April 18, 2025 5:05 am

8 ਅਪ੍ਰੈਲ ਨੂੰ ਗੋਲਡਨ ਵਿਉ ਰਿਜ਼ੌਰਟ ਵਿਖੇ ਸਨਮਾਨ ਸਮਾਰੋਹ ਆਯੋਜਿਤ

ਅੰਮ੍ਰਿਤਸਰ 5 ਅਪ੍ਰੈਲ (ਰਾਜਿੰਦਰ ਧਾਨਿਕ) : ਹੈਲਥ ਇੰਪਲਾਈਜ ਐਸੋਸੀਏਸ਼ਨ ਪੰਜਾਬ ਜਿਸ ਵਿਚ ਸਿਹਤ ਵਿਭਾਗ ਵਿੱਚ ਕੰਮ ਕਰ ਰਹੀਆਂ ਵੱਖ ਵੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ , ਮਲਟੀਪਰਪਜ ਹੈਲਥ ਸੁਪਰਵਾਈਜਰਜ ਯੂਨੀਅਨ, ਮਲਟੀਪਰਪਜ ਹੈਲਥ ਵਰਕਰਜ ਯੂਨੀਅਨ (ਮੇਲ), ਪਲਟੀਪਰਪਜ ਹੈਲਥ ਵਰਕਰਜ ਯੂਨੀਅਨ (ਫੀਮੇਲ), ਸਟਾਫ ਨਰਸਿਜ ਐਸੋਸੀਏਸ਼ਨ, ਡਰਾਈਵਰ ਯੂਨੀਅਨ ਸ਼ਾਮਲ ਹਨ, ਵਲੋਂ ਪੰਜਾਬ ਰਾਜ ਫਾਰਮੇਸੀ ਅਫ਼ਸਰਜ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ ਨਾਲ ਮਿਲ ਕੇ ਫਾਰਮੇਸੀ ਅਫ਼ਸਰਜ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਉਘੇ ਮੁਲਾਜ਼ਮ ਆਗੂ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਦਾ ਉਹਨਾਂ ਵੱਲੋਂ ਲੰਮੇ ਸਮੇਂ ਤੋਂ ਦਿੱਤੇ ਜਾ ਰਹੇ ਜਥੇਬੰਦਕ ਯੋਗਦਾਨ ਲਈ 8 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਗੋਲਡਨ ਵਿਉ ਰਿਜ਼ੌਰਟ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ । ਅੱਜ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਵਿਖੇ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ । ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਇਸ ਸਨਮਾਨ ਸਮਾਰੋਹ ਵਿੱਚ ਸੂਬੇ ਭਰ ਦੇ ਵੱਖ ਵੱਖ ਆਗੂਆਂ ਤੋਂ ਇਲਾਵਾ ਦੂਸਰੇ ਸਰਕਾਰੀ ਵਿਭਾਗਾਂ ਦੇ ਵੱਖ ਵੱਖ ਟਰੇਡ ਯੂਨੀਅਨ ਆਗੂਆਂ ਵੱਲੋਂ ਵੀ ਸ਼ਿਰਕਤ ਕੀਤੀ ਜਾਵੇਗੀ । ਇਸ ਸਮਾਰੋਹ ਦੀ ਪ੍ਰਧਾਨਗੀ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਚਰਨਜੀਤ ਸਿੰਘ ਕਰਨਗੇ ਅਤੇ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਝਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਾਬਾ ਮਲਕੀਅਤ ਸਿੰਘ ਭੱਟੀ, ਗੁਰਦੇਵ ਸਿੰਘ ਢਿੱਲੋਂ, ਵਿਜੇ ਵਿਨਾਇਕ ਪੱਟੀ, ਅਸ਼ੋਕ ਸ਼ਰਮਾ, ਤਿਪ੍ਰਤਾ ਕੁਮਰੀ, ਜਗੀਰ ਕੌਰ, ਬਲਦੇਵ ਸਿੰਘ ਝੰਡੇਰ, ਗੁਰਪ੍ਰੀਤ ਸਿੰਘ ਸੰਧੂ, ਭੁਪਿੰਦਰ ਸਿੰਘ ਸੰਧੂ, ਨਿਰਮਲ ਸਿੰਘ ਚੰਡੇ, ਪਲਵਿੰਦਰ ਸਿੰਘ ਜੰਮੂ, ਰਵਿੰਦਰਪਾਲ ਸਿੰਘ ਭੁੱਲਰ, ਹਰਵਿੰਦਰ ਸਿੰਘ ਬੱਲ, ਆਰ ਕੇ ਦੇਵਗਨ, ਜਸਮੇਲ ਸਿੰਘ ਵੱਲਾ, ਗੁਰਸ਼ਰਨ ਸਿੰਘ ਬੱਬਰ,ਜਗਤਬੀਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ

SHARE
Facebook
Twitter
LinkedIn
RELATED ARTICLES
MORE FROM AUTHOR
NO COMMENTS
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads