ਮੇਅਰ, ਵਿਧਾਇਕਾ ਡਾ:ਜੀਵਨਜੋਤ ਕੌਰ ਅਤੇ ਪੂਰਬੀ ਹਲਕੇ ਦੇ ਕੌਂਸਲਰਾਂ ਅਤੇ ਵਾਲੰਟੀਅਰਜ਼ ਦੀ ਮੀਟਿੰਗ

0
19

ਅੰਮ੍ਰਿਤਸਰ 9 ਅਪ੍ਰੈਲ (ਪਵਿੱਤਰ ਜੋਤ) : ਪੰਜਾਬ ਵਿਧਾਨ ਸਭਾ ਚੌਣਾਂ-2022 ਦੌਰਾਂਣ ਪੰਜਾਬ ਦੀ ਜਨਤਾ ਵੱਲੋਂ ਇਕ ਭਰਵਾਂ ਹੁੰਗਾਰਾਂ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਹੌਂਦ ਵਿਚ ਲਿਆਂਦੀ ਹੈ ਅਤੇ ਲੋਕਾਂ ਨੂੰ ਇਸ ਸਰਕਾਰ ਤੋਂ ਵਿਕਾਸ ਪੱਖੋਂ ਬੜੀਆਂ ਆਸਾਂ ਹਨ। ਜਿਲ੍ਹਾ ਪੱਧਰ ਤੇ ਪਾਰਟੀ ਦੇ ਅਹੁੱਦੇਦਾਰਾਂ, ਵਾਲੰਟੀਅਰਜ਼ ਅਤੇ ਕੌਂਸਲਰ ਸਾਹਿਬਾਨ ਵਿਚ ਤਾਲਮੇਲ ਬਨਾਉਣ ਅਤੇ ਇਕਜੁੱਟ ਹੋਕੇ ਇਕ ਟੀਮ ਵਾਂਗ ਜਨਤਾ ਦੀ ਸੇਵਾ ਕਰਨ ਸਦਕਾ ਅੱਜ ਮਿਤੀ 9-4-2022 ਨੂੰ ਮੇਅਰ ਕਰਮਜੀਤ ਸਿੰਘ ਅਤੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਡਾ:ਜੀਵਨਜੋਤ ਕੌਰ ਵੱਲੋਂ ਪੂਰਬੀ ਹਲਕੇ ਦੇ ਕੌਂਸਲਰਾਂ ਅਤੇ ਵਾਲੰਟੀਅਰਜ਼ ਦੀ ਮੇਅਰ ਦਫ਼ਤਰ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਕੀਤੀ ਗਈ। ਸਭ ਤੋਂ ਪਹਿਲਾਂ ਮੇਅਰ ਕਰਮਜੀਤ ਸਿੰਘ ਵੱਲੋਂ ਭਾਰੀ ਬਹੂਮੱਤ ਨਾਲ ਜਿੱਤ ਹਾਸਲ ਕਰਕੇ ਵਿਧਾਇਕਾ ਬਨਣ ਦੀ ਵਧਾਈ ਦਿੰਦਿਆਂ ਡਾ:ਜੀਵਨਜੋਤ ਕੌਰ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਗਰ ਨਿਗਮ ਦਫ਼ਤਰ ਵਿਖੇ ਆਉਣ ਤੇ ਜੀ ਆਇਆ ਕਿਹਾ ਗਿਆ । ਮੇਅਰ ਕਰਮਜੀਤ ਸਿੰਘ ਅਤੇ ਵਿਧਾਇਕਾ ਡਾ: ਜੀਵਨਜੋਤ ਕੌਰ ਵੱਲੋਂ ਮੀਟਿੰਗ ਵਿਚ ਮੌਜੂਦ ਆਮ ਆਦਮੀ ਪਾਰਟੀ ਦੇ ਕੌਂਸਲਰ ਸਾਹਿਬਾਨ ਅਤੇ ਵਾਲੰਟੀਅਰਜ਼ ਨੂੰ ਸੁਨੇਹਾ ਦਿੰਦੇ ਹੋਏ ਇਕ ਜੂੱਟ ਹੋਕੇ ਲੋਕਾਂ ਦੀ ਸੇਵਾ ਕਰਨ ਲਈ ਕਿਹਾ ਗਿਆ ਅਤੇ ਸਾਰਿਆਂ ਵੱਲੋਂ ਪ੍ਰਣ ਕੀਤਾ ਗਿਆ ਕਿ ਸ਼ਹਿਰਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ, ਸਰਕਾਰ ਦੀਆਂ ਪਾਲਿਸੀਆਂ ਨੂੰ ਜਮੀਨੀ ਪੱਧਰ ਤੇ ਪਹੁੰਚਾਉਣ ਅਤੇ ਜਿੱਥੇ ਵੀ ਵਿਕਾਸ ਦੀ ਲੋੜ ਹੈ ਉੱਥੇ ਪਹਿਲ ਦੇ ਆਧਾਰ ਤੇ ਕੰਮ ਕਰਵਾਏ ਜਾਣ ਤਾਂ ਜੋ ਲੋਕਾਂ ਨੂੰ ਜੋ ਨਵੀਂ ਸਰਕਾਰ ਤੋ ਆਸਾਂ ਹਨ ਉਹਨਾਂ ਤੇ ਪੂਰਾ ਉਤਰਿਆ ਜਾ ਸਕੇ।
ਅੱਜ ਦੀ ਇਸ ਮੀਟਿੰਗ ਵਿਚ ਜਿਲ੍ਹਾਂ ਅੰਮ੍ਰਿਤਸਰ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਪ੍ਰਭਦੀਪ ਬਰਾੜ, ਕੌਂਸਲਰ ਜੀਤ ਸਿੰਘ ਭਾਟੀਆ, ਜਤਿੰਦਰ ਸਿੰਘ ਮੋਤੀ ਭਾਟੀਆ, ਜਤਿੰਦਰ ਕੌਰ ਸੋਨੀਆਂ, ਪਰਮਿੰਦਰ ਕੌਰ, ਰਾਜੇਸ਼ ਮਦਾਨ, ਜਰਨੈਲ ਸਿੰਘ ਭੂੱਲਰ ਅਤੇ ਰਣਜੀਤ ਸਿੰਘ ਭਗਤ, ਮਾਸਟਰ ਹਰਪਾਲ ਸਿੰਘ, ਅਮਰਬੀਰ ਸਿੰਘ, ਰਣਜੀਤ ਸਿੰਘ ਰਾਂਹੀ, ਬੱਬਾ, ਗੁਰਪਾਲ ਹੈਪੀ, ਪਰਮਜੀਤ ਸਿੰਘ, ਗੁਰਬਖ਼ਸ਼ ਰਾਏ ਆਦਿ ਹਾਜ਼ਰ ਸਨ।

NO COMMENTS

LEAVE A REPLY