ਓਲੰਪੀਆਡ ਫਾਊਂਡੇਸ਼ਨ ਵੱਲੋਂ ਕਰਵਾਈ ਗਈ ਪ੍ਰਤੀਯੋਗਿਤਾ ਵਿਚ 8 ਪ੍ਰਤੀਯੋਗੀਆਂ ਨੂੰ ਸੋਨੇ ਦੇ ਤਗ਼ਮੇ ਮਿਲੇ

0
15

ਅੰਮ੍ਰਿਤਸਰ 13 ਮਈ (ਰਾਜਿੰਦਰ ਧਾਨਿਕ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਚੇਅਰਮੈਨ ਸਰ ਡਾਕਟਰ ਏ ਐੱਫ ਪਿੰਟੋ ਅਤੇ ਐਮ ਡੀ ਮੈਡਮ ਡਾ ਗਰੇਸ ਪਿੰਟੋ ਦੀ ਸਮੁੱਚੀ ਅਗਵਾਈ ਹੇਠ ਨੈਸ਼ਨਲ ਓਲੰਪੀਆਡ ਫਾਊਂਡੇਸ਼ਨ ਵੱਲੋਂ ਕਰਵਾਈ ਗਈ ਪ੍ਰਤੀਯੋਗਿਤਾ ਵਿਚ ਰਾਯਨ ਅੰਮ੍ਰਿਤਸਰ ਦੇ 35 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਅੱਠ ਪ੍ਰਤੀਯੋਗੀਆਂ ਨੂੰ ਸੋਨੇ ਦੇ ਤਗ਼ਮੇ ਮਿਲੇ। ਨੈਸ਼ਨਲ ਓਲੰਪੀਆਡ ਫਾਊਂਡੇਸ਼ਨ ਵੱਲੋਂ ਸਕੂਲ ਦੀ ਮੁੱਖ ਅਧਿਆਪਕਾ ਕੰਚਨ ਮਲਹੋਤਰਾ ਨੂੰ ਸਰਵੋਤਮ ਪ੍ਰਿੰਸੀਪਲ ਮੋਸਟ ਪ੍ਰੈੱਸਟਿਜੀਅਸ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।
ਮੈਂਟੇਸਰੀ ਵਿੰਗ ਦੀ ਸੈਸ਼ਨ ਹੈਡ ਨਰਿੰਦਰ ਕੌਰ ਅਤੇ ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੀ ਗੀਤੂ ਗੁਲੇਰੀਆ ਨੂੰ ਵੀ ਐਨ ਓ ਐਫ ਵੱਲੋਂ ਕ੍ਰਮਵਾਰ ਸਰਬੋਤਮ ਇੰਚਾਰਜ ਪ੍ਰਾਇਮਰੀ ਸਕੂਲ ਅਤੇ ਸਰਵੋਤਮ ਕੋਆਰਡੀਨੇਟਰ ਵਜੋਂ ਸਨਮਾਨਿਤ ਕੀਤਾ ਗਿਆ । ਸਕੂਲ ਦੀ ਪ੍ਰਿੰਸੀਪਲ ਕੰਚਨ ਮਲਹੋਤਰਾ ਨੇ ਸਾਰਿਆਂ ਨੂੰ ਇਸ ਤਰ੍ਹਾਂ ਸਕਾਰਾਤਮਕ ਸੋਚ ਅਤੇ ਉਤਸ਼ਾਹ ਨਾਲ ਹਰ ਕਦਮ ਤੇ ਅੱਗੇ ਵਧਣ ਦਾ ਸੁਨੇਹਾ ਦਿੱਤਾ।

NO COMMENTS

LEAVE A REPLY