ਅੰਮ੍ਰਿਤਸਰ 3 ਮਾਰਚ (ਪਵਿੱਤਰ ਜੋਤ ) : ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਨੇ ਇੱਕ ਸ਼ੋਕ ਸਭਾ ਕਰਕੇ ਯੂਕਰੇਨ ਵਿੱਚ ਡਾਕਟਰੀ ਸਿੱਖਿਆ ਪ੍ਰਾਪਤ ਕਰਨ ਗਏ ਬਰਨਾਲਾ ਦੇ ਚੰਦਨ ਜਿੰਦਲ ਦੀ ਬ੍ਰੇਨ ਸਟਰੋਕ ਨਾਲ ਹੋਈ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਚੰਦਨ ਜਿੰਦਲ ਦੇ ਪਿਤਾ ਸ਼ਿਸ਼ਨ ਜਿੰਦਲ ਜੋ ਕੇ ਜ਼ਿਲ੍ਹਾ ਬਰਨਾਲਾ ਦੇ ਫਾਰਮੇਸੀ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਹਨ,ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਡਾਕਟਰ ਚੰਦਨ ਦੀ ਮਿਰਤਕ ਦੇਹ ਨੂੰ ਤੁਰੰਤ ਭਾਰਤ ਲਿਆਉਣ ਦਾ ਉਪਰਾਲਾ ਕੀਤਾ ਜਾਵੇ ਅਤੇ ਸ਼ਿਸ਼ਨ ਜਿੰਦਲ ਜੋ ਕਿ ਆਪਣੇ ਬੱਚੇ ਦੀ ਬੀਮਾਰੀ ਦੀ ਖ਼ਬਰ ਸੁਣ ਕੇ ਯੂਕ੍ਰੇਨ ਪਹੁੰਚ ਗਏ ਸਨ ਦੀ ਸੁਰੱਖਿਅਤ ਵਤਨ ਵਾਪਸੀ ਦਾ ਵੀ ਪ੍ਰਬੰਧ ਕੀਤਾ ਜਾਵੇ ਤਾਂ ਕਿ ਬੁਰੀ ਤਰ੍ਹਾਂ ਟੁੱਟ ਚੁੱਕਾ ਪ੍ਰਵਾਰ ਇਸ ਸਦਮੇ ਨੂੰ ਇਕੱਠੇ ਹੋ ਕੇ ਸਹਾਰਨ ਦੀ ਸਮਰੱਥਾ ਹਾਸਿਲ ਕਰ ਸਕੇ। ਸ਼ੋਕ ਸਭਾ ਵਿੱਚ ਹੋਰਨਾਂ ਤੋਂ ਇਲਾਵਾ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਅਸ਼ੋਕ ਸ਼ਰਮਾ, ਵਰਿੰਦਰ ਸਿੰਘ, ਜਸਪਾਲ ਸਿੰਘ, ਗੁਰਦਿਆਲ,ਆਰ ਕੇ ਦੇਵਗਨ, ਨਿਰਮਲ ਸਿੰਘ ਮਜੀਠਾ, ਰਵਿੰਦਰ ਪਾਲ ਸਿੰਘ ਭੁੱਲਰ, ਪਲਵਿੰਦਰ ਸਿੰਘ ਧੰਮੂ, ਗੁਰਸ਼ਰਨ ਸਿੰਘ ਬੱਬਰ, ਲਵਜੀਤ ਸਿੰਘ ਸਿੱਧੂ, ਰਵਿੰਦਰ ਸ਼ਰਮਾ ਆਦਿ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *