April 17, 2025 1:07 pm

 

 

‘ਨੀਤੀਗਤ ਪਕਸ਼ਾਘਾਤ’ ਪਿਛਲੀਆਂ ਸਰਕਾਰਾਂ ਦੇ ਡੀਐਨਏ ਵਿੱਚ ਸੀ: ਗਜੇਂਦਰ ਸਿੰਘ ਸ਼ੇਖਵਤ

 

ਮੁਰਲੀਧਰ ਰਾਓਗਜੇਂਦਰ ਸਿੰਘ ਸ਼ੇਖਾਵਤਅਸ਼ਵਨੀ ਸ਼ਰਮਾ ਸਮੇਤ ਕਈ ਦਿੱਗਜਾਂ ਨੇ ਭਾਜਪਾ ਦੀ ਵਿਚਾਰਧਾਰਾ ਅਤੇ ਕਾਰਜਸ਼ੈਲੀ ਸਬੰਧੀ ਦਿੱਤੀ ਸੰਖੇਪ ਜਾਣਕਾਰੀ ਅਤੇ ਵਰਕਰਾਂ ਦਾ ਮਾਰਗਦਰਸ਼ਨ ਕੀਤਾ

ਅਸ਼ਵਨੀ ਸ਼ਰਮਾ ਨੇ ਸਿਖਲਾਈ ਕੈਂਪ ਨੂੰ ਸਫਲ ਬਣਾਉਣ ਲਈ ਨਵੇਂ ਅਤੇ ਪੁਰਾਣੇ ਵਰਕਰਾਂ ਦਾ ਕੀਤਾ ਧੰਨਵਾਦ।

ਭਾਜਪਾ ਦਾ ਦੋ ਰੋਜ਼ਾ ਵਿਸ਼ੇਸ਼ ਸਿਖਲਾਈ ਕੈਂਪ ਚੰਡੀਗੜ੍ਹ ਵਿੱਚ ਹੋਇਆ ਸਮਾਪਤ

ਚੰਡੀਗੜ੍ਹ/ਅੰਮ੍ਰਿਤਸਰ 27 ਮਈ ( ਪਵਿੱਤਰ ਜੋਤ ):  ਭਾਜਪਾ ਪੰਜਾਬ ਵੱਲੋਂ ਸੂਬਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਉਲੀਕਿਆ ਗਿਆ ਦੋ ਰੋਜ਼ਾ ਵਿਸ਼ੇਸ਼ ਸਿਖਲਾਈ ਕੈਂਪ ਸੰਪੰਨ ਹੋ ਗਿਆ। ਦੂਜੇ ਦਿਨ ਇਸ ਕੈਂਪ ਵਿੱਚ ਸਿਖਲਾਈ ਕੈਂਪ ਦੇ ਕੌਮੀ ਕਨਵੀਨਰ ਮੁਰਲੀ ਧਰ ਰਾਓ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਹਨਾਂ ਦੇ ਨਾਲ ਇਸ ਮੌਕੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੌਮੀ ਸਕੱਤਰ ਅਤੇ ਸੂਬਾ ਸਹਿ-ਪ੍ਰਭਾਰੀ ਡਾ: ਨਰਿੰਦਰ ਸਿੰਘ ਰੈਨਾ, ਸੁਬਾਈ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਰਾਜੇਸ਼ ਬਾਗਾ, ਦਿਆਲ ਸਿੰਘ ਸੋਢੀ, ਸਿਖਲਾਈ ਕੈਂਪ ਦੇ ਕਨਵੀਨਰ ਡਾ. ਮੋਹਨ ਲਾਲ ਗਰਗ, ਹਰਜੀਤ ਸਿੰਘ ਗਰੇਵਾਲ ਵੀ ਹਾਜ਼ਰ ਸਨ। ਭਾਜਪਾ ਹੈੱਡਕੁਆਰਟਰ ਪੁੱਜਣ ’ਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੀ ਟੀਮ ਦੇ ਅਹੁਦੇਦਾਰਾਂ ਸਮੇਤ ਕੌਮੀ ਲੀਡਰਸ਼ਿਪ ਦਾ ਫੁੱਲਾਂ ਦੇ ਗੁਲਦਸਤੀਆਂ ਨਾਲ ਸਵਾਗਤ ਕੀਤਾ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸ਼ੁਰੂ ਹੋਏ ਇਸ ਸਿਖਲਾਈ ਕੈਂਪ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕੌਮੀ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ, ਕੌਮੀ ਸਕੱਤਰ ਤੇ ਸੂਬਾ ਸਹਿ ਇੰਚਾਰਜ ਡਾ. ਨਰੇਂਦਰ ਸਿੰਘ ਰੈਨਾ ਦੇ ਨਾਲ ਕਈ ਦਿੱਗਜਾਂ ਨੇ ਵੱਖ-ਵੱਖ ਸੈਸ਼ਨਾਂ ਵਿੱਚ ਵਰਕਰਾਂ ਦਾ ਮਾਰਗਦਰਸ਼ਨ ਕੀਤਾ ਸੀ।

        ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਸਵਾਗਤੀ ਭਾਸ਼ਣ ਦਿੱਤਾ। ਇਸ ਸਿਖਲਾਈ ਕੈਂਪ ਦੇ ਛੇਵੇਂ ਸੈਸ਼ਨ ਵਿੱਚ ਸਿਖਲਾਈ ਕੈਂਪ ਦੇ ਕੌਮੀ ਕਨਵੀਨਰ ਡਾ. ਮੁਰਲੀ ਧਰ ਰਾਓ ਨੇ ਹਾਜ਼ਰ ਵਰਕਰਾਂ ਨੂੰ ਜਥੇਬੰਦੀ ਦੀ ਵਿਚਾਰਧਾਰਾ ਅਤੇ ਜਥੇਬੰਦੀ ਦੀ ਕਾਰਜ ਵਿਧੀ ਅਤੇ ਸਮਾਜ ਵਿੱਚ ਭਾਜਪਾ ਦੇ ਯੋਗਦਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਰਾਸ਼ਟਰ ਨਿਰਮਾਣ ਬਾਰੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਭਾਜਪਾ ਦਾ ਨਵਾਂ ਸੂਰਜ ਚੜ੍ਹਨ ਵਾਲਾ ਹੈ, ਜੋ ਕਿ ਸਾਫ਼ ਨਜ਼ਰ ਆ ਰਿਹਾ ਹੈ।

        ਸਿਖਲਾਈ ਕੈਂਪ ਦੇ ਸੱਤਵੇਂ ਸੈਸ਼ਨ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵਰਕਰਾਂ ਨੂੰ ਮੋਦੀ ਸਰਕਾਰ ਦੇ ਕਿਸਾਨ ਪੱਖੀ ਫੈਸਲਿਆਂ ਅਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਸਬੰਧਤ ਸ਼ੁਰੂ ਕੀਤੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸ਼ੇਖਾਵਤ ਨੇ ਕਿਹਾ ਕਿ ‘ਨੀਤੀਗਤ ਪਕਸ਼ਾਘਾਤ’ ਪਿਛਲੀਆਂ ਸਰਕਾਰਾਂ ਦੇ ਡੀਐਨਏ ਵਿੱਚ ਸੀ, ਜੋ ਖੇਤੀਬਾੜੀ ਖੇਤਰ ਵਿੱਚ ਦਬਾਅ ਲਈ ਜ਼ਿੰਮੇਵਾਰ ਹਨ। ਪਿਛਲੇ ਅੱਠ ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਚਨਬੱਧਤਾ ਨੇ ਦਿਖਾਇਆ ਹੈ ਕਿ ਜੋ ਸਾਢੇ ਛੇ ਦਹਾਕਿਆਂ ਵਿੱਚ ਨਹੀਂ ਹੋ ਸਕਿਆ, ਪ੍ਰਧਾਨ ਮੰਤਰੀ ਮੋਦੀ ਨੇ ਅੱਠ ਸਾਲਾਂ ਵਿੱਚ ਕਰ ਵਿਖਾਇਆ ਹੈ। ਕਿਸਾਨ ਕ੍ਰੈਡਿਟ ਕਾਰਡ, ਫਸਲਾਂ ਦਾ ਬੀਮਾ, ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਾਲਾਨਾ 6,000 ਰੁਪਏ ਦਾ ਸਿੱਧਾ ਵਿੱਤੀ ਭੁਗਤਾਨ, ਪ੍ਰਧਾਨ ਮੰਤਰੀ ਮੋਦੀ ਵਲੋਂ ਆਰਥਿਕ ਵਿਕਾਸ ਵਿੱਚ ਸੁਧਾਰ ਲਈ ਚੁੱਕੇ ਗਏ ਕੁਝ ਵੱਡੇ ਕਦਮ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰਤ ਨੂੰ ਵਿਸ਼ਵ ਵਿੱਚ “ਇੱਕ ਸ਼ਕਤੀਸ਼ਾਲੀ ਖੇਤੀ ਘਰ” ਬਣਾਉਣ ਦਾ ਸੰਕਲਪ ਬਹੁਤ ਜਲਦੀ ਸਾਕਾਰ ਹੋਵੇਗਾ। ਦੇਸ਼ ਵਿੱਚ ਅਨਾਜ ਦੀ ਭਰਪੂਰ ਮਾਤਰਾ ਹੋਣ ਤੋਂ ਬਾਅਦ ਹੁਣ ਕੇਂਦਰ ਦੀ ਭਾਜਪਾ ਸਰਕਾਰ ਇਸ ਹਕੀਕਤ ਵੱਲ ਧਿਆਨ ਦੇ ਰਹੀ ਹੈ।

        ਸਿਖਲਾਈ ਕੈਂਪ ਦੇ ਅੱਠਵੇਂ ਸੈਸ਼ਨ ਵਿੱਚ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਸੰਗਠਨ ਵੱਲੋਂ ਤੈਅ ਕੀਤੇ ਜਾਣ ਵਾਲੇ ਟੀਚਿਆਂ ਅਤੇ ਪ੍ਰੋਗਰਾਮਾਂ ਸਬੰਧੀ ਵਰਕਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

        ਸਿਖਲਾਈ ਕੈਂਪ ਦੇ ਨੌਵੇਂ ਸੈਸ਼ਨ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹਾਜ਼ਰ ਵਰਕਰਾਂ ਨੂੰ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਅਤੇ ਭਾਜਪਾ ਦੀ ਭੂਮਿਕਾ ਬਾਰੇ ਜਾਣੂ ਕਰਵਾਇਆ। ਸ਼ਰਮਾ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਦੋ ਦਿਨਾਂ ਤੱਕ ਧੀਰਜ ਨਾਲ ਸਿਖਲਾਈ ਕੈਂਪ ਵਿੱਚ ਭਾਗ ਲੈ ਕੇ ਕੌਮੀ ਲੀਡਰਸ਼ਿਪ ਵੱਲੋਂ ਜਥੇਬੰਦੀ ਸਬੰਧੀ ਦਿੱਤੀ ਗਈ ਸੇਧ ਲੈਣ ਲਈ ਹਾਜ਼ਰ ਕੌਮੀ ਲੀਡਰਸ਼ਿਪ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵਰਕਰਾਂ ਦਾ ਅਨੁਸ਼ਾਸਨ ਚ ਰਹਿਣ, ਸੰਜਮ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੌਮੀ ਲੀਡਰਸ਼ਿਪ ਦੀ ਸੇਧ ਆਉਣ ਵਾਲੇ ਸਮੇਂ ਵਿੱਚ ਸਾਰਿਆਂ ਲਈ ਬਹੁਤ ਸਹਾਈ ਸਿੱਧ ਹੋਵੇਗੀ ਅਤੇ ਸਾਰੇ ਵਰਕਰ ਇਸ ਸੇਧ ‘ਤੇ ਚੱਲ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ।

Leave a Reply

Your email address will not be published. Required fields are marked *