ਪ੍ਰਧਾਨ ਮੰਤਰੀ ਮੋਦੀ 14 ਫਰਵਰੀ ਨੂੰ ਜਲੰਧਰ ਪਹੁੰਚਣਗੇ ਅਤੇ ਕਰਨਗੇ ਚੋਣ ਰੈਲੀ: ਜੀਵਨ ਗੁਪਤਾ

0
19

 

ਅੰਮ੍ਰਿਤਸਰ / ਜਲੰਧਰ 9ਫਰਵਰੀ ( ਪਵਿੱਤਰ ਜੋਤ):  ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਰੈਲੀ ਵਿਚ ਸਰੀਰਕ ਤੌਰ ‘ਤੇ ਪੁੱਜ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲੋਕਾਂ ਅਤੇ ਭਾਜਪਾ ਵਰਕਰਾਂ ਨਾਲ ਰੁ-ਬ-ਰੁ ਹੋਣ ਲਈ 14 ਫਰਵਰੀ ਨੂੰ ਜਲੰਧਰ ਪੁੱਜ ਰਹੇ ਹਨ, ਜਿੱਥੇ ਉਹ ਬਾਅਦ ਦੁਪਹਿਰ 02 ਵਜੇ ਚੋਣ ਰੈਲੀ ਨੂੰ ਸੰਬੋਧਨ ਕਰਨਗੇ।

NO COMMENTS

LEAVE A REPLY