April 18, 2025 2:31 am

30ਵੀਂ ਬਰਸੀ ਮੌਕੇ ਮਾਨਾਂਵਾਲਾ ਬ੍ਰਾਂਚ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ

ਅੰਮ੍ਰਿਤਸਰ 4 ਅਗਸਤ (ਰਾਜਿੰਦਰ ਧਾਨਿਕ) : ਭਗਤ ਪੂਰਨ ਸਿੰਘ ਜੀ ਦੀ 30ਵੀਂ ਬਰਸੀ ਦੇ ਮੌਕੇ ਮਾਨਾਂਵਾਲਾ ਬ੍ਰਾਂਚ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ । ਜਿਸ ਦੇ ਮੁੱਖ ਮਹਿਮਾਨ ਸ੍ਰ. ਅਰੁਣ ਪਾਲ ਸਿੰਘ ਆਈ.ਪੀ.ਐਸ. ਪੁਲੀਸ ਕਮਿਸ਼ਨਰ ਅੰਮ੍ਰਿਤਸਰ ਸਨ । ਪਿੰਗਲਵਾੜਾ ਪਹੁੰਚਣ ਤੇ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਨੂੰ ਬੱਚਾ ਵਾਰਡ ਵਿਚ ਛੋਟੇ ਬੱਚਿਆਂ ਨੂੰ ਮਿਲਣ ਵਾਸਤੇ ਲੈ ਜਾਇਆ ਗਿਆ । ਉਪਰੰਤ ਸਪੈਸ਼ਲ ਸਕੂਲ ਜਿਥੇ ਕਿ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਉਸ ਥਾਂ ਸਪੈਸ਼ਲ ਬੱਚਿਆਂ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਗਿਆ । ਇਸ ਤੋਂ ਬਾਅਦ ਉਨ੍ਹਾਂ ਨੇ ਖੂਨਦਾਨ ਕੈਂਪ ਦਾ ਉਦਘਾਟਨ ਵਿਖੇ ਕੀਤਾ । ਇਸ ਕੈਂਪ ਵਿਚ ਗੁਰੂ ਨਾਨਕ ਦੇਵ ਹਸਪਤਾਲ, ਸ੍ਰੀ ਗੁਰੂ ਰਾਮਦਾਸ ਹਸਪਤਾਲ ਦੀਆਂ ਟੀਮਾਂ ਵਲੋਂ ਪਿੰਗਲਵਾੜੇ ਦੇ ਮਰੀਜ਼ਾਂ ਵਾਸਤੇ 345 ਯੂਨਿਟ ਖ਼ੂਨ ਇੱਕਠਾ ਕੀਤਾ ਗਿਆ ਜੋ ਕਿ ਬਾਅਦ ਵਿਚ ਪਿੰਗਲਵਾੜੇ ਦੇ ਮਰੀਜ਼ਾਂ ਤੇ ਹੋਰ ਲੋੜਵੰਦਾਂ ਦੀ ਤੰਦਰੁਸਤੀ ਹਿੱਤ ਇਸਤੇਮਾਲ ਕੀਤਾ ਜਾਂਦਾ ਹੈ।

ਇਸ ਕੈਂਪ ਵਿਚ ਭਗਤ ਜੀ ਨਾਲ ਸਨੇਹ ਰੱਖਣ ਵਾਲੇ ਦੂਰ-ਦੁਰਾਡੇ ਦੀਆਂ ਸੰਗਤਾਂ ਵਲੋਂ ਭਾਰੀ ਉਤਸ਼ਾਹ ਵਿਖਾਇਆ ਗਿਆ। ਇਸ ਮੌਕੇ ਸ੍ਰ. ਰਾਣਾ ਪਲਵਿੰਦਰ ਸਿੰਘ ਦਬੁਰਜੀ ਪ੍ਰਧਾਨ ਭਗਤ ਪੂਰਨ ਸਿੰਘ ਬਲੱਡ ਡੋਨੇਸ਼ਨ ਸੋਸਾਇਟੀ, ਸ੍ਰ. ਸੁਖਵਿੰਦਰ ਸਿੰਘ ਪ੍ਰਧਾਨ, ਸ੍ਰੀ ਗੁਰੂ ਰਾਮਦਾਸ ਬਲੱਡ ਡੋਨੇਸ਼ਨ ਸੇਵਾ ਸੋਸਾਇਟੀ (ਰਜਿ.), ਸ੍ਰ. ਜਸਪਾਲ ਪ੍ਰੀਤ ਸਿੰਘ ਗੋਲਡੀ ਅਠੌਲਾ ਬਾਬਾ ਬਕਾਲਾ ਸਾਹਿਬ, ਫਤਿਹਗੜ੍ਹ ਚੂੜੀਆਂ ਅਤੇ ਧਾਰੀਵਾਲ ਦੀਆਂ ਟੀਮਾਂ ਵਲੋਂ ਪਿੰਗਲਵਾੜੇ ਦੇ ਮਰੀਜ਼ਾਂ ਵਾਸਤੇ ਖ਼ੂਨ ਦਾਨ ਕੀਤਾ ਗਿਆ ।
ਇਸ ਕੈਂਪ ਵਿਚ ਸਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾਂ, ਰੋਪੜ ਦੇ 20 ਵਿਦਿਆਰਥੀ, ਪ੍ਰੋ. ਪਰਮਿੰਦਰ ਸਿੰਘ ਦੀ ਅਗਵਾਈ ਵਿਚ ਅੰਮ੍ਰਿਤਸਰ ਗਰੁੱਪ ਆਫ ਕਾਲਜਾਂ ਦੇ 30 ਵਿਦਿਆਰਥੀ, ਅਤੇ ਇਸ ਤੋਂ ਇਲਾਵਾ ਪੰਜਾਬ ਪੁਲੀਸ ਲਾਈਨ ਦੇ 30 ਜਵਾਨਾਂ ਨੇ ਖੂਨਦਾਨ ਕੀਤਾ। ਇਹ ਬਹੁਤ ਹੀ ਉਤਸ਼ਾਹ ਵਾਲੀ ਗੱਲ ਹੈ ਕਿ ਪਿੰਗਲਵਾੜੇ ਦੇ 110 ਵੱਖ-ਵੱਖ ਵਾਰਡਾਂ ਦੇ ਸੇਵਾਦਾਰ, ਸੇਵਾਦਾਰਨੀਆਂ, ਦਫਤਰੀ ਸਟਾਫ, ਸੈਂਟਰ ਅਤੇ ਮੈਡੀਕਲ ਸਟਾਫ ਨੇ ਖੂਨਦਾਨ ਦਿੱਤਾ । ਸਮੂੰਹ ਖ਼ੂਨਦਾਨ ਦਾਨੀਆਂ ਨੂੰ ਰਿਫਰੈਸ਼ਮੈਂਟ ਦੇਣ ਉਪਰੰਤ ਸਨਮਾਨਿਤ ਕੀਤਾ ਗਿਆ।
ਡਾ. ਇੰਦਰਜੀਤ ਕੌਰ ਨੇ ਸਮੂਹ ਸੰਗਤਾਂ ਦਾ ਖੂਨ ਦਾਨ ਕੈਂਪ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਵਾਸਤੇ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਡਾ. ਇੰਦਰਜੀਤ ਕੌਰ ਨੇ ਪੁਲੀਸ ਕਮਿਸ਼ਨਰ ਅਰੁਣ ਪਾਲ ਸਿੰਘ ਜੀ ਨੂੰ ਪਿੰਗਲਵਾੜੇ ਵਲੱੋਂ ਸਨਮਾਨ ਚਿੰਨ੍ਹ ਦਿੱਤਾ ।
ਇਸ ਤੋਂ ਇਲਾਵਾ ਬੱਚਿਆਂ ਵਲੋਂ ਬਣਾਈਆਂ ਵਾਤਾਵਰਣ ਆਦਿ ਵਿਸ਼ਿਆਂ ਨਾਲ ਸੰਬੰੰਧਤ ਚਿੱਤਰਕਾਰੀ ਦੀ ਪ੍ਰਦਰਸ਼ਨੀ ਲਗਾਈ ਗਈ । ਬੱਚਿਆਂ ਵੱਲੋਂ ਹੱਥ ਨਾਲ ਬਣਾਈਆਂ ਕਲਾ-ਕ੍ਰਿਤੀਆਂ, ਆਚਾਰ, ਮੁਰੱਬੇ, ਸ਼ਰਬਤ ਆਦਿ ਦੀ ਨੁਮਾਇਸ਼ ਵੀ ਲਗਾਈ ਗਈ । ਕੁਦਰਤੀ ਖੇਤੀ ਮਾਡਲ ਭਗਤ ਪੂਰਨ ਸਿੰਘ ਆਦਰਸ਼ ਸਕੂਲ ਮਾਨਾਂਵਾਲਾ ਦੇ ਬੱਚਿਆਂ ਵੱਲੋਂ ਪ੍ਰਦਰਸ਼ਨੀ ਵਿੱਚ ਰੱਖਿਆ ਗਿਆ।
ਇਸ ਮੌਕੇ ਪਿੰਗਲਵਾੜਾ ਸੋਸਾਇਟੀ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ, ਸਰਪ੍ਰਸਤ ਅਤੇ ਉੱਘੇ ਸਮਾਜ ਸੇਵਕ ਸ੍ਰ. ਭਗਵੰਤ ਸਿੰਘ ਜੀ ਦਿਲਾਵਰੀ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਮੈਂਬਰ ਸ੍ਰ. ਤਰਲੋਚਨ ਸਿੰਘ ਚੀਮਾ, ਮੈਂਬਰ ਸ੍ਰ. ਰਾਜਬੀਰ ਸਿੰਘ, ਮੈਂਬਰ ਬੀਬੀ ਪ੍ਰੀਤਇੰਦਰਜੀਤ ਕੌਰ, ਮੈਂਬਰ ਸ੍ਰ. ਹਰਜੀਤ ਸਿੰਘ ਅਰੋੜਾ, ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ, ਪ੍ਰਸ਼ਾਸਕ ਮਾਨਾਂਵਾਲਾ ਸ੍ਰ. ਜੈ ਸਿੰਘ, ਸ੍ਰ. ਰਮਨੀਕ ਸਿੰਘ ਸਾਬਕਾ ਮੈਂਬਰ, ਡਾ. ਕਰਨਜੀਤ ਸਿੰਘ, ਸ੍ਰ. ਨਰਿੰਦਰਪਾਲ ਸਿੰਘ ਸੋਹਲ, ਸ੍ਰੀ. ਯੋਗੇਸ਼ ਸੂਰੀ, ਜਨਰਲ ਮੈਨੇਜਰ ਸ਼੍ਰੀ ਤਿਲਕ ਰਾਜ, ਸ੍ਰੀ. ਗੁਲਸ਼ਨ ਰੰਜਨ, ਸ੍ਰ. ਹਰਪਾਲ ਸਿੰਘ ਸੰਧੂ ਅਤੇ ਕਈ ਹੋਰ ਪਤਵੰਤੇ ਸ਼ਾਮਿਲ ਸਨ

SHARE
Facebook
Twitter
LinkedIn
RELATED ARTICLES
MORE FROM AUTHOR
NO COMMENTS
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads