ਅੰਮ੍ਰਿਤਸਰ,29 ਅਪ੍ਰੈਲ (ਪਵਿੱਤਰ ਜੋਤ)- ਵੱਖ ਵੱਖ ਸ਼ਿਵ ਸੈਨਾ ਦੇ ਅਹੁਦੇਦਾਰਾਂ ਵੱਲੋਂ ਖਾਲਿਸਤਾਨ ਮੁਰਦਾਬਾਦ ਦਾ ਮਾਰਚ ਕੱਢਣ ਦੇ ਐਲਾਨ ਤੋਂ ਬਾਅਦ ਜ਼ਿਲ੍ਹਾ ਅੰਮ੍ਰਿਤਸਰ ਵਿਚ ਮਾਹੌਲ ਤਣਾਅਪੂਰਨ ਰਿਹਾ। ਹਾਲਾਂਕਿ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਦੀ ਜਾਣਕਾਰੀ ਨਹੀਂ ਮਿਲੀ। ਪੂਰੇ ਸ਼ਹਿਰ ਵਿੱਚ ਵੱਖ-ਵੱਖ ਟੁੱਕੜੀਆਂ ਵਿਚ ਪੁਲਸ ਪੂਰੀ ਤਰ੍ਹਾਂ ਮੁਸਤੈਦ ਰਹੀ। ਪੁਲਿਸ ਉਚ ਅਧਿਕਾਰੀਆਂ ਦੇ ਆਦੇਸ਼ਾਂ ਮੁਤਾਬਿਕ ਗਰਮ ਖਿਆਲੀ ਜੱਥੇਬੰਦੀਆਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਸਿਮਰਨਜੀਤ ਸਿੰਘ ਮਾਨ ਜਥੇਬੰਦੀ ਦੇ ਕੁਝ ਸਿੰਘਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਕਰੀਬ ਮਾਰਚ ਕੱਢਣ ਦਾ ਯਤਨ ਕੀਤਾ ਗਿਆ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਪੁਲੀਸ ਵੱਲੋਂ ਸੋਈ ਵੱਲੋਂ ਅਕਾਲ ਮੇਰਾ ਖਾਲਸਾ ਦਲ ਜਥਾ 6 ਜੂਨ ਭਿੰਡਰਾਵਾਲਾ ਦੇ ਆਗੂ ਹਰਪਾਲ ਸਿੰਘ ਖਾਲਸਤਾਨੀ,ਹਿੰਮਤ ਏ ਖਾਲਸਾ ਦੇ ਆਗੂ ਪੰਜਾਬ ਸਿੰਘ,ਪਰਮਜੀਤ ਸਿੰਘ ਅਕਾਲੀ,ਦਿਲਬਾਗ ਸਿੰਘ ਸਮੇਤ ਕਈ ਸਿੰਘਾਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਹਰਪਾਲ ਸਿੰਘ ਖਾਲਿਸਤਾਨੀ ਨੇ ਕਿਹਾ ਕਿ ਸਿੱਖ ਕੌਮ,ਧਰਮ ਤੇ ਸਿੰਘਾਂ ਦੀ ਸੋਚ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਦੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਸਿੰਘ ਹਮੇਸ਼ਾਂ ਸੋਧਾ ਲਾਉਣ ਅਤੇ ਬਲਿਦਾਨ ਦੇਣ ਲਈ ਹਮੇਸ਼ਾ ਤਿਆਰ ਹਨ।