ਮੇਅਰ ਅਤੇ ਵਿਧਾਇਕ ਨੇ ਥਾਨਾ ਸਦਰ ਤੋਂ ਕੈਂਟ ਚੌਂਕ ਤੱਕ ਦੇ ਵਿਕਾਸ ਕਾਰਜ਼ਾ ਦਾ ਕੀਤਾ ਉਦਘਾਟਨ

0
22

ਅੰਮ੍ਰਿਤਸਰ 12 ਮਈ (ਪਵਿੱਤਰ ਜੋਤ) : ਮੇਅਰ ਕਰਮਜੀਤ ਸਿੰਘ ਅਤੇ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਵੱਲੋਂ ਮਿਲਕੇ ਸਦਰ ਥਾਨੇ ਤੋਂ ਕੰਟੋਨਮੈਂਟ ਚੌਂਕ ਤੱਕ ਜਾਂਦੀ ਸੜਕ ਵਿਚਾਲੇ ਸੈਂਟਰਲ ਵਰਜ਼ ਅਤੇ ਸੜਕ ਦੇ ਦੋਨਾ ਕਿਨਾਰਿਆ ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਕੰਮ ਤੇ ਲਗਭਗ 26 ਲੱਖ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ।
ਇਸ ਮੌਕੇ ਤੇ ਆਪਣੇ ਸੰਬੋਧਨ ਵਿਚ ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਦੁਨੀਆਂ ਭਰ ਤੋਂ ਲੋਕ ਮੰਦਰ ਮਾਤਾ ਲਾਲ ਦੇਵੀ ਜੀ ਦੇ ਦਰਸ਼ਨਾ ਅਤੇ ਮੱਥਾ ਟੇਕਣ ਲਈ ਆਉਂਦੇ ਹਨ ਇਸ ਸੜ੍ਹਕ ਅਤੇ ਇਸ ਦੇ ਕਿਨਾਰਿਆ ਦੇ ਸੁੰਦਰੀਕਰਣ ਨਾਲ ਇਲਾਕੇ ਦੀ ਸੁੰਦਰਤਾ ਵਿਚ ਚਾਰ ਚੰਦ ਲੱਗਣਗੇ ਉੱਥੇ ਸ਼ਰਧਾਲੂਆਂ ਨੂੰ ਵੀ ਇਸ ਦਾ ਲਾਭ ਹੋਵੇਗਾ, ਉਹਨਾਂ ਵਿਸ਼ੇਸ਼ ਤੌਰ ਤੇ ਇਲਾਕੇ ਦੇ ਵਿਕਾਸ ਲਈ ਕੌਂਸਲਰ ਨੀਤੂ ਟਾਂਗਰੀ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਹਨਾਂ ਅਰਦਾਸ ਕੀਤੀ ਕਿ ਮਾਤਾ ਰਾਣੀ ਇਸੇ ਤਰ੍ਹਾਂ ਕਿਰਪਾ ਬਨਾਈ ਰੱਖੇ ਅਤੇ ਉਨਾਂ ਦੇ ਆਸ਼ੀਰਵਾਦ ਸਦਕਾ ਉਹ ਸ਼ਹਿਰਵਾਸੀਆਂ ਦੀ ਸੇਵਾ ਕਰਦੇ ਰਹਿਣ। ਉਹਨਾਂ ਭਰੋਸਾ ਦੁਆਇਆ ਕਿ ਸ਼ਹਿਰ ਦੇ ਹਰ ਕੋਨੇ ਵਿਚ ਵਿਕਾਸ ਲਈ ਉਹ ਵਚਨ ਬੱਧ ਹਨ।
ਇਸ ਮੌਕੇ ਤੇ ਉਨ੍ਹਾਂ ਦੇ ਨਾਲ ਕੌਂਸਲਰ ਨੀਤੂ ਟਾਂਗਰੀ, ਸੰਜੀਵ ਟਾਂਗਰੀ ਸਾਹਿਲ ਸੱਗੜ੍ਹ, ਐਡਵੋਕੇਟ ਸ਼ਿਵਮ, ਐਡਵੋਕੇਟ ਧੀਰਜ਼ ਸੋਢੀ, ਐਡਵੋਕੇਟ ਪਵਨ ਚੰਗੋਤਰਾ, ਸੌਂਰਭ ਚੰਗੋਤਰਾ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

NO COMMENTS

LEAVE A REPLY