ਅੰਮ੍ਰਿਤਸਰ 23 ਮਈ (ਪਵਿੱਤਰ ਜੋਤ) : ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਬੈਠਕ ਪੰਜਾਬ ਦੇ 13 ਜਿਲ੍ਹਿਆਂ ਦੇ ਪ੍ਰਧਾਨ ਸੈਕਟਰੀ ਦੀ ਮੀਟਿੰਗ ਪ੍ਰਧਾਨ ਸੁਰਿੰਦਰ ਦੁੱਗਲ ਦੀ ਪ੍ਰਧਾਨਗੀ ਵਿੱਚ ਹੋਈ। ਕਾਰਜਕਾਰਨੀ ਦੀ ਬੈਠਕ ਵਿਚ ਨਾਪਤੋਲ ਵਿਭਾਗ ਵੱਲੋਂ ਕੈਮਿਸਟਾਂ ਦੇ ਚਲਾਨ ਕੱਟੇ ਜਾਣ ਦਾ ਵਿਰੋਧ ਕੀਤਾ ਅਤੇ ਇਹ ਫੈਸਲਾ ਲਿਆ ਗਿਆ ਕਿ ਕੋਈ ਵੀ ਕੈਮਿਸਟ ਥਰਮਾਮੀਟਰ, ਬੀ ਪੀ ਆਪਰੇਟਸ ਅਤੇ ਵੇਈਂਗ ਮਸ਼ੀਨ ਨਹੀਂ ਵੇਚੇਗਾ । ਸੁਰਿੰਦਰ ਦੁੱਗਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਾਪਤੋਲ ਵਿਭਾਗ ਕੇਂਦਰੀ ਕਾਨੂੰਨ ਦੱਸ ਕੇ ਪੰਜਾਬ ਵਿਚ ਕੈਮਿਸਟਾਂ ਤੇ ਨਵਾਂ ਲਾਈਸੰਸ ਜਿਸ ਦੀ ਸਾਲ ਦੀ ਫੀਸ ਦੋ ਹਜ਼ਾਰ ਰੁਪਏ ਹੈ ਅਤੇ ਹਰ ਸਾਲ ਰਿਨਿਊ ਕਰਵਾਉਣਾ ਪਵੇਗਾ ਅਤੇ ਇਸ ਦਾ ਹਿਸਾਬ ਨਾਪ ਤੋਲ ਵਿਭਾਗ ਨੂੰ ਭੇਜਣਾ ਪਵੇਗਾ ਇਹ ਥੋਪ ਰਿਹਾ ਹੈ। ਜਦ ਕਿ ਭਾਰਤ ਦੇ ਕਿਸੇ ਵੀ ਹਿੱਸੇ ਵਿਚ ਅਜਿਹੀ ਕਾਰਵਾਈ ਨਹੀਂ ਕੀਤੀ ਗਈ।
ਕੈਮਿਸਟ ਜੋ ਕਿ ਡਰੱਗ ਐਂਡ ਕਾਸਮੈਟਿਕ ਐਕਟ 1948 ਅਤੇ ਉਸ ਦੇ ਅਧੀਨ ਡਰੱਗ਼ਜ਼ ਵਿਭਾਗ ਤੋਂ ਲਾਈਸੰਸ ਲੈ ਕੇ ਕੰਮ ਕਰਦੇ ਹਨ ਅਤੇ ਪੈਕਡ ਆਈਟਮ ਬਿਲ ਨਾਲ ਖਰੀਦ ਕੇ ਬਿੱਲ ਨਾਲ ਵੇਚਦੇ ਹਨ । ਭਾਰਤ ਸਰਕਾਰ ਨੇ ਪੱਤਰ ਲਿਖ ਕੇ ਅਜੇਹੇ ਪ੍ਰੋਡਕਟ ਵੇਚਣ ਦੇ ਲਈ ਰਾਏ ਮੰਗੀ ਸੀ ਅਤੇ ਸਾਡੀ ਆਲ ਇੰਡੀਆ ਕੈਮਿਸਟ ਐਂਡ ਡਰਗਿਸਟ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਆਪਣੇ ਸੁਝਾਅ ਭਾਰਤ ਸਰਕਾਰ ਨੂੰ ਪੱਤਰ ਰਾਹੀਂ ਭੇਜੇ ਸਨ।
ਪੰਜਾਬ ਸਰਕਾਰ ਨੇ ਵੀ ਆਪਣੇ ਪੋਰਟਲ ਤੇ ਲਾਇਸੰਸ ਨੂੰ ਸਰਲ ਬਣਾਉਣ ਦੇ ਸੁਝਾਓ ਮੰਗੇ ਸਨ ਜੋ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਭੇਜੇ ਜਿਸ ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਿਪਾਰਟਮੈਂਟ ਨੂੰ ਭੇਜਿਆ ਸੀ ਫਿਰ ਵੀ ਵਿਭਾਗ ਵੱਲੋਂ ਇਹ ਕਾਰਵਾਈ ਕਿਉਂ।
ਕੀ ਇਹ ਮੁੱਦਾ ਧਿਆਨ ਭਟਕਾਉਣ ਵਾਲਾ ਤਾਂ ਨਹੀਂ
ਪੰਜਾਬ ਕੈਮਿਸਟ ਐਸੋਸੀਏਸ਼ਨ ਨਸ਼ਾ ਖੋਰੀ ਖਤਮ ਕਰਨ ਲਈ ਪੰਜਾਬ ਸਰਕਾਰ ਦਾ ਸਾਥ ਦੇ ਰਹੀ ਹੈ ਫਿਰ ਇਹ ਸਭ ਕਿਉਂ। ਕੈਮਿਸਟ ਪਹਿਲਾਂ ਡਰੱਗ ਲਾਇਸੰਸ ਲੈਂਦੇ ਸਨ ਫਿਰ ਫੂਡ ਸਪਲੀਮੈਂਟ ਦੀ ਵਿਕਰੀ ਨੂੰ ਆਧਾਰ ਬਣਾ ਕੇ ਫੂਡ ਲਾਇਸੰਸ ਲਾਗੂ ਕੀਤਾ ਗਿਆ ਅਤੇ ਹੁਣ ਨਾਪਤੋਲ ਵਿਭਾਗ ਤੋਂ ਵੀ ਲਾਇਸੰਸ ਲੈਣ ਲਈ ਕਿਹਾ ਜਾ ਰਿਹਾ ਹੈ। ਅਤੇ ਪੰਜਾਬ ਵਿਚ 5 ਹਜ਼ਾਰ ਰੁਪਏ ਦੇ ਚਲਾਨ ਕੱਟੇ ਜਾ ਰਹੇ ਹਨ।
ਕੈਮਿਸਟਾਂ ਨੇ ਇਹ ਫ਼ੈਸਲਾ ਲਿਆ ਹੈ ਕਿ ਉਹ ਅੱਜ ਤੋਂ ਆਪਣੀ ਦੁਕਾਨਾਂ ਉੱਤੇ ਇਹਨਾਂ ਚੀਜ਼ਾਂ ਨੂੰ ਨਹੀਂ ਵੇਚਣਗੇ ਜੇਕਰ ਕਿਸੇ ਮਰੀਜ ਨੂੰ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ।
ਮੀਟਿੰਗ ਵਿਚ ਸਕਤੱਰ ਜੀ ਐਸ ਚਾਵਲਾ ਅਮਰਦੀਪ ਸਿੰਘ ਵਿਕਰਮ ਠਾਕੁਰ ਜੀ ਏਸ ਜੱਗੀ, ਸੁਦਰਸ਼ਨ ਚੌਧਰੀ ਹਰਮੇਸ਼ ਪੁਰੀ, ਨਰਿੰਦਰ ਸਹਿਗਲ ਨਰਿੰਦਰ ਮਿੱਤਲ ਨਵਨੀਤ ਕੁਮਾਰ ਨਰੇਸ਼ ਜਿੰਦਲ ਰਾਜੀਵ ਜੈਨ ਰਾਕੇਸ਼ ਅਗਰਵਾਲ ਇੰਦਰਜੀਤ ਦੁਆ ਜੀ ਅਤੇ ਕਈ ਜ਼ਿਲਿਆਂ ਦੇ ਪ੍ਰਧਾਨ ਅਤੇ ਸੈਕਟਰੀ ਮੌਜੂਦ ਸਨ।