ਅੰਮ੍ਰਿਤਸਰ 28 ਮਈ (ਪਵਿੱਤਰ ਜੋਤ) : ਸਿਹਤ ਵਿਭਾਗ ਅਮ੍ਰਿਤਸਰ ਲੋਕਾਂ ਦੀ ਨਿਰੋਈ ਸਿਹਤ ਲਈ ਵਚਨਬੱਧ ਹੈ, ਇਸੇ ਕੜੀ ਵਜੋਂ ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ ਸਿਹਤ ਵਿਭਾਗ ਵਲੋਂ ਅੱਜ ਸਰਕਾਰੀ ਸੀ.ਸੈ. ਸਕੂਲ ਮਾਲ ਰੋਡ ਅੰਮ੍ਰਿਤਸਰ ਵਿਖੇ ਇਕ ਜਿਲਾ੍ਹ ਪੱਧਰੀ “ਮੈਨਸੁਰਲ ਹਾਈਜੀਨ ਡੇਅ” ਮਨਾਇਆ ਗਿਆ।ਜਿਸ ਵਿਚ “ਮੈਨਸੁਰਲ ਹਾਈਜੀਨ” ਸੰਬੰਧੀ ਬੱਚਿਆਂ ਦੇ ਪੋਸਟਰ ਮੁਕਾਬਲੇ ਕਰਵਾਏ ਗਏ ਅਤੇ ਈਨਾਮ ਵੀ ਵੰਡੇ ਗਏ।ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਜਿਲਾ੍ਹ ਟੀਕਾਕਰਣ ਅਫਸਰ ਕਮ ਸਹਾਇਕ ਸਿਵਲ ਸਰਜਨ ਡਾ ਕੰਵਲਜੀਤ ਸਿੰਘ ਨੇ ਕਿਹਾ ਕਿ ਇਸਤਰੀਆਂ ਵਿਚ ਮਹਾਂਵਾਰੀ ਦਾ ਆਉਣਾਂ ਇਕ ਕੁਦਰਤੀ ਪਰੀਕ੍ਰਿਆ ਹੈ ਜਿਸ ਵਿਚੋਂ ਹਰੇਕ ਲੜਕੀ ਜਾਂ ਔਰਤ ਨੂੰ ਗੁਜਰਨਾਂ ਪੈਂਦਾ ਹੈ। ਪਰ ਸਾਡੇ ਸਮਾਜ ਵਿਚ ਇਸ ਸੰਬਧੀ ਖੁੱਲ ਕੇ ਗੱਲਬਾਤ ਨਹੀਂ ਕੀਤੀ ਜਾਂਦੀ ਜਿਸ ਕਾਰਣ ਕਈ ਵਾਰੀ ਬਹੁਤ ਸਾਰੀਆਂ ਬੱਚੀਆਂ ਸ਼ਾਰੀਰਕ ਬੀਮਾਰੀਆਂ ਅਤੇ ਮਾਨਸਿਕ ਤਨਾਅ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸ ਲਈ ਸਮਾਂ ਰਹਿੰਦਿਆਂ ਹੀ ਕਿਸ਼ੋਰ ਪ੍ਰਜਨਣ ਸਿਹਤ ਸੰਭਾਲ ਅਤੇ ਮੈਨਸੁਰਲ ਹਾਈਜੀਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣਾਂ ਬਹੁਤ ਹੀ ਜਰੂਰੀ ਹੈ।ਇਸੇ ਮਕਸਦ ਲਈ ਸਿਹਤ ਵਿਭਾਗ ਵਲੋਂ ਜਿਲੇ੍ਹ ਭਰ ਵਿਚ ਮੈਨਸੁਰਲ ਹਾਈਜੀਨ ਬਾਰੇ ਜਾਗਰੂਕਤਾ ਫੈਲਾਉਣ ਲਈ ਸਕੂਲ ਹੈਲਥ ਟੀੰਮਾਂ ਵਲੋਂ, ਬਲਾਕ ਪੱਧਰੀ ਵਰਕਸ਼ਾਪਾਂ ਅਤੇ ਸੈਮੀਨਾਰਾਂ ਰਾਹੀ ਆਈ.ਈ.ਸੀ. ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਸਕੂਲ ਹੈਲਥ ਨੋਡਲ ਅਫਸਰ ਡਾ ਸੁਨੀਤ ਗੁਰਮ ਨੇ ਬੇੜੇ ਵਿਸਥਾਰ ਨਾਲ ਮਹਾਂਵਾਰੀ ਦੌਰਾਣ ਸਿਹਤ ਸੰਭਾਲ, ਸੈਨੀਟਰੀ ਪੈਡ, ਕਿਸ਼ੋਰ ਪ੍ਰਜਨਣ ਸਿਹਤ ਸੰਭਾਲ ਅਤੇ ਮੈਨਸੁਰਲ ਹਾਈਜੀਨ ਬਾਰੇ ਬੜੇ ਵਿਸ਼ਥਾਰ ਨਾਲ ਜਾਣਕਾਰੀ ਦਿੱਤੀ।
ਇਸ ਅਵਸਰ ਤੇ ਜਿਲਾ੍ਹ ਟੀਕਾਕਰਣ ਅਫਸਰ ਡਾ ਕੰਵਲਜੀਤ ਸਿੰਘ, ਸਕੂਲ ਹੈਲਥ ਨੋਡਲ ਅਫਸਰ ਡਾ ਸੁਨੀਤ ਗੁਰਮ, ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਪ੍ਰਿੰਸੀਪਲ ਮੈਡਮ ਮਨਦੀਪ ਕੌਰ, ਡਾ ਅੰਜੂ, ਡਾ ਪ੍ਰਵੀਨ ਭਾਟੀਆ, ਮੈਡਮ ਰੁਬਿੰਦਰ ਕੌਰ,ਮੈਡਮ ਪੁਨੀਤ ਕੌਰ, ਮੈਡਮ ਰੁਪਿੰਦਰ ਕੌਰ, ਲਵਪ੍ਰੀਤ ਸਿੰਘ, ਕੇਵਲ ਸਿੰਘ, ਰਸ਼ਪਾਲ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।