾ ਦੀ ਭਲਾਈ ਵਾਲੇ ਇਹੋ ਜਿਹੇ ਪ੍ਰੋਗਰਾਮ ਉਲੀਕਦਾ ਰਹੇਗਾ।

NO COMMENTS

LEAVE A REPLY