ਏਕਨੂਰ ਸੇਵਾ ਟਰੱਸਟ ਵੱਲੋਂ ਮੰਦਰਾਂ ਦੇ ਦਰਸ਼ਨਾਂ ਲਈ ਬੱਸ ਯਾਤਰਾ ਰਵਾਨਾ

0
33

 

ਜੈਕਾਰਿਆਂ ਦੀ ਗੂੰਜ ਵਿੱਚ ਮਾਤਾ ਚਿੰਤਪੁਰਨੀ ਮੰਦਿਰ ਸ਼ਿਵ ਮੰਦਰ ਦੇ ਕਰਵਾਏ ਦਰਸ਼ਨ
_______
ਅੰਮ੍ਰਿਤਸਰ 25 ਅਪ੍ਰੈਲ (ਪਵਿੱਤਰ ਜੋਤ) – ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਮਹੀਨੇਵਾਰ ਬੱਸ ਯਾਤਰਾ ਦੇ ਤਹਿਤ ਭਗਤਾਂ ਨੂੰ ਮੰਦਿਰ ਮਾਤਾ ਚਿੰਤਪੁਰਨੀ ਅਤੇ ਮੰਦਿਰ ਸ਼ਿਵ ਬਾੜੀ (ਹਿਮਾਚਲ ਪ੍ਰਦੇਸ਼) ਦੇ ਦਰਸ਼ਨ ਕਰਵਾਏ ਗਏ। ਬੱਸ ਯਾਤਰਾ ਨੂੰ ਪਾਵਰ ਕਲੋਨੀ ਮਜੀਠਾ ਰੋਡ ਤੋ ਭਾਜਪਾ ਨੇਤਾ ਸੁਖਮਿੰਦਰ ਸਿੰਘ ਪਿੰਟੂ,ਥਾਣਾ ਮਜੀਠਾ ਰੋਡ ਦੇ ਇੰਚਾਰਜ ਹਰਿੰਦਰ ਸਿੰਘ, ਸਮਾਜ ਸੇਵਕ ਹਰਮਿੰਦਰ ਸਿੰਘ ਉਪੱਲ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਕੀਤਾ ਗਿਆ। ਮਹਿਮਾਨਾਂ ਨੇ ਕਿਹਾ ਕਿ ਅਜੋਕੀ ਭੱਜ-ਦੌੜ ਦੀ ਜ਼ਿੰਦਗੀ ਦੇ ਵਿੱਚੋ ਸੰਗਤਾਂ ਨੂੰ ਧਾਰਮਿਕ ਮੰਦਰਾਂ ਅਤੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣੇ ਪੁੰਨ ਦਾ ਕੰਮ ਹੈ। ਇਸ ਨਾਲ ਨੌਜਵਾਨ ਪੀੜ੍ਹੀ ਨੂੰ ਮਿਲੀ ਸਹੀ ਸੇਧ ਮਿਲਦੀ ਹੈ। ਉਹਨਾਂ ਨੇ ਸੰਸਥਾ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਯਾਤਰੀਆਂ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਯਾਤਰਾ ਦੇ ਦੌਰਾਨ ਸੂਫੀ ਅਤੇ ਜਾਗਰਣ ਗਾਇਕ ਸ਼ੈਲੀ ਸਿੰਘ,ਕੇ.ਐਸ.ਕੰਮਾ, ਬੂਟਾ ਦਾਸ,ਅਸ਼ਵਨੀ ਕੁਮਾਰ ਨੇ ਧਾਰਮਿਕ ਭਜਨ-ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਸੰਸਥਾ ਦੇ ਪ੍ਰਧਾਨ ਅਰਵਿੰਦਰ ਵੜੈਚ ਨੇ ਕਿਹਾ ਕਿ ਸੰਗਤਾਂ ਨੂੰ ਮਹੀਨੇਵਾਰ ਯਾਤਰਾ ਦੇ ਤਹਿਤ ਮਾਤਾ ਚਿੰਤਪੁਰਨੀ ਤੋਂ ਇਲਾਵਾ ਅਗਲੇ ਮਹੀਨੇ ਗੁਰਦੁਆਰਿਆਂ ਅਤੇ ਹੋਰਨਾਂ ਮੰਦਰਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਯਾਤਰਾ ਦੇ ਦੌਰਾਨ ਸਹਿਯੋਗ ਦੇਣ ਵਾਲੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਅਜੋਕੇ ਮਹਿੰਗਾਈ ਦੇ ਯੁੱਗ ਵਿੱਚ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਅਜਿਹੇ ਕੰਮ ਕੀਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪੂਰੀ ਟੀਮ ਮੈਂਬਰਾਂ ਦੇ ਸਹਿਯੋਗ ਦੇ ਨਾਲ ਇਹ ਯਾਤਰਾ ਜਾਰੀ ਰੱਖੀ ਜਾਵੇਗੀ। ਸੰਗਤਾਂ ਵਿੱਚ ਰਾਤ ਅਤੇ ਸਵੇਰ ਦੇ ਖਾਣੇ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਤੇ ਲਵਲੀਨ ਵੜੈਚ,ਜਤਿੰਦਰ ਅਰੋੜਾ, ਰਾਜਿੰਦਰ ਸ਼ਰਮਾ,ਧੀਰਜ ਮਲਹੋਤਰਾ,ਪਵਿੱਤਰਜੋਤ ਵੜੈਚ,ਅਕਾਸ਼ਮੀਤ, ਸੁਮਿਤ ਕੁਮਾਰ ਸ਼ਰਮਾ,ਰਜਿੰਦਰ ਸ਼ਰਮਾ,ਜਤਿੰਦਰ ਮੰਗਹੋਤਰਾ, ਮਧੂ ਸ਼ਰਮਾ,ਪੁਸ਼ਪਾ ਪਿੰਕੀ, ਰਮਨ ਕੁਮਾਰ ਮਿੰਟਾ, ਅਮਨ ਭਨੋਟ,ਰਜੇਸ਼ ਸਿੰਘ ਜੌੜਾ, ਰਾਮ ਸਿੰਘ ਪੰਆਰ, ਸੋਨੀਆਂ ਰਾਣਾ,ਵਿਕਾਸ ਭਾਸਕਰ,ਰਣਜੀਤ ਕੁਮਾਰ,ਰਮੇਸ਼ ਚੋਪੜਾ,ਬੋਬੀ,ਦੀਪਾ,ਯੁਵਰਾਜ, ਜਸਪਾਲ ਸਿੰਘ,ਅੰਕੁਰ ਸ਼ਰਮਾ ਵੀ ਮੌਜੂਦ ਸਨ।

NO COMMENTS

LEAVE A REPLY