ਅੰਮ੍ਰਿਤਸਰ 17 ਜੂਨ (ਰਾਜਿੰਦਰ ਧਾਨਿਕ) : ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਸਹਾਇਕ ਡਿਪਟੀ ਕਮਿਸ਼ਨਰ (ਯੁ.ਡੀ.) ਸ੍ਰ ਜਸਬੀਰ ਸਿੰਘ ਜੀ ਦੀ ਪ੍ਰਧਾਨਗੀ ਹੇਠਾਂ, ਵਿਸ਼ਵ ਸਿਹਤ ਸੰਗਠਨ ਵਲੋਂ ਮਿਤੀ 19,20,ਅਤੇ 21 ਜੂਨ ਨੂੰ ਕੀਤੇ ਜਾਣ ਵਾਲੇ ਮਾਈਗਰੇਟਰੀ ਪੱਲਸ ਪੋਲੀਓ ਰਾਓਂਡ ਦੀ ਕਾਮਯਾਬੀ ਲਈ ਅੱਜ ਜਿਲਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ।ਇਹ ਮੀਟਿੰਗ ਵੱਖ-ਵੱਖ ਬਲਾਕਾ ਦੇ ਸੀਨੀਅਰ ਮੈਡੀਕਲ ਅਫਸਰ, ਸ਼ਹਿਰੀ ਮੈਡੀਕਲ ਅਫਸਰ, ਆਈ.ਸੀ.ਡੀ.ਐਸ, ਬਿਜਲੀ ਵਿਭਾਗ, ਪੁਲਸ ਵਿਭਾਗ, ਸਿਿਖਆ ਵਿਭਾਗ ਤੋ ਆਏ ਨੂਮਾਇਦਿਅਂਾ ਨੇ ਸ਼ਮੁੂਲੀਅਤ ਵਿਚ ਕੀਤੀ ਗਈ। ਇਸ ਮੀਟਿੰਗ ਤੇ ਸੰਬੋਧਨ ਕਰਦਿਆ ਜਿਲਾ੍ਹ ਟੀਕਾਕਰਣ ਅਫਸਰ ਡਾ ਕੰਵਲਜੀਤ ਸਿੰਘ ਜੀ ਨੇ ਕਿਹਾ ਕਿ ਬੇਸ਼ਕ ਭਾਰਤ ਪੋਲਿੳ ਮੁਕਤ ਦੇਸ਼ਾ ਦੀ ਗਿਣਤੀ ਵਿਚ ਆ ਚੁੱਕਾ ਹੈ, ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਵਲੋ ਇਹ ਰਾਊਡ ਚਲਾਏ ਜਾ ਰਹੇ ਹਨ।ਉਨਾ ਨੇ ਕਿਹਾ ਪੋਲੀੳ ਵਰਗੀ ਲਾ- ਇਲਾਜ ਬਿਮਾਰੀ ਨਾਲ ਨਜਿਠਣ ਲਈ ਇਕਲੇ ਸਿਹਤ ਵਿਭਾਗ ਨੂੰ ਹੀ ਕਮਰਬੰਦ ਹੋਣ ਦੇ ਨਾਲ ਬਾਕੀ ਵਿਭਾਗਾਂ ਦੇ ਸਹਿਯੋਗ ਦੀ ਉਨੀ ਹੀ ਲੋੜ ਹੈ।ਇਸ ਆੳਣ ਵਾਲੇ ਰਾਊਡ ਲਈ ਸਿਹਤ ਵਿਭਾਗ ਵਲੋ ਮੁਕੰਮਲ ਤੋਰ ਤੇ ਤਿਆਰੀ ਕਰ ਲਈ ਗਈ ਹੈ। ਉਨਾਂ ਆਏ ਹੋਏ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਸ਼ਹਿਰੀ ਮੈਡੀਕਲ ਅਫਸਰਾ ਨੂੰ ਹਦਾਇਤ ਕੀਤੀ ਕਿ ਇਸ ਰਾਊਡ ਵਿਚ ਨਵ-ਜਨਮੇ ਬੱਚੇ ਤੋ ਲੈਕੇ 5 ਸਾਲ ਤੱੱਕ ਦਾ ਕੋਈ ਵੀ ਬੱਚਾ ਜੀਵਨ ਰੂਪੀ ਪੌਲੀੳ ਦੀਆ 2 ਬੂੰਦਾਂ ਤੋ ਵਂਾਝਾ ਨਹੀ ਰਹਿਣਾ ਚਾਹੀਦਾ।ਇਸ ਰਾਊਡ ਜੋ ਕਿ ਮਿਤੀ 19,20 ਅਤੇ 21 ਜੂਨ 2022 ਨੂੰ ਚਲਾਇਆ ਜਾ ਰਿਹਾ ਹੈ, ਤਹਿਤ 1073913 ਅਬਾਦੀ ਦੇ 231468 ਘਰਾਂ ਵਿੱਚ ਰਹਿੰਦੇ 0 ਤੋ 5 ਸਾਲ ਦੇ 114009 ਬੱਚਿਆ ਨੂੰ 699 ਟੀਮਾਂ ਵਲੋ ਪੋਲੀੳ ਦੀਆਂ 2 ਬੂੰਦਾਂ ਪਿਲਾਈਆ ਜਾਣਗੀਆ ਅਤੇ 132 ਸੁਪਰਵਾਈਜਰਾ ਵਲੋ ਇਨਾਂ ਦਾ ਨਿਰੀਖਣ ਕੀਤਾ ਜਾਵੇਗਾ। ਇਸ ਅਵਸਰ ਤੇ ਜਿਲਾ੍ਹ ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ, ਡਾ ਇਸ਼ਿਤਾ, ਡਾ ਮੀਨਾਕਸ਼ੀ ਦਿਓਲ, ਮਾਸ ਮੀਡੀਆ ਅਫਸਰ ਰਾਜ ਕੋਰ,ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਸਮੂਹ ਸਨੀਅਰ ਮੈਡੀਕਲ ਅਫਸਰ ਅਤੇ ਅਰਬਨ ਮੈਡੀਕਲ ਅਫਸਰ ਆਦੀ ਹਾਜਰ ਸਨ।